ਥੋੜ੍ਹਾ ਜਿਹਾ ਸਬਰ ਤੇ ਭਰੋਸਾ ਰੱਖੋ; ਹਰ ਵਾਅਦਾ ਪੂਰਾ ਕਰਾਂਗੇ: ਕੇਜਰੀਵਾਲ
ਉਨ੍ਹਾਂ ਕਿਹਾ ਕਿ ਹੁਣ ਪੰਜਾਬ `ਚ ਇਮਾਨਦਾਰ ਸਰਕਾਰ ਹੈ, ਪਹਿਲਾਂ ਇੱਕ ਪਾਰਟੀ ਦੀ ਸਰਕਾਰ ਸੀ, ਫਿਰ ਦੂਜੀ ਪਾਰਟੀ ਦੀ ਸਰਕਾਰ ਸੀ, ਜੋ ਇਹ ਸਾਰਾ ਮੁਨਾਫਾ ਉਨ੍ਹਾਂ ਨੂੰ ਜਾਂਦਾ ਸੀ, ਪਰੰਤੂ ਸਰਕਾਰੀ ਬੱਸ ਨਹੀਂ ਚੱਲਣ ਦਿੱਤੀ ਸੀ। ਜਦਕਿ ਹੁਣ ਲੋਕਾਂ ਦੀ ਆਪਣੀ ਇਮਾਨਦਾਰ ਸਰਕਾਰ ਹੈ ਅਤੇ ਹੁਣ ਯਾਤਰੀਆਂ ਦੀ ਕੋਈ ਲੁੱਟ ਨਹੀਂ ਹੋਣ ਦੇਵਾਂਗੇ।
ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਆਪਣੇ ਪੰਜਾਬ ਦੌਰੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਹੇਠਲੀ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਹਰ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਲੋਕਾਂ ਨੂੰ ਇਸ ਲਈ ਸਰਕਾਰ 'ਤੇ ਭਰੋਸਾ ਰੱਖਣ ਅਤੇ ਥੋੜ੍ਹਾ ਸਬਰ ਕਰਨ ਲਈ ਕਿਹਾ।
ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਥੇ ਭਗਵੰਤ ਮਾਨ ਵੱਲੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀਆਂ ਸਰਕਾਰੀ ਲਗਜ਼ਰੀ ਬਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ 'ਚ ਇਮਾਨਦਾਰ ਸਰਕਾਰ ਹੈ, ਪਹਿਲਾਂ ਇੱਕ ਪਾਰਟੀ ਦੀ ਸਰਕਾਰ ਸੀ, ਫਿਰ ਦੂਜੀ ਪਾਰਟੀ ਦੀ ਸਰਕਾਰ ਸੀ, ਜੋ ਇਹ ਸਾਰਾ ਮੁਨਾਫਾ ਉਨ੍ਹਾਂ ਨੂੰ ਜਾਂਦਾ ਸੀ, ਪਰੰਤੂ ਸਰਕਾਰੀ ਬੱਸ ਨਹੀਂ ਚੱਲਣ ਦਿੱਤੀ ਸੀ। ਜਦਕਿ ਹੁਣ ਲੋਕਾਂ ਦੀ ਆਪਣੀ ਇਮਾਨਦਾਰ ਸਰਕਾਰ ਹੈ ਅਤੇ ਹੁਣ ਯਾਤਰੀਆਂ ਦੀ ਕੋਈ ਲੁੱਟ ਨਹੀਂ ਹੋਣ ਦੇਵਾਂਗੇ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਇਸ ਇਮਾਨਦਾਰ ਸਰਕਾਰ ਨੇ ਪੰਜਾਬ ਦੀ ਭਲਾਈ ਲਈ ਜਿਹੜੇ ਸਖ਼ਤ ਨਿਰਣੇ ਕੀਤੇ ਹਨ, ਸ਼ਾਇਦ ਹੀ ਪਿਛਲੇ 70 ਸਾਲਾਂ ਵਿੱਚ ਕਿਸੇ ਸਰਕਾਰ ਨੇ ਕੀਤੇ ਹੋਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪੱਧਰ 'ਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬੰਦ ਹੋ ਗਿਆ। ਹੁਣ ਹਰ ਅਫ਼ਸਰ ਅਤੇ ਅਧਿਕਾਰੀ ਕੋਲ ਸੰਦੇਸ਼ ਪੁੱਜ ਗਿਆ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਉਹ ਬਚੇਗਾ ਨਹੀਂ।