PUBG Love story News: ਸੋਸ਼ਲ ਮੀਡੀਆ ਦੇ ਦੌਰ ਵਿੱਚ ਪਿਆਰ ਵੀ ਡਿਜੀਟਲ ਹੁੰਦਾ ਜਾ ਰਿਹਾ ਹੈ। ਆਨਲਾਈਨ ਮੁਲਾਕਾਤ ਹੁੰਦੀ ਹੈ ਅਤੇ ਫਿਰ ਦੋਸਤੀ ਤੋਂ ਬਾਅਦ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ। ਪਿਆਰ ਦੀਆਂ ਅਜੀਬੋ ਗਰੀਬ ਕਹਾਣੀਆਂ ਅਸੀਂ ਰੋਜ਼ ਆਪਣੇ ਆਲੇ ਦੁਆਲੇ ਤੋਂ ਸੁਣਦੇ ਰਹਿੰਦੇ ਹਨ। ਅਜਿਹਾ ਹੀ ਇੱਕ ਪਿਆਰ ਦਾ (PUBG Love story) ਮਾਮਲਾ ਬਰੇਲੀ ਤੋਂ ਸਾਹਮਣੇ ਆਇਆ ਹੈ। ਅਕਸਰ ਵੇਖਿਆ ਜਾਂਦਾ ਹੈ ਕਿ  'PUBG' ਖੇਡਦੇ ਹੋਏ ਬੱਚੇ ਆਪਣੇ ਹੋਸ਼ ਗੁਆ ਬੈਠਦੇ ਹਨ ਪਰ ਪਹਿਲੀ ਵਾਰ  'PUBG' ਖੇਡਦੇ ਹੋਏ ਦਿਲ ਗੁਆਉਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। 


COMMERCIAL BREAK
SCROLL TO CONTINUE READING

ਬਰੇਲੀ ਦੇ ਫ਼ਰੀਦਪੁਰ 'ਚ ਅਜੀਬ ਪਿਆਰ ਦੀ ਅਨੋਖੀ ਕਹਾਣੀ ਸਾਹਮਣੇ ਆਈ ਹੈ। PUBG ਗੇਮ ਦੌਰਾਨ ਇੱਕ ਕੁੜੀ ਨੇ ਫਰੀਦਪੁਰ ਦੇ ਇੱਕ ਨੌਜਵਾਨ ਨੂੰ ਆਪਣਾ ਦਿਲ ਦੇ ਦਿੱਤਾ। ਇਸ ਤੋਂ ਬਾਅਦ (PUBG Love story)ਅੰਡੇਮਾਨ ਨਿਕੋਬਾਰ ਦੀ ਰਹਿਣ ਵਾਲੀ ਲੜਕੀ 7 ਦਿਨ ਪਹਿਲਾਂ ਨੌਜਵਾਨ ਨੂੰ ਮਿਲਣ ਉਸ ਦੇ ਘਰ ਗਈ।

ਆਨਲਾਈਨ ਗੇਮ ਖੇਡਦੇ ਹੋਏ ਅੰਡੇਮਾਨ ਦੀ ਰਹਿਣ ਵਾਲੀ 16 ਸਾਲਾ ਲੜਕੀ ਦੀ ਪਛਾਣ  (PUBG Love story)ਫਰੀਦਪੁਰ ਦੇ ਨੌਜਵਾਨ ਨਾਲ ਹੋ ਗਈ। ਦੋਵਾਂ ਨੇ ਇੱਕ ਦੂਜੇ ਦਾ ਨੰਬਰ ਲੈ ਲਿਆ। ਇਸ ਤੋਂ ਬਾਅਦ ਗੱਲਬਾਤ ਸ਼ੁਰੂ ਹੋ ਗਈ। ਨੌਜਵਾਨ ਦੇ ਪਿਆਰ ਵਿੱਚ ਦਿਲ ਹਾਰ 7 ​​ਦਿਨ ਪਹਿਲਾਂ ਲੜਕੀ ਘਰ ਵਿੱਚ ਕਿਸੇ ਨੂੰ ਦੱਸੇ ਬਿਨਾਂ ਫਰੀਦਪੁਰ (PUBG Love story) ਚਲੀ ਗਈ। ਲੜਕੀ ਦੇ ਲਾਪਤਾ ਹੋਣ 'ਤੇ ਲੜਕੀ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਸਥਾਨਕ ਥਾਣੇ 'ਚ ਅਗਵਾ ਦਾ ਮਾਮਲਾ ਦਰਜ ਕਰਵਾਇਆ।


ਇਹ ਵੀ ਪੜ੍ਹੋ: Liquor scam: ਸ਼ਰਾਬ ਘੁਟਾਲੇ 'ਚ ਪਹਿਲੀ ਵਾਰ ਆਇਆ ਕੇਜਰੀਵਾਲ ਦਾ ਨਾਂ, ਕਿਹਾ- ਚਾਰਜਸ਼ੀਟ 'ਕਾਲਪਨਿਕ' ਹੈ


ਅੰਡੇਮਾਨ ਪੁਲਿਸ ਨੇ ਲੜਕੀ ਨਾਲ ਸੰਪਰਕ ਕੀਤਾ। ਇਸ ਸੂਚਨਾ 'ਤੇ ਨੌਜਵਾਨ ਲੜਕੀ ਨੂੰ ਲੈ ਕੇ ਕਿਸੇ ਰਿਸ਼ਤੇਦਾਰ ਨਾਲ ਅਲੀਗੰਜ ਥਾਣਾ ਖੇਤਰ ਦੇ ਰਾਜਪੁਰ ਕਲਾਂ ਚਲਾ ਗਿਆ। ਇਸ ਤੋਂ ਬਾਅਦ ਮੋਬਾਈਲ ਵੀ ਬੰਦ ਕਰ ਦਿੱਤਾ। ਸੋਮਵਾਰ ਨੂੰ ਅੰਡੇਮਾਨ ਪੁਲਿਸ ਦੀ ਮਹਿਲਾ ਸਬ-ਇੰਸਪੈਕਟਰ ਅਗਨੇਸ਼ ਬਾਰਥੋਲੋਮ ਅਤੇ ਪ੍ਰਦੀਪ ਸਮੇਤ ਟੀਮ ਬਰੇਲੀ ਪਹੁੰਚੀ। ਇੱਥੋਂ ਪਤਾ ਲੈ ਕੇ ਟੀਮ ਰਾਜਪੁਰ ਕਲਾਂ ਪੁੱਜੀ।


ਮੰਗਲਵਾਰ ਨੂੰ ਜਦੋਂ ਪੁਲਿਸ ਨੇ ਫਰੀਦਪੁਰ ਦੇ ਨੌਜਵਾਨ ਦੇ ਘਰ ਛਾਪਾ ਮਾਰਿਆ ਤਾਂ ਲੜਕੀ ਨੂੰ ਲੱਭ ਲਿਆ ਗਿਆ ਪਰ ਲੜਕਾ ਫਰਾਰ ਹੋ ਗਿਆ। ਲੜਕੇ ਦੀ ਭਾਲ ਜਾਰੀ ਹੈ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੂੰ ਇਕੱਠੇ ਅੰਡੇਮਾਨ ਲਿਜਾਇਆ ਜਾਵੇਗਾ। ਉਥੇ ਹੀ ਲੜਕੀ ਦੇ ਅਦਾਲਤ 'ਚ ਬਿਆਨ ਦਰਜ ਕਰਵਾਏ ਜਾਣਗੇ। ਲੜਕੀ ਨੇ ਹਾਲੇ 2 ਸਾਲ ਬਾਅਦ ਬਾਲਗ ਹੋਣਾ ਹੈ। ਇਸ ਲਈ ਪਹਿਲਾਂ ਲੜਕੀ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਫਿਰ ਉਸਨੂੰ ਬਰੇਲੀ ਪੁਲਿਸ ਵੱਲੋਂ ਬਰੇਲੀ ਵਾਪਿਸ ਲਿਆਂਦਾ ਗਿਆ।