Urfi Javed news: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਉਰਫ਼ੀ ਜਾਵੇਦ ਦੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਸਨੂੰ ਡਰ ਹੈ ਕਿ ਹੁਣ ਉਹ ਕਦੇ ਵੀ ਯੂਏਈ ਨਹੀਂ ਜਾ ਸਕੇਗੀ। ਨਹੀਂ, ਨਹੀਂ, ਇਸਦਾ ਉਸਦੇ ਅਤਰੰਗੀ ਫੈਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।  


COMMERCIAL BREAK
SCROLL TO CONTINUE READING

ਉਰਫ਼ੀ ਜਾਵੇਦ ਸੋਸ਼ਲ ਮੀਡੀਆ 'ਤੇ ਕਈ ਵਾਰ ਆਪਣੇ ਅਤਰੰਗੀ ਫੈਸ਼ਨ ਕਰਕੇ ਟ੍ਰੋਲ ਹੁੰਦੀ ਹੈ ਅਤੇ ਅਜਿਹੇ 'ਚ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਰਫ਼ੀ ਦਾ ਯੂਏਈ ਨਾ ਜਾ ਪਾਉਣ ਦਾ ਡਰ ਕੀਤੇ ਉਨ੍ਹਾਂ ਦਾ ਫੈਸ਼ਨ ਤਾਂ ਨਹੀਂ।  


ਦੱਸ ਦਈਏ ਕਿ ਇਹ ਡਰ ਹੈ ਇੱਕ ਨਵੇਂ ਨਿਯਮ ਦਾ ਜਿਸਦੇ ਤਹਿਤ ਭਾਰਤੀਆਂ ਦੇ ਪਾਸਪੋਰਟ 'ਤੇ ਜਿਨ੍ਹਾਂ ਦੇ ਨਾਮ ਅਕੇਲੇ ਹਨ, ਯਾਨੀ ਕਿ ਕੋਈ ਸਰਨੇਮ ਨਹੀਂ ਹੈ, ਉਨ੍ਹਾਂ ਦੀ UAE 'ਚ ਐਂਟਰੀ ਬੰਦ ਕਰ ਦਿੱਤੀ ਗਈ ਹੈ।  


ਉਰਫ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਇੱਕ ਖ਼ਬਰ ਸੀ ਕਿ ਭਾਰਤੀਆਂ ਦੇ ਪਾਸਪੋਰਟ 'ਤੇ ਅਕੇਲੇ ਨਾਮ ਹੋਣ 'ਤੇ ਉਨ੍ਹਾਂ ਦੀ UAE 'ਚ ਐਂਟਰੀ ਬੰਦ ਕਰ ਦਿੱਤੀ ਗਈ ਹੈ। ਪੋਸਟ ਨੂੰ ਸਾਂਝੀ ਕਰਦਿਆਂ ਉਰਫ਼ੀ ਨੇ ਲਿਖਿਆ ਕਿ ਹੁਣ ਉਨ੍ਹਾਂ ਦਾ ਅਸਲੀ ਨਾਮ 'Uorfi' ਹੈ ਅਤੇ ਉਨ੍ਹਾਂ ਦੇ ਨਾਮ ਵਿੱਚ ਕੋਈ ਸਰਨੇਮ ਨਹੀਂ ਹੈ। 


ਹੋਰ ਪੜ੍ਹੋ: ਵਿਆਹ ਤੋਂ ਪਹਿਲਾਂ ਮੁੰਡੇ ਨੇ ਕੁੜੀ ਸਾਹਮਣੇ ਰੱਖੀ ਪੁੱਠੀ ਮੰਗ, ਟੱਬਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ


ਗੌਰਤਲਬ ਹੈ ਕਿ ਪਹਿਲਾਂ ਉਰਫ਼ੀ ਦਾ ਨਾਮ 'Urfi' ਸੀ ਪਰ ਬਾਅਦ 'ਚ ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਹੁਣ ਉਨ੍ਹਾਂ ਦਾ ਅਸਲੀ ਨਾਮ 'Uorfi' ਹੈ। ਦੱਸਣਯੋਗ ਹੈ ਕਿ ਉਰਫ਼ੀ ਆਪਣੀ ਵੀਡੀਓ ਨੂੰ ਲੈ ਕੇ ਅਕਸਰ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਟੌਪਲੈੱਸ ਹੋ ਕੇ ਇੱਕ ਵੀਡੀਓ ਬਣਾਈ ਸੀ।  


ਵੀਡੀਓ ਵਿੱਚ ਉਨ੍ਹਾਂ ਨੇ ਕੁਝ ਨਹੀਂ ਪਾਇਆ ਸੀ ਅਤੇ ਸਾਹਮਣੇ 2 ਗਲਾਸ ਰੱਖੇ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ ਅਤੇ ਲੋਕ ਇਸ ਅਤਰੰਗੀ ਫੈਸ਼ਨ ਨੂੰ ਦੇਖ ਕੇ ਹੈਰਾਨ ਸਨ।   


ਹੋਰ ਪੜ੍ਹੋ: ਸੜਕ ਹਾਦਸੇ ਤੋਂ ਬਾਅਦ Alfaaz ਨੂੰ ਪਹਿਲੀ ਵਾਰ ਸਟੇਜ 'ਤੇ ਲੈ ਕੇ ਆਏ Honey Singh


(For more news related to Urfi Javed, stay tuned to Zee PHH)