ਚੰਡੀਗੜ੍ਹ: ਚੰਡੀਗੜ੍ਹ ਤੋਂ ਬੇਹੱਦ ਹੈਰਾਨ ਕਰ ਦੇਣ ਵਾਲੀ  ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸੈਕਟਰ 7 ਸਥਿਤ ਗ੍ਰਾਫੋ ਕਲੱਬ ਦੇ ਬਾਹਰ 20 ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਮਹਿਲਾ ਸਟਾਫ ਦੀ ਕੁੱਟਮਾਰ ਕੀਤੀ ਅਤੇ ਕਲੱਬ ਦੇ ਮੈਨੇਜਰ ਦੇ ਹੱਥ ਵਿੱਚ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਦੇ ਨਾਲ ਹੀ ਹਮਲਾਵਰਾਂ ਨੇ ਕਲੱਬ ਵੱਲ ਇੱਟਾਂ ਵੀ ਸੁੱਟੀਆਂ। ਇਹ ਸਾਰੀ ਘਟਨਾ ਕਲੱਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਹ ਘਟਨਾ ਬੀਤੀ ਸ਼ਾਮ 4 ਤੋਂ 5 ਵਜੇ ਦਰਮਿਆਨ ਵਾਪਰੀ ਹੈ।


COMMERCIAL BREAK
SCROLL TO CONTINUE READING

ਗ੍ਰਾਫੋ ਕਲੱਬ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਸਟਾਫ਼ ਰੋਜ਼ਾਨਾ ਵਾਂਗ ਸ਼ਾਮ 4 ਵਜੇ ਦੇ ਕਰੀਬ ਕਾਊਂਟਰ ’ਤੇ ਸੀ। ਇਸ ਦੌਰਾਨ ਦਿ ਵਾਲਟ ਕਲੱਬ ਦੇ ਬਾਹਰ ਲੜਾਈ ਹੋ ਗਈ। ਜਿਸ ਤੋਂ ਬਾਅਦ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਕਲੱਬ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਸਟਾਫ 'ਤੇ ਹਮਲਾ ਹੋ ਗਿਆ। ਆਕਾਸ਼ ਨੇ ਦੱਸਿਆ ਕਿ ਦਿ ਵਾਲਟ ਕਲੱਬ 'ਚ ਪਾਰਟੀ ਚੱਲ ਰਹੀ ਸੀ, ਜਿਸ 'ਚ ਕਾਫੀ ਲੋਕ ਮੌਜੂਦ ਸਨ। ਦੂਜੇ ਪਾਸੇ ਜਦੋਂ ਹਮਲਾਵਰ ਜ਼ਬਰਦਸਤੀ ਉਨ੍ਹਾਂ ਦੇ ਕਲੱਬ ਵਿੱਚ ਦਾਖਲ ਹੋਣ ਲੱਗੇ ਤਾਂ ਦਿ ਵਾਲਟ ਕਲੱਬ ਵੱਲੋਂ ਕੋਈ ਵੀ ਬਾਊਂਸਰ ਉਨ੍ਹਾਂ ਨੂੰ ਰੋਕਣ ਲਈ ਨਹੀਂ ਆਇਆ ਤੇ ਹਮਲਾਵਰ ਲੁੱਟ-ਖੋਹ ਕਰਕੇ ਭੱਜ ਗਏ।

ਆਹ ਦੇਖੋ ਚੰਡੀਗੜ੍ਹ 'ਚ ਹੁੰਦੀ ਗੁੰਡਾਗਰਦੀ ਦਾ ਵੀਡੀਓ- 



ਇਹ ਵੀ ਪੜ੍ਹੋ : ਅਜੇ ਦੇਵਗਨ ਦੀ ਬੇਟੀ ਨਿਆਸਾ ਨੇ ਪਾਰਟੀ ਦੌਰਾਨ ਪਾਈ ਬੋਲਡ ਡ੍ਰੇਸ, ਵੀਡੀਓ ਵੇਖ ਫੈਨਸ ਦੇ ਉੱਡੇ ਹੋਸ਼

ਆਕਾਸ਼ ਅਨੁਸਾਰ ਹਮਲਾਵਰਾਂ ਨੇ ਉਸ ਦੇ ਸਟੋਰ ਮੈਨੇਜਰ ਸਮੇਤ ਤਿੰਨ ਮਹਿਲਾ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਮਹਿਲਾ ਮੁਲਾਜ਼ਮਾਂ ਨੂੰ ਗਲਾ ਫੜ ਕੇ ਘਸੀਟਿਆ ਗਿਆ। ਬਾਰ ਦਾ ਮੈਨੇਜਰ ਰਾਜ ਹਮਲਾਵਰਾਂ ਨੂੰ ਸ਼ਾਂਤ ਕਰਨ ਲਈ ਉੱਥੇ ਪਹੁੰਚ ਗਿਆ। ਆਕਾਸ਼ ਅਨੁਸਾਰ ਉਕਤ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ। ਉਸ ਕੋਲ ਚਾਕੂ ਸੀ ਜਿਸ ਕਾਰਨ ਬਾਰ ਮੈਨੇਜਰ ਦਾ ਹੱਥ ਵੱਢ ਦਿੱਤਾ ਗਿਆ। ਜੇਕਰ ਬਾਰ ਮੈਨੇਜਰ ਨੇ ਦਖਲ ਨਾ ਦਿੱਤਾ ਹੁੰਦਾ ਤਾਂ ਹਮਲਾਵਰਾਂ ਨੇ ਮਹਿਲਾ ਮੁਲਾਜ਼ਮ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਹੁੰਦੀ। ਹਮਲਾਵਰ ਲੁੱਟ-ਖੋਹ ਕਰਨ ਤੋਂ ਬਾਅਦ ਫਰਾਰ ਹੋ ਗਏ।

(ਮਨੋਜ ਜੋਸ਼ੀ ਦੀ ਰਿਪੋਰਟ )