ਸੜਕ ਹਾਦਸੇ ਤੋਂ ਬਾਅਦ Alfaaz ਨੂੰ ਪਹਿਲੀ ਵਾਰ ਸਟੇਜ 'ਤੇ ਲੈ ਕੇ ਆਏ Honey Singh
topStorieshindi

ਸੜਕ ਹਾਦਸੇ ਤੋਂ ਬਾਅਦ Alfaaz ਨੂੰ ਪਹਿਲੀ ਵਾਰ ਸਟੇਜ 'ਤੇ ਲੈ ਕੇ ਆਏ Honey Singh

ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਆਪਣੇ ਮਿੱਤਰ ਗੀਤਕਾਰ ਅਲਫਾਜ਼ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਕਹਿੰਦੇ 'ਦੋਸਤੀ ਹੋਵੇ ਤਾਂ ਅਜਿਹੀ ਵਰਨਾ ਨਾ ਹੋਵੇ' 

 

ਸੜਕ ਹਾਦਸੇ ਤੋਂ ਬਾਅਦ Alfaaz ਨੂੰ ਪਹਿਲੀ ਵਾਰ ਸਟੇਜ 'ਤੇ ਲੈ ਕੇ ਆਏ Honey Singh

Alfaaz and Yo Yo Honey Singh news: ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਆਪਣੇ ਮਿੱਤਰ ਗੀਤਕਾਰ ਅਲਫਾਜ਼ ਸਿੰਘ ਨੂੰ ਸੜਕ ਹਾਦਸੇ ਤੋਂ ਬਾਅਦ ਪਹਿਲੀ ਵਾਰ ਸਟੇਜ 'ਤੇ ਲੈ ਕੇ ਆਏ ਅਤੇ ਦੋਵਾਂ ਨੇ ਰਲ ਕੇ ਗਾਣਾ ਵੀ ਗਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  

ਦੱਸ ਦਈਏ ਕਿ ਹਾਲ ਹੀ ਵਿੱਚ ਗੀਤਕਾਰ ਅਲਫਾਜ਼ ਸਿੰਘ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਯੋ-ਯੋ ਹਨੀ ਸਿੰਘ ਨੇ ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਅਲਫਾਜ਼ ਹਸਪਤਾਲ 'ਚ ਦਿਖਾਈ ਦੇ ਰਹੇ ਹਨ। 

ਉਸ ਦੌਰਾਨ ਅਲਫਾਜ਼ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਵੱਲੋਂ ਫੜ੍ਹ ਲਿਆ ਗਿਆ ਸੀ। ਗੀਤਕਾਰ ਅਲਫਾਜ਼ ਸਿੰਘ ਅਤੇ ਗਾਇਕ ਯੋ ਯੋ ਹਨੀ ਸਿੰਘ ਦੀ ਦੋਸਤੀ ਤੋਂ ਸਭ ਜਾਣੂ ਹਨ ਅਤੇ ਇਨ੍ਹਾਂ ਦੀ ਦੋਸਤੀ ਦੀ ਮਿਸਾਲ ਵੀ ਦਿੱਤੀ ਜਾਂਦੀ ਹੈ। 

ਅਜਿਹਾ ਹੀ ਕੁਝ ਹੋਇਆ ਹਾਲ ਹੀ 'ਚ ਇੱਕ ਸ਼ੋਅ ਵਿੱਚ ਜਿੱਥੇ ਹਨੀ ਸਿੰਘ ਆਪਣੇ ਮਿੱਤਰ ਅਲਫਾਜ਼ ਸਿੰਘ ਨੂੰ ਸਟੇਜ 'ਤੇ ਲੈ ਕੇ ਆਏ ਅਤੇ ਬਾਅਦ 'ਚ ਦੋਵਾਂ ਨੇ ਮਿਲ ਕੇ ਗੀਤ 'ਹਾਏ ਮੇਰਾ ਦਿਲ' ਵੀ ਗਾਇਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਅਲਫਾਜ਼ ਵਹੀਲਚੇਅਰ 'ਤੇ ਦਿਖਾਈ ਦਿੰਦੇ ਹਨ ਅਤੇ ਬਾਅਦ ਵਿੱਚ ਉੱਠ ਕੇ ਲੋਕਾਂ ਦੇ ਸਾਹਮਣੇ ਗੀਤ ਗਾਉਂਦੇ ਹਨ। 

 

ਦੂਜੇ ਪਾਸੇ ਹਨੀ ਸਿੰਘ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੀ ਵਹੀਲਚੇਅਰ ਫੜਦੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਇਨ੍ਹਾਂ ਦੋਵਾਂ ਦੀ ਦੋਸਤੀ 'ਤੇ ਮਾਣ ਕਰ ਰਿਹਾ ਹੈ।  

ਹੋਰ ਪੜ੍ਹੋ: ਹੁਣ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਦਿੱਲੀ ਲੈ ਕੇ ਜਾਵੇਗੀ NIA, ਮਿਲਿਆ 10 ਦਿਨ ਦਾ ਰਿਮਾਂਡ

ਗੌਰਤਲਬ ਹੈ ਕਿ ਯੋ-ਯੋ ਹਨੀ ਸਿੰਘ ਅਤੇ ਅਲਫਾਜ਼ ਸਿੰਘ ਦਾ ਗੀਤ 'ਹਾਏ ਮੇਰਾ ਦਿਲ' ਬਹੁਤ ਹੀ ਪ੍ਰਸਿੱਧ ਗੀਤ ਹੈ ਅਤੇ ਅੱਜ ਦੇ (ਸਮੇਂ ਵਿੱਚ ਵੀ ਇਹ ਗੀਤ ਜਦੋਂ ਵੀ ਵੱਜਦਾ ਹੈ ਤਾਂ ਲੋਕ ਇਸਦੇ ਬੋਲ ਨੂੰ ਦੁਹਰਾਉਣਾ ਸ਼ੁਰੂ ਕਰ ਦਿੰਦੇ ਹਨ।  

ਹੋਰ ਪੜ੍ਹੋ: ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ; 72 ਅਸਲਾ ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਿਸ਼

(Apart from news of Alfaaz and Yo Yo Honey Singh, stay tuned to Zee PHH for more updates)

Trending news