Ludhiana News: ਸਮਰਾਲਾ ਚੌਕ ਵਿੱਚ ਮਜ਼ਦੂਰ ਨਾਲ ਬੱਸ ਦੇ ਟਕਰਾਉਣ ਮਗਰੋਂ ਪ੍ਰਵਾਸੀਆਂ ਵੱਲੋਂ ਹੰਗਾਮਾ

Ludhiana News: ਲੁਧਿਆਣਾ ਸਮਰਾਲਾ ਚੌਕ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਹੰਗਾਮਾ ਕਰ ਦਿੱਤਾ ਜਦ ਇੱਕ ਕਾਲਜ ਦੀ ਬੱਸ ਸਾਈਕਲ ਉਤੇ ਜਾ ਰਹੇ ਵਿਆਕਤੀ ਨਾਲ ਮਾਮੂਲੀ ਜਿਹੀ ਟਕਰਾ ਗਈ।
Ludhiana News: ਲੁਧਿਆਣਾ ਸਮਰਾਲਾ ਚੌਕ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਹੰਗਾਮਾ ਕਰ ਦਿੱਤਾ ਜਦ ਇੱਕ ਕਾਲਜ ਦੀ ਬੱਸ ਸਾਈਕਲ ਉਤੇ ਜਾ ਰਹੇ ਵਿਆਕਤੀ ਨਾਲ ਮਾਮੂਲੀ ਜਿਹੀ ਟਕਰਾ ਗਈ। ਉਸ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਨੇ ਜਮ ਕੇ ਹੰਗਾਮਾ ਕੀਤਾ ਅਤੇ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਪ੍ਰਵਾਸੀ ਨੌਜਵਾਨਾਂ ਨੇ ਲੁਧਿਆਣਾ ਦਾ ਸਮਰਾਲਾ ਚੌਕ ਬੰਦ ਕਰ ਦਿੱਤਾ ਤੇ ਬੱਸ ਡਰਾਈਵਰ ਨੂੰ ਕੁੱਟਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸੰਭਾਲਿਆ।
ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਜਮ ਕੇ ਬਹਿਸ ਕੀਤੀ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪਰ ਮੌਕੇ ਉਤੇ ਪ੍ਰਵਾਸੀਆਂ ਵੱਲੋਂ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੇ ਡਰਾਈਵਰ ਨੂੰ ਕਿਹਾ ਕਿ ਉਹ ਬੱਸ ਭਜਾ ਕੇ ਥਾਣੇ ਲਏ ਜਾਵੇ ਤਾਂ ਜੋਂ ਕੋਈ ਵੱਡਾ ਨੁਕਸਾਨ ਨਾ ਹੋਵੇ ਉਥੇ ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪ੍ਰਵਾਸੀਆਂ ਨੇ ਜਮ ਕੇ ਗੁੰਡਾਗਰਦੀ ਕੀਤੀ ਤੇ ਪੁਲਿਸ ਵਾਲੇ ਨਾਲ ਵੀ ਹੱਥੋਂਪਾਈ ਕਰਨ ਦੀ ਕੋਸ਼ਿਸ਼ ਪਰ ਉਥੇ ਪ੍ਰਤੱਖਦਰਸ਼ੀ ਨੇ ਕਿਹਾ ਕਿ ਪ੍ਰਵਾਸੀਆਂ ਨੇ ਪੁਲਿਸ ਤੇ ਲੋਕਾਂ ਨਾਲ ਬਹੁਤ ਧੱਕਾ ਕੀਤਾ।
ਪੁਲਿਸ ਵਾਲਾ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਿਹਾ ਸੀ
ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈ ਨੌਜਵਾਨ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ।
ਇਹ ਵੀ ਪੜ੍ਹੋ : Nawanshahr News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼
ਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਲੈ ਕੇ ਮੌਕੇ 'ਤੇ ਮੌਜੂਦ ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੂੰ ਇੱਕ ਪੁਲਿਸ ਮੁਲਾਜ਼ਮ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਚਾਲਕ ਨੂੰ ਪ੍ਰਵਾਸੀਆਂ ਦੇ ਚੁੰਗਲ 'ਚੋਂ ਬਚਾਇਆ ਗਿਆ। ਘਟਨਾ ਦੌਰਾਨ ਬੱਸ ਚਾਲਕ ਨੂੰ ਲੋਕਾਂ ਨੇ ਬਚਾਇਆ ਤੇ ਪੁਲਿਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਬੱਸ ਤੇ ਡਰਾਈਵਰ ਨੂੰ ਥਾਣੇ ਲੈ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Dirba News: ਮੁੱਖ ਮੰਤਰੀ ਭਗਵੰਤ ਮਾਨ ਨੇ ਸਬ ਡਿਵੀਜ਼ਨਲ ਕੰਪਲੈਕਸ ਦਿੜਬਾ ਦਾ ਉਦਘਾਟਨ ਕੀਤਾ