Tunisha Sharma Suicide case: ਤੁਨੀਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ `ਚ Sheezan Khan 4 ਦਿਨਾਂ ਰਿਮਾਂਡ `ਤੇ
ਕੋਰਟ ਵਿੱਚ ਪੇਸ਼ੀ ਹੋਣ ਤੋਂ ਪਹਿਲਾਂ ਸ਼ੀਜ਼ਾਨ ਖਾਨ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਸ਼ੀਜ਼ਾਨ `ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।
Sheezan Khan arrested in Tunisha Sharma Suicide case: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਤੁਨੀਸ਼ਾ ਦੇ ਸਹਿ-ਕਲਾਕਾਰ ਅਤੇ ਦੋਸ਼ੀ ਸ਼ੀਜ਼ਾਨ ਖਾਨ ਨੂੰ ਮੁੰਬਈ ਦੀ ਵਸਈ ਅਦਾਲਤ ਵੱਲੋਂ 4 ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ।
ਇਸ ਦੌਰਾਨ ਸ਼ੀਜ਼ਾਨ ਖਾਨ ਦੇ ਵਕੀਲ ਨੇ ਕਿਹਾ ਕਿ ਸ਼ੀਜ਼ਾਨ ਨੂੰ 4 ਦਿਨਾਂ ਲਈ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਕੋਲ ਹੁਣ ਤੱਕ ਕੋਈ ਸਬੂਤ ਨਹੀਂ ਹੈ। ਵਕੀਲ ਨੇ ਇਹ ਵੀ ਕਿਹਾ ਕਿ ਉਸ 'ਤੇ ਦੋਸ਼ ਲਾਏ ਜਾ ਰਹੇ ਹਨ ਅਤੇ ਫ਼ਿਲਹਾਲ ਇਸ ਮਾਮਲੇ 'ਚ ਹੋਰ ਜਾਂਚ ਹੋਣੀ ਬਾਕੀ ਹੈ।
ਕੋਰਟ ਵਿੱਚ ਪੇਸ਼ੀ ਹੋਣ ਤੋਂ ਪਹਿਲਾਂ ਸ਼ੀਜ਼ਾਨ ਖਾਨ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਸ਼ੀਜ਼ਾਨ 'ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।
ਦੱਸ ਦਈਏ ਕਿ ਮੁੰਬਈ ਵਿੱਚ ਚੰਡੀਗੜ੍ਹ ਦੀ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਆਪਣੇ ਸ਼ੂਟਿੰਗ ਸੈਟ ’ਤੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਅਤੇ ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਤੁਨੀਸ਼ਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਤੁਨੀਸ਼ਾ ਦੇ ਕੋ ਸਟਾਰ ਸ਼ੀਜ਼ਾਨ ਖਾਨ ਨੂੰ ਗ੍ਰਿਫਤਾਰ (Sheezan Khan arrested) ਕਰ ਲਿਆ ਗਿਆ ਸੀ।
ਹੋਰ ਪੜ੍ਹੋ: ਪੰਜਾਬ ‘ਚ ਚੋਰਾਂ ਦਾ ਵੱਡਾ ਕਾਰਨਾਮਾ! ਪੁਲਿਸ ਮੁਲਾਜ਼ਮ ਦੀ ਬਾਈਕ ਹੀ ਕੀਤੀ ਚੋਰੀ
ਤੁਨੀਸ਼ਾ ਸ਼ਰਮਾ ਦੀ ਮਾਂ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਦੇ ਮੁਤਾਬਕ ਤੁਨੀਸ਼ਾ ਦਾ ਸ਼ੀਜ਼ਾਨ ਨਾਲ ਇਸ਼ਕ ਚੱਲ ਰਿਹਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੀਜ਼ਾਨ ਵੱਲੋਂ ਹੀ ਉਸਨੁੰ ਖੁਦਕੁਸ਼ੀ ਲਈ ਉਕਸਾਇਆ ਗਿਆ ਸੀ। ਇਸ ਦੌਰਾਨ ਪੁਲਿਸ ਵੱਲੋਂ Tunisha Sharma Suicide case ਵਿੱਚ ਆਈਪੀਸੀ ਦੀ ਧਾਰਾ 306 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਟੀਵੀ ਅਦਾਕਾਰਾ ਬਾਥਰੂਮ ਗਈ ਸੀ ਪਰ ਉਹ ਵਾਪਸ ਨਹੀਂ ਆਈ ਅਤੇ ਜਦੋਂ ਪੁਲਿਸ ਵੱਲੋਂ ਦਰਵਾਜ਼ਾ ਤੋੜ੍ਹਿਆ ਗਿਆ ਤਾਂ ਦੇਖਿਆ ਗਿਆ ਕਿ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।