Faridkot News: ਫ਼ਰੀਦਕੋਟ ਦੇ ਪਿੰਡ ਦਾਣਾ ਰੋਮਾਣਾ ਵਿੱਚ ਇੱਕ ਨੌਜਵਾਨ ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਨਾਲ ਵਿਦੇਸ਼ ਭੇਜੇ ਜਾਣ ਦੇ ਨਾਮ ਉਤੇ ਠੱਗੀ ਤੇ ਬੈਂਕ ਦੀ ਨੌਕਰੀ ਵਿਚੋਂ ਕੱਢੇ ਜਾਣ ਤੋਂ ਬਾਅਦ ਉਹ ਪਰੇਸ਼ਾਨ ਚੱਲ ਰਿਹਾ ਸੀ। ਪੀੜਤ ਨੌਜਵਾਨ ਦੇ ਪਰਿਵਾਰ ਨੇ ਇੱਕ ਹੋਰ ਵਿਅਕਤੀ ਉਤੇ ਵੀ ਤੰਗ ਪਰੇਸ਼ਾਨ ਕਰਨ ਦੇਸ਼ ਵੀ ਲਗਾਏ ਹਨ। ਪੁਲਿਸ ਨੇ ਸ਼ਿਕਾਇਤ ਤੇ ਖ਼ੁਦਕੁਸ਼ੀ ਨੋਟ ਦੇ ਆਧਾਰ ਉਤੇ ਕੁਲ 6 ਲੋਕਾਂ ਖਿਲਾਫ਼ ਮਾਮਲਾ ਕਰ ਲਿਆ ਗਿਆ ਹੈ।


COMMERCIAL BREAK
SCROLL TO CONTINUE READING

ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਿਸ ਨੇ ਮ੍ਰਿਤਕ ਦੇ ਪਰਸ ’ਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਸਥਾਨਕ ਥਾਣਾ ਸਦਰ ਵਿੱਚ ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਮੈਨੇਜਰ ਤੇ 2 ਮੁਲਾਜ਼ਮਾਂ ਸਣੇ ਕੁੱਲ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।


ਮ੍ਰਿਤਕ ਕੁਲਦੀਪ ਸਿੰਘ ਦੇ ਪਿਤਾ ਜਗਸੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਦਾਨਾ ਰੋਮਾਣਾ ਨੇ ਦੱਸਿਆ ਕਿ ਕੁਲਦੀਪ ਸਿੰਘ ਪਿਛਲੇ 10 ਸਾਲਾਂ ਤੋਂ ਗ੍ਰਾਮੀਣ ਬੈਂਕ ਦੀ ਬ੍ਰਾਂਚ ਬਤੌਰ ਸੇਵਾਦਾਰ ਪ੍ਰਾਈਵੇਟ ਤੌਰ ’ਤੇ ਕੰਮ ਕਰ ਰਿਹਾ ਸੀ। ਕੁਲਦੀਪ ਨੇ ਸਾਲ 2020 ’ਚ ਵਿਦੇਸ਼ ਜਾਣ ਲਈ ਗੁਰਸੇਵਕ ਸਿੰਘ ਟਰੈਵਲ ਏਜੰਟ, ਗੁਰਮੇਜ ਸਿੰਘ ਅਤੇ ਜਸਵੀਰ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਪਿੰਡ ਰੱਤੀਰੋੜੀ ਨੂੰ ਵੀਜ਼ਾ ਲਵਾਉਣ ਲਈ 1 ਲੱਖ ਨਕਦ ਤੇ ਉਸ ਦੇ ਆਈਸੀਆਈਸੀਆਈ ਬੈਂਕ ਦੇ ਖਾਤੇ ’ਚ 2,50,000 ਰੁਪਏ ਪਾਏ ਸਨ। ਉਕਤ ਲੋਕਾਂ ਨੇ ਉਸ ਦਾ ਕੋਈ ਵੀਜ਼ਾ ਨਾ ਲੁਵਾਇਆ ਤੇ ਨਾ ਰਾਸ਼ੀ ਵਾਪਸ ਕੀਤੀ।


ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ


ਪੈਸੇ ਨਾ ਮਿਲਣ ਕਾਰਨ ਉਹ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ। ਦੂਜੇ ਪਾਸੇ ਬੈਂਕ ਦੀ ਬ੍ਰਾਂਚ ਮੈਨੇਜਰ ਕਨਿਕਾ ਅੱਗਰਵਾਲ, ਕੈਸ਼ੀਅਰ ਭਾਰਤੀ ਗੋਇਲ ਤੇ ਬੈਂਕ ਮੁਲਾਜ਼ਮ ਜਸਪਾਲ ਸਿੰਘ ਨੇ ਉਸ ਨੂੰ ਕਾਫ਼ੀ ਪਰੇਸ਼ਾਨ ਕਰਕੇ ਨੌਕਰੀ ’ਚੋਂ ਵੀ ਕੱਢ ਦਿੱਤਾ ਗਿਆ ਸੀ। ਨੌਕਰੀ ਤੋਂ ਬਾਹਰ ਕੱਢੇ ਜਾਣ 'ਤੇ ਤੰਗ ਹੋ ਕੇ ਕੁਲਦੀਪ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।


ਇਹ ਵੀ ਪੜ੍ਹੋ : Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ