Amritsar News/ਪਰਮਬੀਰ ਸਿੰਘ ਔਲਖ: ਅੰਮ੍ਰਿਤਸਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਕੜਾਹੇ 'ਚ ਡਿੱਗਣ ਵਾਲੇ ਵਿਅਕਤੀ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਵਿਅਕਤੀ ਦਾ ਇਲਾਜ ਚੱਲ ਰਿਹਾ ਸੀ। 


COMMERCIAL BREAK
SCROLL TO CONTINUE READING

ਕਾਫੀ ਦਿਨ ਇਲਾਜ ਚੱਲਣ ਮਗਰੋਂ ਅੱਜ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਿਹਾ ਸੀ।  ਐਸਜੀਪੀਸੀ ਪ੍ਰਧਾਨ ਨੇ ਵੀ ਹਸਪਤਾਲ ਦੇ ਅੰਦਰ ਜਾ ਕੇ ਵਿਅਕਤੀ ਦਾ ਹਾਲ ਜਾਣਿਆ ਸੀ ਅਤੇ ਉਸ ਦੀ ਸਿਹਤ ਲਈ ਅਰਦਾਸ ਬੇਨਤੀ ਕੀਤੀ ਸੀ। ਵਿਅਕਤੀ ਦੀ ਪਛਾਣ ਬਲਬੀਰ ਸਿੰਘ ਪਿੰਡ ਲੇਹਲ ਧਾਰੀਵਾਲ ਵਜੋਂ ਹੋਈ ਹੈ।


ਇਹ ਵੀ ਪੜ੍ਹੋ: Amritsar News: ਸ੍ਰੀ ਹਰਿਮੰਦਰ ਸਾਹਿਬ 'ਚ ਸੇਵਾ ਕਰ ਰਿਹਾ ਸ਼ਰਧਾਲੂ ਕੜਾਹੇ 'ਚ ਡਿੱਗਿਆ, 70% ਤੋਂ ਵੱਧ ਝੁਲਸਿਆ

ਗੌਰਤਲਬ ਹੈ ਕਿ ਬੀਤੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਅੰਦਰ ਵੱਡੀ ਘਟਨਾ ਵਾਪਰੀ ਸੀ। ਦਰਅਸਲ ਲੰਗਰ ਦੀ ਸੇਵਾ ਕਰ ਰਿਹਾ ਇੱਕ ਵਿਅਕਤੀ ਕੜਾਹੇ 'ਚ ਜਾ ਡਿੱਗਿਆ ਸੀ। ਵੱਡੇ ਕੜਾਹੇ ਦੇ ਵਿੱਚ ਲੰਗਰ ਲਈ ਆਲੂਆਂ ਦੀ ਸਬਜ਼ੀ ਬਣ ਰਹੀ ਸੀ ਜਿਸ ਦੇ ਵਿੱਚ ਉਹ ਜਾ ਡਿੱਗਿਆ ਸੀ। ਇਹ ਘਟਨਾ 3 ਅਗਸਤ ਨੂੰ ਦੇਰ ਰਾਤ 12.30 ਵਜੇ ਵਾਪਰੀ ਸੀ। ਬਲਬੀਰ ਸਿੰਘ ਵਜੋਂ ਹੋਈ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ।  ਪਿਛਲੇ 10 ਸਾਲਾਂ ਤੋਂ ਲੰਗਰ ਹਾਲ ਦੇ ਵਿੱਚ ਲੰਗਰ ਬਣਾਉਣ ਦੀ ਸੇਵਾ ਕਰ ਰਿਹਾ ਹੈ। ਇਸ ਦੌਰਾਨ ਸ਼ਰਧਾਲੂ 70% ਤੋਂ ਵੱਧ ਝੁਲਸ ਗਿਆ ਸੀ। ਇਲਾਜ ਤੋਂ ਬਾਅਦ ਅੱਜ ਵਿਅਕਤੀ ਦੀ ਮੌਤ ਹੋ ਗਈ ਹੈ।


ਇਹ ਵੀ ਪੜ੍ਹੋPunjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ