Turkiye Earthquake: ਭੂਚਾਲ ਕਾਰਨ ਹੁਣ ਤੱਕ 7800 ਤੋਂ ਵੱਧ ਮੌਤਾਂ, ਭਾਰਤ ਨੇ ਭੇਜੇ ਬਚਾਅ ਉਪਕਰਨ ਤੇ ਚਾਰ ਜਹਾਜ਼
Turkey and Syria earthquake: ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ ਇਕੱਲੇ ਤੁਰਕੀ ਵਿੱਚ ਹੀ 8,000 ਤੋਂ ਵੱਧ ਲੋਕਾਂ ਨੂੰ ਇਮਾਰਤਾਂ ਦੇ ਮਲਬੇ ਵਿੱਚੋਂ ਕੱਢਿਆ ਗਿਆ ਹੈ ਅਤੇ ਲਗਭਗ 3,80,000 ਲੋਕਾਂ ਨੇ ਸਰਕਾਰੀ ਸ਼ੈਲਟਰਾਂ ਜਾਂ ਹੋਟਲਾਂ ਵਿੱਚ ਸ਼ਰਨ ਲਈ ਹੈ।
Turkey and Syria earthquake death toll news: ਤੁਰਕੀ 'ਚ ਭੂਚਾਲ ਦੇ ਝਟਕਿਆਂ ਨੂੰ ਲੈ ਕੇ ਹਰ ਰੋਜ਼ ਨਵੀ ਅਪਡੇਟ ਆ ਰਹੀ ਹੈ। ਇਸ ਦੌਰਾਨ ਤੁਰਕੀ 'ਚ ਬੀਤੇ ਦਿਨੀ 5.4 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ ਸੀ। ਦੱਸ ਦਈਏ ਕਿ ਹੁਣ ਖ਼ਬਰ ਆ ਰਹੀ ਹੈ ਕਿ ਭੂਚਾਲ ਅਤੇ ਝਟਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 8,000 ਦੇ ਕਰੀਬ ਹੋ ਗਈ ਹੈ।
ਦੱਸ ਦੇਈਏ ਕਿ ਤੁਰਕੀ ਅਤੇ ਸੀਰੀਆ ਵਿੱਚ 7.8 ਦੀ ਤੀਬਰਤਾ ਵਾਲੇ ਭੂਚਾਲ ਅਤੇ ਝਟਕਿਆਂ ਵਿੱਚ ਸਭ ਢਹਿ-ਢੇਰੀ ਇਮਾਰਤਾਂ ਵਿੱਚੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਬਚਾਅ ਕਰਮਚਾਰੀ ਹਜ਼ਾਰਾਂ ਇਮਾਰਤਾਂ ਦੇ ਮਲਬੇ ਵਿਚ ਬਚੇ ਲੋਕਾਂ ਨੂੰ ਲੱਭਣ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼ਮਸ਼ਾਨਘਾਟ 'ਚ ਹੋਇਆ ਵਿਆਹ, ਮੜੀਆਂ ਤੋਂ ਉੱਠੀ ਇਸ ਧੀ ਦੀ ਡੋਲੀ !
ਇਸਦੇ ਨਾਲ ਹੀ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਤੁਰਕੀ ਅਤੇ ਸੀਰੀਆ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸੀਰੀਆ ਦੇ ਸਰਕਾਰੀ ਮੀਡੀਆ ਸਾਨਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ, ਭੋਜਨ, ਦਵਾਈਆਂ ਅਤੇ ਕੰਬਲਾਂ ਸਣੇ ਇਰਾਕ ਅਤੇ ਈਰਾਨ ਦੇ ਜਹਾਜ਼ ਸਹਾਇਤਾ ਲੈ ਕੇ ਸੀਰੀਆ ਦੇ ਦਮਿਸ਼ਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਹਨ।
ਭਾਰਤ ਨੇ ਕੁੱਤਿਆਂ ਦੇ ਦਸਤੇ, ਆਰਮੀ ਫੀਲਡ ਹਸਪਤਾਲ ਅਤੇ ਚਾਰ ਫੌਜੀ ਜਹਾਜ਼ਾਂ ਵਿੱਚ ਰਾਹਤ ਸਮੱਗਰੀ ਦੇ ਨਾਲ ਇੱਕ ਖੋਜ ਅਤੇ ਬਚਾਅ ਦਲ ਤੁਰਕੀ (ਤੁਰਕੀ) ਭੇਜਿਆ। ਭਾਰਤ ਨੇ 30 ਬਿਸਤਰਿਆਂ ਵਾਲੀ ਮੈਡੀਕਲ ਸਹੂਲਤ ਸਥਾਪਤ ਕਰਨ ਲਈ ਤੁਰਕੀਏ (ਤੁਰਕੀ) ਵਿੱਚ ਭਾਰਤੀ ਫੌਜ ਦਾ ਇੱਕ ਫੀਲਡ ਹਸਪਤਾਲ ਭੇਜਿਆ। IAF ਦੇ ਪਹਿਲੇ ਜਹਾਜ਼ ਵਿੱਚ 45 ਮੈਂਬਰੀ ਮੈਡੀਕਲ ਟੀਮ ਨੂੰ ਰਵਾਨਾ ਕੀਤਾ ਗਿਆ ਸੀ।
ਦੂਜੇ ਪਾਸੇ ਜਾਪਾਨ ਵੱਲੋਂ ਵੀ ਘੋਸ਼ਣਾ ਕੀਤੀ ਗਈ ਕਿ ਉਹ ਦੇਸ਼ ਦੀ ਆਫ਼ਤ ਰਾਹਤ ਬਚਾਅ ਟੀਮ ਨੂੰ ਤੁਰਕੀ ਲਈ ਰਵਾਨਾ ਕਰਨਗੇ। ਦੂਜੇ ਪਾਸੇ ਸੋਮਵਾਰ ਰਾਤ ਨੂੰ ਭਾਰਤ ਦੀ ਦੋ ਟੀਮਾਂ ਤੁਰਕੀ ਲਈ ਰਵਾਨਾ ਹੋਈਆਂ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ 300 ਤੋਂ ਵੱਧ ਸੈਨਿਕਾਂ ਦੇ ਨਾਲ ਰੂਸੀ ਫੌਜ ਦੀ 10 ਯੂਨਿਟ ਮਲਬੇ ਨੂੰ ਸਾਫ਼ ਕਰ ਰਹੇ ਹਨ ਅਤੇ ਸੀਰੀਆ ਵਿੱਚ ਖੋਜ ਅਤੇ ਬਚਾਅ ਕਾਰਜਾਂ ਵਿੱਚ ਮਦਦ ਕਰ ਰਹੇ ਹਨ।