Punjab News: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇਲ `ਚ ਮਿਲਣ ਪਹੁੰਚੀਆਂ 2 ਨਾਬਾਲਿਗ ਲੜਕੀਆਂ!
ਮੌਕੇ `ਤੇ ਪਹੁੰਚੇ ਬਠਿੰਡਾ ਜੇਲ ਸੁਪਰਡੈਂਟ ਨੇ ਦੋਵਾਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।
Two Delhi girls visit Punjab's Bathinda jail to meet Lawrence Bishnoi news: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ (Lawrence Bishnoi Interview) ਤੋਂ ਬਾਅਦ ਹਰ ਕੋਈ ਹੈਰਾਨ ਹੈ। ਇੰਟਰਵਿਊ ਹੋਣ ਤੋਂ ਬਾਅਦ ਇੱਕ ਹੋਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਦਿੱਲੀ ਦੀਆਂ ਦੋ ਨਾਬਾਲਗ ਕੁੜੀਆਂ ਪਾਗਲ ਹੋ ਗਈਆਂ ਤੇ ਉਨ੍ਹਾਂ ਨੇ ਲਾਰੈਂਸ ਨੂੰ ਮਿਲਣ ਦਾ ਮਨ ਬਣਾ ਲਿਆ।
ਗੈਂਗਸਟਰ ਨੂੰ ਮਿਲਣ ਲਈ ਦੋਵਾਂ ਕੁੜੀਆਂ ਦਿੱਲੀ ਤੋਂ ਬਠਿੰਡਾ ਆ ਗਈਆਂ। ਸੂਤਰਾਂ ਦੇ ਮੁਤਾਬਕ ਦਿੱਲੀ ਦੀਆਂ ਰਹਿਣ ਵਾਲੀਆਂ ਦੋ ਨਾਬਾਲਿਗ ਕੁੜੀਆਂ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸੁਣਿਆ, ਜੋ ਉਸ ਨੇ ਜੇਲ੍ਹ ਵਿੱਚ ਬੰਦ ਹੋਣ ਦੌਰਾਨ ਇੱਕ ਟੀਵੀ ਚੈਨਲ ਨੂੰ ਦਿੱਤਾ ਸੀ।
ਜਦੋਂ ਲੜਕੀਆਂ ਨੇ ਸੋਸ਼ਲ ਮੀਡੀਆ 'ਤੇ ਬਿਸ਼ਨੋਈ ਦੀ ਇੰਟਰਵਿਊ (Lawrence Bishnoi Interview) ਦੇਖੀ ਤਾਂ ਅਗਲੇ ਦਿਨ ਬੁੱਧਵਾਰ ਨੂੰ ਉਹ ਦਿੱਲੀ ਦੀ ਸ਼ਕੂਰ ਬਸਤੀ ਤੋਂ ਫਾਜ਼ਿਲਕਾ ਜਾਣ ਲਈ ਟਰੇਨ 'ਚ ਸਵਾਰ ਹੋ ਗਈਆਂ। ਦੋਵੇਂ ਬਠਿੰਡਾ ਰੇਲਵੇ ਸਟੇਸ਼ਨ ’ਤੇ ਉਤਰੀਆਂ ਅਤੇ ਦੁਪਹਿਰ 1 ਵਜੇ ਆਟੋ ਰਾਹੀਂ ਕੇਂਦਰੀ ਜੇਲ੍ਹ ਪੁੱਜੀਆਂ।
ਲੜਕੀਆਂ ਕੇਂਦਰੀ ਜੇਲ੍ਹ ਦੇ ਮੁੱਖ ਗੇਟ 'ਤੇ ਪਹੁੰਚੀਆਂ ਅਤੇ ਫਿਰ ਸੈਲਫੀ ਲੈਣ ਲੱਗ ਪਈਆਂ। ਇਸੇ ਦੌਰਾਨ ਜੇਲ੍ਹ ਦੇ ਗੇਟ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਦੇ ਹੁਕਮਾਂ ਨੂੰ ਗਲਤ ਸਾਬਿਤ ਕਰਨ ਲਈ ਮੁੜ ਹਾਈਕੋਰਟ ਪਹੁੰਚੀ ਮਨੀਸ਼ਾ ਗੁਲਾਟੀ!
ਕੇਂਦਰੀ ਜੇਲ੍ਹ ਵਿੱਚ ਪੁੱਜੀਆਂ ਕੁੜੀਆਂ ਵਿੱਚੋਂ ਇੱਕ ਨੌਵੀਂ ਜਮਾਤ ਦੀ ਅਤੇ ਦੂਜੀ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਉਨ੍ਹਾਂ ਦਾ ਮੁੱਖ ਉਦੇਸ਼ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣਾ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੰਮ੍ਰਿਤਸਰ ਜਾਣ ਦੀ ਗੱਲ ਕਹਿ ਕੇ ਰੇਲ ਗੱਡੀ ਰਾਹੀਂ ਬਠਿੰਡਾ ਆਈਆਂ ਸਨ। ਦੋਵਾਂ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਪ੍ਰਤੀ ਕ੍ਰੇਜ਼ ਫਿਲਮੀ ਹੀਰੋ ਵਰਗਾ ਹੈ।
ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਲੜਕੀਆਂ ਦੇ ਫੋਨਾਂ 'ਚ ਲਾਰੈਂਸ ਦੀਆਂ ਕਈ ਤਸਵੀਰਾਂ ਮਿਲੀਆਂ ਹਨ। ਜੇਲ੍ਹ ਅਧਿਕਾਰੀ ਐਨਡੀ ਨੇਗੀ ਨੇ ਪੂਰੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: Punjab news: ਬੱਬੂ ਮਾਨ ਤੇ ਮਨਕੀਰਤ ਔਲਖ 'ਤੇ ਹਮਲੇ ਦੀ ਸੀ ਤਿਆਰੀ, ਬੰਬੀਹਾ ਗਰੁੱਪ ਦੇ 4 ਗੁਰਗੇ ਗ੍ਰਿਫਤਾਰ
(For more news apart from Two Delhi girls visiting Punjab's Bathinda jail to meet Lawrence Bishnoi, stay tuned to Zee PHH)