ਸ਼ਾਮਲਾਟ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ
ਹਿੰਦੂ ਅਤੇ ਈਸਾਈ ਧਰਮ ਦੇ ਲੋਕ ਆਹਮੋ ਸਾਹਮਣੇ ਹੋ ਗਏ ਹਨ। ਈਸਾਈ ਸ਼ਾਮਲਾਟ ਜਗਾ ਉੱਤੇ ਕਬਰਿਸਤਾਨ ਬਣਾਉਣ ਲਗੇ ਸੀ ਅਤੇ ਇਸ ਦੌਰਾਨ ਮੌਕੇ ਉੱਤੇ ਹਿੰਦੂ ਧਰਮ ਦੇ ਲੋਕ ਪਹੁੰਚ ਗਏ। ਇਸ ਦੌਰਾਨ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਕਿਹਾ ਸਾਨੂੰ ਇਹ ਜ਼ਮੀਨ ਮਿਲੀ ਹੈ।
ਬਟਾਲਾ: ਪੰਜਾਬ ਸਰਕਾਰ ਨੇ ਭਾਵੇਂ ਐਲਾਨ ਕੀਤਾ ਹੈ ਕਿ ਸ਼ਾਮਲਾਟ ਦੀ ਥਾਂ ਜਾਂ ਹੋਰ ਕੋਈ ਅਜਿਹੀ ਪ੍ਰਾਪਰਟੀ ਜਿਸਦਾ ਕੋਈ ਨਜ਼ਾਇਜ ਕਬਜ਼ਾ ਕਰਕੇ ਬੈਠਾ ਹੈ ਉਸਨੂੰ ਖਾਲੀ ਕਰ ਦਵੋ ਜਾਂ ਫਿਰ ਪ੍ਰਸਾਸ਼ਨ ਖਾਲੀ ਕਰਵਾਏ ਪਰ ਬਟਾਲੇ ਦੇ ਬਾਹਰਵਾਰ ਭੰਡਾਰੀ ਗੇਟ ਮੁਹੱਲੇ ਤੋਂ ਇਕ ਮਾਮਲਾ ਅਜਿਹਾ ਸਾਹਮਣੇ ਆਇਆ ਜਿਥੇ ਖਾਲੀ ਜਗ੍ਹਾ 'ਤੇ ਕਬਰਿਸਤਾਨ ਬਣਨ ਜਾ ਰਿਹਾ ਸੀ ਪਰ ਮੌਕੇ 'ਤੇ ਸ਼ਹਿਰ ਦੇ ਹਿੰਦੂ ਸਮਾਜ ਦੇ ਅਤੇ ਕੁਝ ਸਮਾਜਸੇਵੀ ਪਹੁੰਚੇ ਜਿਨ੍ਹਾਂ ਨੇ ਸਭ ਰੋਕ ਦਿੱਤਾ ਅਤੇ ਉਹਨਾਂ ਨੂੰ ਕਿਹਾ ਜੇਕਰ ਕੋਈ ਥਾਂ ਦਾ ਪੇਪਰ ਹੈ ਤਾਂ ਦਿਖਾ ਕੇ ਤੁਸੀ ਇਹ ਜ਼ਮੀਨ ਲੈ ਸਕਦੇ ਹੋ।
ਈਸਾਈ ਧਰਮ ਦੇ ਨੁਮਾਇੰਦੇ ਪੀਟਰ ਚੀਦਾ ਨੇ ਕਿਹਾ ਇਹ ਸਾਡੇ ਬਜ਼ੁਰਗਾਂ ਦੀ ਜਗ੍ਹਾ ਹੈ ਅਤੇ 50 ਸਾਲ ਤੋਂ ਸਾਡੇ ਇਹ ਕਬਰਿਸਤਾਨ ਹਨ ਪੰਜਾਬ ਸਰਕਾਰ ਗਰੀਬਾਂ ਨਾਲ ਧੱਕਾ ਕਰ ਰਹੀ ਉਹ ਹੁਣ ਘਰਾਂ 'ਤੇ ਵੀ ਕਬਜੇ ਕਰਨ ਲੱਗ ਪਈ। ਉਹਨਾਂ ਕਿਹਾ ਅੱਜ ਜਦੋਂ ਅਸੀਂ ਆਪਣੇ ਕਬਰਿਸਤਾਨ ਦਾ ਨੀਂਹ ਪੱਥਰ ਰੱਖਣ ਲੱਗੇ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਉਸਾਰੀ ਰੁਕਵਾ ਦਿੱਤੀ ਅਤੇ ਆਪਣੇ ਟ੍ਰਸ੍ਟ ਦੀ ਜਗ੍ਹਾ ਦੱਸਣ ਲਗੇ। ਉਹਨਾਂ ਕਿਹਾ ਜੇਕਰ ਪ੍ਰਸਾਸ਼ਨ ਸਾਡਾ ਸਾਥ ਨਹੀਂ ਦਿੰਦਾ ਤਾਂ ਆਉਣ ਵਾਲੀ 2 ਜਨਵਰੀ ਨੂੰ ਪੰਜਾਬ ਭਰ ਦੇ ਈਸਾਈ ਧਰਮ ਦੇ ਲੋਕਾਂ ਵਲੋਂ ਬਟਾਲੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦਾ ਜਿੰਮੇਦਾਰ ਪ੍ਰਸਾਸ਼ਨ ਹੋਵੇਗਾ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ; 2 ਸਾਲ ਦੇ ਬੱਚੇ ਦੀ ਮੌਤ, ਮਾਂ ਦੀ ਹਾਲਤ ਨਾਜ਼ੁਕ
ਹਿੰਦੂ ਧਰਮ ਦੇ ਨੁਮਾਇੰਦੇ ਵਿਨੈ ਮਹਾਜਨ ਨੇ ਕਿਹਾ ਕਿ ਇਹ ਜਗ੍ਹਾ ਨਾ ਤਾਂ ਇਹਨਾਂ ਦੀ ਹੈ ਅਤੇ ਨਾ ਹੀ ਕਿਸੇ ਹੋਰ ਦੀ ਹੈ ਸ਼ਾਮਲਾਟ ਜਗਾ ਹੈ ਲੋਕਾਂ ਦੀ ਸਹੂਲਤ ਵਾਸਤੇ ਰਸਤਾ ਕੱਢਿਆ ਗਿਆ ਸੀ। ਅੱਜ ਜਦ ਸਾਫ ਸਫਾਈ ਹੋ ਗਈ ਤਾਂ ਉਹਨਾਂ ਦੇ ਮੰਨ ਵਿਚ ਲਾਲਚ ਆ ਗਿਆ ਅਤੇ ਕਬਰਿਸਤਾਨ ਦੀ ਜਗ੍ਹਾ ਦੱਸਣ ਲੱਗ ਪਏ ਜੇਕਰ ਇਹਨਾਂ ਕੋਲ ਕੋਈ ਜਗਾ ਦਾ ਕਾਗਜ਼ ਹੈ ਤਾਂ ਲੈ ਆਉਣ ਪਰ ਅਸੀਂ ਬਿਨਾਂ ਕਾਗਜਾਂ ਤੋਂ ਨਜਾਇਜ ਕਬਜਾ ਨਹੀਂ ਹੋਣ ਦੇਣਾ ਹੁਣ ਵੀ ਇਸ ਜਗਾ ਨੂੰ ਲੋਕਾਂ ਦੀ ਸਹੂਲਤ ਲਈ ਪਾਰਕਿੰਗ ਦੀ ਵਰਤੋਂ ਲਈ ਵਰਤਨਾ ਹੈ।
ਦੂਜੇ ਪਾਸੇ ਜਾਣਕਾਰੀ ਦਿੰਦੇ ਵਾਲਮੀਕ ਭਾਈਚਾਰੇ ਦੇ ਲੋਕਾਂ ਨੇ ਕਿਹਾ ਇਹ ਬੁਹਤ ਪੁਰਾਣੇ ਸਮੇਂ ਸਾਨੂੰ ਮਿਲੀ ਹੋਈ ਸੀ ਇਥੇ ਤਾਲਾਬ ਹੁੰਦਾ ਸੀ ਜੋ ਕਿ ਛੋਟੀ ਜਾਤੀ ਵਾਲੇ ਇਥੇ ਆ ਕੇ ਕਪੜੇ ਧੋਂਦੇ ਸੀ ਅਤੇ ਅਸੀਂ ਕਈ ਸਾਲ ਇਸ ਜਗ੍ਹਾ ਨੂੰ ਨਗਰ ਨਿਗਮ ਨੂੰ ਠੇਕੇ ਉੱਤੇ ਵੀ ਕੂੜਾ ਸੁੱਟਣ ਲਈ ਲਗਾਤਾਰ ਦਿੱਤਾ ਸੀ।
(ਭੋਪਾਲ ਸਿੰਘ ਬਟਾਲਾ)