Uorfi Javed death and rape threat news: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ (Urfi Javed) ਨੂੰ ਹਾਲ ਹੀ ਵਿੱਚ ਉਸਦੇ ਜਾਨ ਪਛਾਣ ਦੇ ਬੰਦੇ ਤੋਂ ਜਾਨੋਂ ਮਾਰਨ ਅਤੇ ਬਲਾਤਕਾਰ ਦੀ ਧਮਕੀ ਮਿਲੀ। ਇਸ ਤੋਂ ਬਾਅਦ ਉਰਫ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।  


COMMERCIAL BREAK
SCROLL TO CONTINUE READING

ਉਰਫੀ ਜਾਵੇਦ ਆਪਣੇ ਫੈਸ਼ਨ ਸੈਂਸ ਕਰਕੇ ਸੋਸ਼ਲ ਮੀਡੀਆ 'ਤੇ ਅਕਸਰ ਟ੍ਰੋਲ ਹੁੰਦੀ ਹੈ। ਹਾਲਾਂਕਿ ਇਸ ਸਾਲ ਉਹ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਅਨਾਂ ਦੀ ਸੂਚੀ ਵਿਚ 43ਵੇਂ ਨੰਬਰ 'ਤੇ ਆਈ ਸੀ।


ਦੱਸ ਦਈਏ ਕਿ ਇਸ ਸੂਚੀ ਵਿੱਚ ਅਦਾਕਾਰਾ ਨੇ ਅਨੁਸ਼ਕਾ ਸ਼ਰਮਾ, ਜਾਹਨਵੀ ਕਪੂਰ, ਜੈਕਲੀਨ ਫਰਨਾਂਡੀਜ਼, ਕਿਆਰਾ ਅਡਵਾਨੀ, ਕ੍ਰਿਤੀ ਸੈਨਨ, ਸਾਰਾ ਅਲੀ ਖਾਨ ਅਤੇ ਦਿਸ਼ਾ ਪਟਾਨੀ ਵਰਗੀਆਂ ਮਸ਼ਹੂਰ ਅਭਿਨੇਤਰੀਆਂ ਨੂੰ ਪਿੱਛੇ ਛੱਡ ਦਿੱਤਾ ਸੀ।  


ਹਾਲਾਂਕਿ ਇਸ ਦੇ ਬਾਵਜੂਦ ਉਰਫ਼ੀ (Urfi Javed) ਨੂੰ ਸਮਾਜ ਵਿੱਚ ਨਾ ਤਾਂ ਸਨਮਾਨ ਮਿਲਿਆ ਅਤੇ ਨਾ ਹੀ ਸੁਰੱਖਿਆ ਮਿਲ ਰਹੀ ਹੈ। ਇਸ ਦੌਰਾਨ ਉਰਫ਼ੀ ਜਾਵੇਦ ਨੂੰ ਮੁੜ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। 


ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਰਫੀ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਕਾਰਾ ਨੂੰ ਅਕਸਰ ਇਨ੍ਹਾਂ ਧਮਕੀਆਂ ਤੋਂ ਗੁਜ਼ਰਨਾ ਪੈਂਦਾ ਹੈ। ਹਾਲਾਂਕਿ ਇਸ ਵਾਰ ਬਲਾਤਕਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਕੋਈ ਅਜਨਬੀ ਨਹੀਂ ਸਗੋਂ ਉਸਦਾ ਜਾਣਕਾਰ ਹੈ।


ਇਸ ਗੱਲ ਦਾ ਖੁਲਾਸਾ ਕਰਦਿਆਂ ਉਰਫੀ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਰੀ ਘਟਨਾ ਬਿਆਨ ਕੀਤੀ ਅਤੇ ਉਸ ਵਿਅਕਤੀ ਦੀ ਫੋਟੋ ਵੀ ਸਾਂਝੀ ਕੀਤੀ ਹੈ। ਉਰਫੀ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਸਕ੍ਰੀਨਸ਼ੌਟ ਸਾਂਝਾ ਕੀਤਾ ਜਿਸ ਵਿੱਚ ਧਮਕੀ ਭਰੇ ਸੰਦੇਸ਼ ਲਿਖੇ ਹੋਏ ਹਨ। ਇਸ ਦੇ ਜਵਾਬ 'ਚ ਉਰਫ਼ੀ ਨੇ ਲਿਖਿਆ ਕਿ 3 ਸਾਲ ਪਹਿਲਾਂ ਇਹ ਵਿਅਕਤੀ ਉਸਦਾ ਬ੍ਰੋਕਰ ਸੀ ਅਤੇ ਉਸਨੇ ਅਚਾਨਕ ਉਸਨੂੰ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੋਨ 'ਤੇ ਉਸਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। 



ਹੋਰ ਪੜ੍ਹੋ: Sara Ali Khan photos: ਸਾਰਾ ਅਲੀ ਖਾਨ ਦਾ ਨਵਾਂ ਅੰਦਾਜ਼ ਦੇਖ ਲੋਕਾਂ ਦੇ ਉੱਡੇ ਹੋਸ਼, ਚਲਾਇਆ ਖੂਬਸੂਰਤੀ ਦਾ ਜਾਦੂ


ਉਰਫੀ ਨੇ ਆਪਣੀ ਆਖਰੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, "ਮੈਨੂੰ ਰੋਜ਼ਾਨਾ ਅਜਿਹੀਆਂ ਧਮਕੀਆਂ ਮਿਲਦੀਆਂ ਹਨ, ਇਸ ਲਈ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਮੈਂ ਅਜਿਹੀਆਂ ਕਾਲਾਂ ਤੋਂ ਡਰਦੀ ਨਹੀਂ। ਅਤੇ ਹਾਂ, ਮੈਂ ਮਿਕਸਡ ਮਾਰਸ਼ਲ ਆਰਟਸ ਸਿੱਖ ਰਹੀ ਹਾਂ।"


ਹੋਰ ਪੜ੍ਹੋ: ਦੁਨੀਆ 'ਚ ਪਹਿਲੀ ਵਾਰ ਸਿਗਰਟ 'ਤੇ ਲੱਗੀ ਪਾਬੰਦੀ, ਇਸ ਦੇਸ਼ ਨੇ ਪਾਸ ਕੀਤਾ ਕਾਨੂੰਨ


(Apart from news related to death and rape threat to Uorfi Javed, stay tuned to ZEE PHH)