Vastu Tips: ਘੜੀ ਦੇ ਰੰਗ ਤੋਂ ਵੀ ਪੈਂਦਾ ਹੈ ਫ਼ਰਕ, ਜਾਣੋ ਘਰ `ਚ ਘੜੀ ਲਗਾਉਣ ਦੇ ਨਿਯਮ
ਵਾਸਤੂ ਦੇ ਮੁਤਾਬਕ ਘੜੀ ਨੂੰ ਪੂਰਬ ਜਾਂ ਉੱਤਰ ਦਿਸ਼ਾ ਦੀ ਕੰਧ `ਤੇ ਲਗਾਉਣਾ ਸ਼ੁਭ ਕਿਹਾ ਜਾਂਦਾ ਹੈ।
Vastu Shastra for home wall clock: ਅੱਜ ਦੇ ਸਮੇਂ ਵਿੱਚ ਕੋਈ ਵੀ ਜਦੋਂ ਘਰ ਬਣਾਉਂਦਾ ਹੈ ਤਾਂ ਉਹ ਵਾਸਤੂ ਸ਼ਾਸਤਰ ਦਾ ਧਿਆਨ ਜ਼ਰੂਰ ਰੱਖਦਾ ਹੈ ਕਿਉਂਕਿ ਇੱਕ ਗਲਤੀ ਦੇ ਕਰਕੇ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ। ਇਸ ਦੌਰਾਨ ਘਰ ਦੀ ਕੰਧ 'ਤੇ ਲੱਗੀ ਘੜੀ ਦਾ ਵੀ ਵਿਅਕਤੀ ਦੇ ਜੀਵਨ 'ਤੇ ਵਿਸ਼ੇਸ਼ ਪ੍ਰਭਾਵ ਪੈਂਦਾ ਹੈ।
ਦੱਸ ਦਈਏ ਕਿ ਘਰ ਦੀ ਕੰਧ 'ਤੇ ਲੱਗੀ ਘੜੀ ਨਾ ਸਿਰਫ਼ ਸਮਾਂ ਦੱਸਦੀ ਹੈ ਸਗੋਂ ਵਿਅਕਤੀ ਦੇ ਸਮੇਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਘੜੀ ਨੂੰ ਕੰਧ 'ਤੇ ਲਗਾਉਣ ਤੋਂ ਪਹਿਲਾਂ ਉਸ ਦੀ ਸਹੀ ਦਿਸ਼ਾ, ਰੰਗ ਅਤੇ ਵਾਸਤੂ ਦੇ ਨਿਯਮਾਂ ਬਾਰੇ ਜਾਣ ਲੈਣਾ ਚਾਹੀਦਾ ਹੈ।
Vastu Shastra for home wall clock: ਘੜੀ ਨੂੰ ਇਨ੍ਹਾਂ ਦਿਸ਼ਾਵਾਂ 'ਚ ਲਗਾਉਣ ਨਾਲ ਮਿਲਦਾ ਹੈ ਸਮੇਂ ਦਾ ਸ਼ੁਭ ਲਾਭ
ਵਾਸਤੂ ਦੇ ਮੁਤਾਬਕ ਘੜੀ ਨੂੰ ਪੂਰਬ ਜਾਂ ਉੱਤਰ ਦਿਸ਼ਾ ਦੀ ਕੰਧ 'ਤੇ ਲਗਾਉਣਾ ਸ਼ੁਭ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਦਿਸ਼ਾਵਾਂ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਜ਼ਿਆਦਾ ਮੰਨਿਆ ਜਾਂਦਾ ਹੈ ਤੇ ਤਰੱਕੀ ਦਾ ਰਾਹ ਮਜ਼ਬੂਤ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਪੂਰਬੀ ਕੰਧ 'ਤੇ ਘੜੀ ਲਗਾਉਣ ਨਾਲ ਘਰ 'ਚ ਲਕਸ਼ਮੀ ਆਉਂਦੀ ਹੈ।
ਇਸ ਦੇ ਨਾਲ ਹੀ ਘਰ 'ਚ ਰਹਿ ਰਹੇ ਲੋਕਾਂ ਦੇ ਮਨ 'ਚ ਵੀ ਸਕਾਰਾਤਮਕ ਵਿਚਾਰ ਆਉਂਦੇ ਹਨ ਅਤੇ ਜੇਕਰ ਘੜੀ ਨੂੰ ਘਰ ਦੇ ਦੱਖਣ ਦਿਸ਼ਾ ਵਿੱਚ ਰੱਖਿਆ ਜਾਂਦਾ ਹੈ ਤਾਂ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਧ ਜਾਂਦਾ ਹੈ।
Vastu Shastra for home wall clock: ਘਰ ਵਿੱਚ ਘੜੀ ਲਗਾਉਣ ਨੂੰ ਲੈ ਕੇ ਵਾਸਤੂ ਮੁਤਾਬਕ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ਵਿੱਚ ਕਦੇ ਵੀ ਮੁੱਖ ਦਰਵਾਜ਼ੇ 'ਤੇ ਘੜੀ ਨਹੀਂ ਲਗਾਉਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਵਧ ਜਾਂਦਾ ਹੈ।
- ਅੱਜ ਦੇ ਸਮੇਂ ਵਿੱਚ ਘਰ 'ਚ ਸਜਾਉਣ ਲਈ ਕਈ ਤਰ੍ਹਾਂ ਦੀਆਂ ਘੜੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਪੈਂਡੂਲਮ ਘੜੀ ਵੀ ਹੈ। ਹਾਲਾਂਕਿ ਪੈਂਡੂਲਮ ਵਾਲੀ ਘੜੀ ਬਹੁਤ ਖੂਬਸੂਰਤ ਲੱਗਦੀ ਹੈ ਪਰ ਇਸ ਨੂੰ ਘਰ 'ਚ ਲਗਾਉਣਾ ਚੰਗਾ ਨਹੀਂ ਚਾਹੀਦਾ।
- ਇਸ ਦੇ ਨਾਲ ਹੀ ਕਦੇ ਵੀ ਘਰ 'ਚ ਬੰਦ ਘੜੀ ਨਹੀਂ ਰੱਖਣੀ ਚਾਹੀਦੀ ਅਤੇ ਨਾ ਹੀ ਘੜੀ 'ਤੇ ਧੂੜ ਜਮ੍ਹਾ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Rashifal: आज इन तीन राशि वालों पर होगी बजरंग बली की कृपा, हर काम में मिलेगी सफलता
- ਦੱਸ ਦਈਏ ਕਿ ਘਰ 'ਚ ਸੰਤਰੀ ਅਤੇ ਹਰੇ ਰੰਗ ਦੀ ਘੜੀ ਨਹੀਂ ਲਗਾਉਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਘੜੀਆਂ ਨਾਲ ਨਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ਦੇ ਲਿਵਿੰਗ ਰੂਮ ਵਿੱਚ ਚੌਰਸ ਆਕਾਰ ਦੀ ਘੜੀ ਲਗਾਉਣੀ ਚਾਹੀਦੀ ਹੈ।
- ਵਾਸਤੂ ਸ਼ਾਸਤਰ ਦੇ ਮੁਤਾਬਕ ਘੜੀ ਨੂੰ ਕਦੇ ਵੀ ਘਰ ਦੀ ਦੱਖਣ ਦਿਸ਼ਾ ਵਿੱਚ ਨਹੀਂ ਲਗਾਉਣਾ ਚਾਹੀਦਾ ਹੈ ਕਿਉਂਕਿ ਇਸਦੇ ਨਾਲ ਵਿਅਕਤੀ ਦੀ ਸਿਹਤ 'ਤੇ ਪ੍ਰਭਾਵ ਪੈਂਦਾ ਹੈ ਅਤੇ ਆਰਥਿਕ ਤੰਗੀ ਵੀ ਵਧਦੀ ਹੈ।
ਇਹ ਵੀ ਪੜ੍ਹੋ: Panchang: 3 जनवरी 2023 को है शुभ योग और कृतिका नक्षत्र, जानें मंगलवार का पंचांग