Bathinda News(ਕੁਲਬੀਰ ਬੀਰਾ): ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਹੁਣ ਇੱਕ ਹੋਰ ਨੌਜਵਾਨ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਆਇਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਸਪਲਾਈ ਕਰਨ ਵਾਲਿਆਂ ਤੇ ਸਖਤੀ ਵਰਤੀ ਜਾ ਰਹੀ ਹੈ। ਹੁਣ ਤੱਕ ਕਈਆਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਚੁੱਕਾ। ਪਰੰਤੂ ਬਾਵਜੂਦ ਇਸਦੇ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਹੀ।


COMMERCIAL BREAK
SCROLL TO CONTINUE READING

ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਨੌਜਵਾਨ ਜਦੋਂ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਦੇ ਗਲੇ ਚ ਚਾਈਨਾ ਡੋਰ ਲਿਪਟ ਜਾਂਦੀ ਹੈ। ਜਿਸ ਦੇ ਕਾਰਨ ਉਸਦੀ ਫੂਡ ਪਾਈਪ ਤੇ ਸਾਹ ਨਾਲ ਹੀ ਕੱਟੀ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਦਿੱਲੀ ਹਾਰਟ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।


ਜਿੱਥੇ ਉਸਦੀ ਹਾਲਤ ਕਾਫੀ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਇੰਨੀ ਸਖਤੀ ਕਰਨ ਦੇ ਬਾਵਜੂਦ ਵੀ ਚਾਈਨਾ ਡੋਰ ਦਾ ਵਿਕਣਾ ਆਪਣੇ ਆਪ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦਾ ਹੈ। ਜਿਸ ਦੇ ਕਾਰਨ ਹੁਣ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ ਕਾਫੀ ਜਿਆਦਾ ਦਿੱਕਤਾਂ ਦੇ ਵਿੱਚ ਫਸੀ ਹੋਈ ਹੈ।


ਦੱਸ ਦਈਏ ਕਿ ਲਗਾਤਾਰ ਚਾਈਨਾ ਡੋਰ ਦਾ ਕਹਿਰ ਜਾਰੀ ਹੈ। ਪਸ਼ੂ ਪੰਛੀਆਂ ਦੇ ਨਾਲ ਨਾਲ ਇਨਸਾਨੀ ਜਾਨਾਂ ਵੀ ਇਸ ਦੇ ਨਾਲ ਹੁਣ ਤੱਕ ਪੰਜਾਬ ਦੇ ਵਿੱਚ ਜਾ ਚੁੱਕੀਆਂ ਹਨ। ਪੁਲਿਸ ਦੀ ਪਾਬੰਦੀ ਦੇ ਬਾਵਜੂਦ ਵੀ ਇਹ ਵਿਕਦੀ ਨਜ਼ਰ ਆ ਰਹੀ ਹੈ।