Valentine 2023: ਅੱਜ ਤੋਂ ਸ਼ੁਰੂ `ਵੈਲੇਨਟਾਈਨ ਵੀਕ`; ਇਸ ਤਰ੍ਹਾਂ ਕਰੋ ਆਪਣੇ ਪਿਆਰ ਦਾ ਇਜ਼ਹਾਰ, ਦਿਨ ਹੋਵੇਗਾ ਖਾਸ
Valentine`s Week 2023: ਫਰਵਰੀ ਦਾ ਮਹੀਨਾ ਪਿਆਰ ਅਤੇ ਰੋਮਾਂਸ ਲਈ ਜਾਣਿਆ ਜਾਂਦਾ ਹੈ। ਇਸ ਮਹੀਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਵੀ ਮਨਾਇਆ ਜਾਂਦਾ ਹੈ। ਇਹ 7 ਫਰਵਰੀ ਤੋਂ ਸ਼ੁਰੂ ਹੋਵੇਗਾ।
Valentine's Week 2023: ਫਰਵਰੀ ਦਾ ਮਹੀਨਾ ਪਿਆਰ ਨੂੰ ਸਮਰਪਿਤ ਮਹੀਨਾ ਮੰਨਿਆ ਜਾਂਦਾ ਹੈ। ਪ੍ਰੇਮੀ ਜੋੜਿਆਂ ਲਈ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਵੈਲੇਨਟਾਈਨ ਵੀਕ (Valentine's Week 2023) ਦੇ ਹਰ ਦਿਨ ਦਾ ਵੱਖਰਾ ਅਰਥ ਹੁੰਦਾ ਹੈ। ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਹਫਤਾ 14 ਫਰਵਰੀ ਤੱਕ ਚੱਲਦਾ ਹੈ। ਪਿਆਰ ਦਾ ਇਜ਼ਹਾਰ (Valentine 2023) ਕਰਨ ਵਾਲੇ ਅਤੇ ਪ੍ਰਪੋਜ਼ ਕਰਨ ਵਾਲੇ ਜੋੜੇ ਵੈਲੇਨਟਾਈਨ ਵੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਵੈਲੇਨਟਾਈਨ ਹਫ਼ਤਾ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ (Valentine's Week 2023) ਅਤੇ ਇਨ੍ਹਾਂ ਦਿਨਾਂ ਦੌਰਾਨ ਲੋਕ ਪਿਆਰ ਦੇ ਸੰਦੇਸ਼ਾਂ ਦੇ ਨਾਲ ਕਾਰਡ, ਗੁਲਾਬ ਜਾਂ ਚਾਕਲੇਟ ਭੇਜ ਕੇ ਕਿਸੇ ਹੋਰ ਵਿਅਕਤੀ ਜਾਂ ਲੋਕਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਨ੍ਹਾਂ ਇਸ਼ਾਰਿਆਂ ਨੂੰ ਉਨ੍ਹਾਂ ਦੇ ਅਜ਼ੀਜ਼ਾਂ ਲਈ ਪ੍ਰਸ਼ੰਸਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਾਲਾਂਕਿ, ਵੈਲੇਨਟਾਈਨ ਡੇ (Valentine 2023) ਸਿਰਫ਼ ਇੱਕ ਦਿਨ ਲਈ ਨਹੀਂ ਮਨਾਇਆ ਜਾਂਦਾ ਹੈ। ਪਿਆਰ ਦਾ ਤਿਉਹਾਰ "ਵੈਲੇਨਟਾਈਨ ਡੇ ਹਫ਼ਤਾ" (Valentine's Week 2023) ਨਾਮਕ ਪੂਰੇ ਹਫ਼ਤੇ ਤੱਕ ਚੱਲਦਾ ਹੈ।
ਜਾਣੋ ਹਰ ਦਿਨ ਦਾ ਮਹੱਤਵ : Valentine Week Full List 2023
ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਵੈਲੇਨਟਾਈਨ ਡੇ 'ਤੇ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰ ਸਕਦੇ ਹੋ?
-ਸਰਪ੍ਰਾਈਜ ਗਿਫ਼੍ਟ ਤੁਹਾਡੇ ਰਿਸ਼ਤੇ ਨੂੰ ਇੱਕ ਵੱਖਰੇ ਪੱਧਰ 'ਤੇ ਲੈ ਜਾ ਸਕਦੀ ਹੈ।
-ਸੱਚੀ ਤਾਰੀਫ਼ ਕਿਸੇ ਦਾ ਵੀ ਦਿਲ ਜਿੱਤ ਸਕਦੀ ਹੈ
-ਜੇਕਰ ਤੁਸੀਂ ਕਿਸੇ ਨੂੰ ਪ੍ਰਪੋਜ਼ ਕਰਨ ਬਾਰੇ ਸੋਚ ਰਹੇ ਹੋ ਤਾਂ ਆਪਣੇ ਪਾਰਟਨਰ ਨੂੰ ਗਲੇ ਲਗਾਓ ਅਤੇ ਆਪਣੇ ਦਿਲ ਦੀ ਗੱਲ ਕਰੋ।
-ਪਿਆਰ ਦਾ ਇਜ਼ਹਾਰ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਾਰਟਨਰ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ।
7 ਫਰਵਰੀ, ਰੋਜ਼ ਡੇ (Rose Day)
ਵੈਲੇਨਟਾਈਨ ਵੀਕ 7 ਫਰਵਰੀ ਨੂੰ ਸ਼ੁਰੂ ਹੁੰਦਾ ਹੈ। ਇਸ ਹਫਤੇ ਦੇ ਪਹਿਲੇ ਦਿਨ (Rose Day)ਰੋਜ਼ ਡੇ ਮਨਾਇਆ ਜਾਂਦਾ ਹੈ। ਇਸ ਦਿਨ ਆਪਣੇ ਪਿਆਰ ਨੂੰ ਗੁਲਾਬ ਦਾ ਫੁੱਲ ਦਿੱਤਾ ਜਾਂਦਾ ਹੈ। ਧਿਆਨ ਰਹੇ ਕਿ ਇਸ ਦਿਨ ਪਿਆਰ ਦਾ ਪ੍ਰਗਟਾਵਾ ਲਾਲ ਗੁਲਾਬ ਨਾਲ ਹੀ ਕੀਤਾ ਜਾਂਦਾ ਹੈ।
8 ਫਰਵਰੀ, ਪ੍ਰਪੋਜ਼ ਡੇ (Propose Day)
ਵੈਲੇਨਟਾਈਨ ਵੀਕ ਦੇ ਦੂਜੇ ਦਿਨ ਪ੍ਰਪੋਜ਼ ਡੇ (Propose Day) ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜਾ ਆਪਣੇ ਦਿਲ ਦੀ ਗੱਲ ਕਰਦਾ ਹੈ। ਜੇਕਰ ਤੁਸੀਂ ਕਿਸੇ ਨਾਲ ਦਿਲੋਂ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਇਹ ਦੱਸਣਾ ਚਾਹੁੰਦੇ ਹੋ, ਤਾਂ ਪ੍ਰਪੋਜ਼ ਡੇ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਕਹਿਣ (Rose Day)ਦਾ ਸਭ ਤੋਂ ਵਧੀਆ ਦਿਨ ਹੈ।
ਇਹ ਵੀ ਪੜ੍ਹੋ: Grammy Awards 2023: 'ਗ੍ਰੈਮੀ ਐਵਾਰਡਜ਼' 'ਚ ਫਿਰ ਗੂੰਜਿਆ ਭਾਰਤ ਦਾ ਨਾਂ, ਤੀਜੀ ਵਾਰ ਰਿਕੀ ਕੇਜ ਨੂੰ ਮਿਲਿਆ ਇਹ ਸਨਮਾਨ
9 ਫਰਵਰੀ, ਚਾਕਲੇਟ ਡੇ (Chocolate Day)
ਵੈਲੇਨਟਾਈਨ ਵੀਕ ਦਾ ਤੀਜਾ ਦਿਨ ਚਾਕਲੇਟ ਡੇ (Chocolate Day) ਹੈ। ਇਸ ਦਿਨ ਪ੍ਰੇਮੀ ਜੋੜੇ ਇਕ-ਦੂਜੇ ਨੂੰ ਚਾਕਲੇਟ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਪਿਆਰ ਦੀ ਮਿਠਾਸ ਇਸ ਚਾਕਲੇਟ ਵਰਗੀ ਬਣੀ ਰਹੇ।
10 ਫਰਵਰੀ, ਟੈਡੀ ਡੇ (Teddy Day)
ਵੈਲੇਨਟਾਈਨ ਵੀਕ ਦੇ ਚੌਥੇ ਦਿਨ ਟੈਡੀ ਡੇ (Teddy Day) ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਪਿਆਰ ਦੀ ਨਿਸ਼ਾਨੀ ਵਜੋਂ ਟੇਡੀ ਗਿਫਟ ਕਰਦੇ ਹਨ। ਟੈਡੀ ਬੀਅਰ ਦਿਲ ਦੀ ਕੋਮਲਤਾ ਦਾ ਅਹਿਸਾਸ ਦਿੰਦਾ ਹੈ। ਖਾਸ ਕਰਕੇ ਕੁੜੀਆਂ ਨੂੰ ਟੈਡੀ ਬਹੁਤ ਪਸੰਦ ਹੈ। ਇਸੇ ਕਰਕੇ ਇਸ ਦਿਨ ਟੈਡੀ ਡੇ ਮਨਾਇਆ ਜਾਂਦਾ ਹੈ।
11 ਫਰਵਰੀ, (Promise day)
ਵੈਲੇਨਟਾਈਨ ਵੀਕ ਦਾ ਪੰਜਵਾਂ ਦਿਨ ਬਹੁਤ ਖਾਸ ਹੁੰਦਾ ਹੈ। ਇਸ ਦਿਨ ਵਾਅਦਾ ਦਿਵਸ (Promise day) ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਪਿਆਰ ਕਰਨ ਦਾ ਵਾਅਦਾ ਕਰਦੇ ਹਨ।
ਇਹ ਵੀ ਪੜ੍ਹੋ: Sidharth-Kiara Wedding: ਸਿਧਾਰਥ-ਕਿਆਰਾ ਦੇ ਵਿਆਹ ਦੀ ਬਦਲੀ ਤਰੀਕ ? ਹੁਣ ਇਸ ਦਿਨ ਹੋਵਗਾ ਵਿਆਹ!
12 ਫਰਵਰੀ, ਹੱਗ ਡੇ (Hug day)
ਵੈਲੇਨਟਾਈਨ ਵੀਕ ਦੇ ਛੇਵੇਂ ਦਿਨ ਨੂੰ ਹੱਗ ਡੇ (Hug day)ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਗਲੇ ਲਗਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
13 ਫਰਵਰੀ, ਕਿੱਸ ਡੇ (Kiss day)
ਵੈਲੇਨਟਾਈਨ ਵੀਕ ਦੇ ਸੱਤਵੇਂ ਦਿਨ ਕਿੱਸ ਡੇ (Kiss day)ਮਨਾਇਆ ਜਾਂਦਾ ਹੈ। ਇਸ ਦਿਨ ਜੋੜੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
14 ਫਰਵਰੀ, ਵੈਲੇਨਟਾਈਨ ਡੇ (Valentine 2023)
ਇਹ ਵੈਲੇਨਟਾਈਨ ਵੀਕ ਦਾ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਦਿਨ ਹੈ। ਇਸ ਦਿਨ ਪ੍ਰੇਮੀ ਇੱਕ-ਦੂਜੇ ਨੂੰ ਮਿਲ ਕੇ, ਘੁੰਮਣ-ਫਿਰਨ ਅਤੇ ਮੌਜ-ਮਸਤੀ ਕਰਕੇ (Valentine 2023) ਵੈਲੇਨਟਾਈਨ ਡੇ ਮਨਾਉਂਦੇ ਹਨ।