Petrol Pump Strike: ਮੋਗਾ ਵਿੱਚ ਪੈਟਰੋਲ ਪੰਪ ਮਾਲਕਾਂ ਦੀ ਹੜਤਾਲ ਸਮਾਪਤ ਹੋ ਗਈ ਹੈ। ਹੜਤਾਲ ਦੀ ਸਮਾਪਤੀ ਦੇ ਐਲਾਨ ਮਗਰੋਂ ਆਮ ਦਿਨਾਂ ਵਾਂਗ ਫਿਰ ਪੈਟਰੋਲ ਪੰਪ ਖੁੱਲ੍ਹੇ। ਡੀਸੀ ਮੋਗਾ ਅਤੇ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਪੈਟਰੋਲ ਪੰਪ ਮਾਲਕਾਂ ਦੀ ਮੀਟਿੰਗ ਤੋਂ ਬਾਅਦ ਪੈਟਰੋਲ ਪੰਪ ਖੁੱਲ੍ਹ ਗਏ ਹਨ।


COMMERCIAL BREAK
SCROLL TO CONTINUE READING

 


ਇਸ ਤੋਂ ਪਹਿਲਾਂ ਮੋਗਾ ਵਿੱਚ ਪੀਡਬਲਯੂਡੀ ਵੱਲੋਂ ਬਕਾਏ ਸਬੰਧੀ ਕੱਢੇ ਗਏ ਨੋਟਿਸ ਤੋਂ ਬਾਅਦ ਪੈਟਰੋਲ ਪੰਪ ਮਾਲਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਰੋਸ ਵਜੋਂ ਉਨ੍ਹਾਂ ਨੇ ਦੋ ਦਿਨ ਲਈ ਪੈਟਰੋਲ ਪੰਪ ਬੰਦ ਰੱਖ ਕੇ ਹੜਤਾਲ ਦਾ ਐਲਾਨ ਕੀਤਾ ਸੀ। ਪੰਪ ਮਾਲਕਾਂ ਵੱਲੋਂ 5 ਅਤੇ 6 ਜੁਲਾਈ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਪੈਟਰੋਲ ਪੰਪਾਂ ਉਪਰ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ ਸਨ। 


ਕਾਬਿਲੇਗੌਰ ਹੈ ਕਿ ਨੈਸ਼ਨਲ ਹਾਈਵੇ ਜਾਂ ਸਟੇਟ ਹਾਈਵੇ ਤੋਂ ਲੈ ਕੇ ਪੈਟਰੋਲ ਪੰਪ ਵਿਚਾਲੇ ਜੋ ਰਸਤਾ ਆਉਂਦਾ ਹੈ ਉਹ ਪੀਡਬਲਯੂਡੀ ਵੱਲੋਂ ਬਣਾਇਆ ਗਿਆ ਹੈ ਅਤੇ ਉਸ ਰਸਤੇ ਦੇ ਬਕਾਏ ਨੂੰ ਲੈ ਕੇ ਨੋਟਿਸ ਕੱਢਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੀਡਬਲਯੂਡੀ ਵੱਲੋਂ 2006 ਤੋਂ ਲੈ ਕੇ 2024 ਤੱਕ ਦੇ ਬਕਾਏ ਸਬੰਧੀ ਨੋਟਿਸ ਕੱਢਿਆ ਗਿਆ ਹੈ, ਜਿਸ ਤੋਂ ਪੈਟਰੋਲ ਪੰਪ ਮਾਲਕ ਕਾਫੀ ਖਫਾ ਹਨ। ਪੈਟਰੋਲ ਪੰਪ ਮਾਲਕਾਂ ਦੀ ਦੋ ਦਿਨਾਂ ਹੜਤਾਲ ਤੋਂ ਬਾਅਦ ਪੀਡਬਲਯੂਡੀ ਨੇ ਅੱਜ ਦੁਪਹਿਰ 12 ਵਜੇ ਮੋਗਾ ਡੀਸੀ ਦਫਤਰ ਵਿੱਚ ਪੈਟਰੋਲ ਪੰਪ ਮਾਲਕਾਂ ਨਾਲ ਮੀਟਿੰਗ ਰੱਖੀ ਹੈ। ਜਲਦ ਮੋਗਾ ਵਿੱਚ ਪੈਟਰੋਲ ਪੰਪ ਖੁੱਲ੍ਹਣ ਦੀ ਉਮੀਦ ਹੈ।


ਇਹ ਵੀ ਪੜ੍ਹੋ : Sarva Shiksha Abhiyan: ਕੇਂਦਰ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਤਹਿਤ ਦਿੱਤੇ ਜਾਣ ਵਾਲੀ 570 ਕਰੋੜ ਰੁਪਏ ਦੀ ਰਾਸ਼ੀ ਰੋਕੀ


ਪੈਟਰੋਲ ਪੰਪ ਡੀਲਰਜ਼ ਦੀ ਪੇਰੀ-ਫੇਰੀ ਪੈਟਰੋਲ ਪੰਪ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕਾਕਾ ਬਲਖੰਡੀ ਦੀ ਅਗਵਾਈ ਵਿਚ ਪੈਟਰੋਲ ਪੰਪ ਡੀਲਰਾਂ ਨਾਲ ਪੈਟਰੋਲੀਅਮ ਕੰਪਨੀਆਂ ਅਤੇ ਸਰਕਾਰ ਵੱਲੋਂ ਜਬਰੀ ਟੈਕਸ ਉਗਰਾਹੀਂ ਲਈ ਦਿੱਤੇ ਜਾ ਰਹੇ ਨਾਜਾਇਜ਼ ਨੋਟਿਸਾਂ ਦੀ ਧੱਕੇਸ਼ਾਹੀ ਵਿਰੁੱਧ ਮੋਗਾ ਜ਼ਿਲ੍ਹਾ ਦੇ ਕੁੱਲ ਪੈਟਰੋਲ ਪੰਪ ਬੰਦ ਕਰ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ।


ਬੇਇਨਸਾਫੀ ਅਤੇ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਵਿਚ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਮਜ਼ਦੂਰ ਜਥੇਬੰਦੀਆਂ ਨੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਹੱਕ ਵਿਚ ਹਾਂ ਦਾ ਨਾਅਰਾ ਲਾਉਂਦਿਆਂ ਉਨ੍ਹਾਂ ਦੀ ਦੋ ਦਿਨਾਂ ਹੜਤਾਲ ਦਾ ਸਮਰਥਨ ਕੀਤਾ ਹੈ। 


ਇਹ ਵੀ ਪੜ੍ਹੋ : Punjab News: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ