Actress Death news: ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਵੀਨਾ ਕਪੂਰ ਦਾ ਉਸ ਦੇ ਹੀ ਬੇਟੇ ਨੇ ਕਤਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਟੀਵੀ ਇੰਡਸਟਰੀ ਹਲਚਲ ਮਚ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇੱਕ ਫਲੈਟ ਵਿੱਚ ਅਦਾਕਾਰ ਵੀਨਾ ਕਪੂਰ ਦੇ (Veena Kapoor Death) ਪੁੱਤਰ ਨੇ ਆਪਣੀ 70 ਸਾਲਾ ਮਾਂ ਦਾ ਡੰਡਾ ਮਾਰ ਕੇ ਕਤਲ ਕਰ ਦਿੱਤਾ।  


COMMERCIAL BREAK
SCROLL TO CONTINUE READING

ਦੱਸ ਦੇਈਏ ਕਿ  74 ਸਾਲਾ ਵੀਨਾ ਕਪੂਰ ਦੀ ਮੌਤ ਉਸ ਦੇ 43 ਸਾਲਾ ਪੁੱਤਰ ਨੇ ਡੰਡੇ ਨਾਲ ਕੁੱਟ ਕੇ ਕੀਤੀ ਸੀ। ਵੀਨਾ ਕਪੂਰ ਦੇ ਕਤਲ ਦੀ ਖਬਰ ਨੇ ਹਰ ਕਿਸੇ ਹੋਸ਼ ਉਡਾ ਦਿੱਤੇ ਹਨ।  ਮੇਰੀ ਭਾਬੀ ਸੀਰੀਅਲ ਦੀ ਫੇਮ ਵੀਨਾ ਕਪੂਰ (famous TV actress) ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਸਹਿ-ਅਦਾਕਾਰਾ ਨੀਲੂ ਕੋਹਲੀ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਨੀਲੂ ਕੋਹਲੀ ਨੇ ਵੀਨਾ ਕਪੂਰ ਲਈ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਲਿਖੀ, 'ਮੇਰਾ ਦਿਲ ਟੁੱਟ ਗਿਆ, ਤੁਹਾਡੇ ਲਈ ਇਹ ਪੋਸਟ ਕਰ ਰਹੀ ਹਾਂ, ਮੈਂ ਕੀ ਕਹਾਂ? ਅੱਜ ਮੇਰੇ ਕੋਲ ਸ਼ਬਦ ਨਹੀਂ ਹਨ, ਮੈਨੂੰ ਉਮੀਦ ਹੈ ਕਿ ਤੁਸੀਂ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖਰਕਾਰ ਸ਼ਾਂਤੀ ਨਾਲ ਆਰਾਮ ਕਰ ਰਹੇ ਹੋਵੋਗੇ...'


ਇਸ ਦੇ ਨਾਲ ਹੀ ਨੀਲੂ ਕੋਹਲੀ ਨੇ ਲਿਖਿਆ, ਜੁਹੂ ਵਿੱਚ ਸਥਿਤ ਬੰਗਲਾ ਉਹ ਹੈ ਜਿੱਥੇ ਇਹ ਦਰਦਨਾਕ ਘਟਨਾ ਵਾਪਰੀ। ਇਸ ਪਾਸ਼ ਇਲਾਕੇ 'ਚ ਇਕ ਵਿਅਕਤੀ ਨੇ ਆਪਣੀ 74 ਸਾਲਾ ਮਾਂ ਨੂੰ ਬੇਸਬਾਲ ਬੈਟ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਬਾਅਦ 'ਚ ਲਾਸ਼ ਨੂੰ ਮਾਥੇਰਨ 'ਚ ਸੁੱਟ ਦਿੱਤਾ। ਉਸ ਦੇ ਅਮਰੀਕਾ ਸਥਿਤ ਬੇਟੇ ਨੂੰ ਸ਼ੱਕ ਹੋਇਆ ਅਤੇ ਉਸ ਨੇ ਜੁਹੂ ਪੁਲਿਸ ਨੂੰ ਸੂਚਿਤ ਕੀਤਾ।


ਇਹ ਵੀ ਪੜ੍ਹੋ: ਕੈਮੀਕਲ ਨਾਲ  ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹਾਈਵੇ 'ਤੇ ਲੱਗਾ ਲੰਮਾ ਜਾਮ


ਨੀਲੂ ਕੋਹਲੀ ਲਿਖਦੀ ਹੈ, ਪੁੱਛਗਿੱਛ ਦੌਰਾਨ ਪੁੱਤਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਆਪਣੀ ਮਾਂ 'ਤੇ ਡੰਡੇ ਨਾਲ ਹਮਲਾ ਕੀਤਾ ਅਤੇ ਫਿਰ ਗੁੱਸੇ 'ਚ ਆ ਕੇ ਉਸ ਦੀ ਹੱਤਿਆ ਕਰ ਦਿੱਤੀ। ਖਬਰਾਂ ਮੁਤਾਬਕ ਵੀਨਾ ਕਪੂਰ ਦੇ ਬੇਟੇ ਨੇ ਮੁੰਬਈ ਦੇ ਜੁਹੂ ਸਥਿਤ 12 ਕਰੋੜ ਦੇ ਫਲੈਟ 'ਤੇ ਕਬਜ਼ਾ ਕਰਨ ਲਈ ਆਪਣੀ ਮਾਂ ਦਾ ਕਤਲ ਕੀਤਾ। ਨੀਤੂ ਕੋਹਲੀ ਦੀ ਇਸ ਪੋਸਟ 'ਤੇ ਕਾਫੀ ਟਿੱਪਣੀਆਂ ਹੋ ਰਹੀਆਂ ਹਨ, ਮਸ਼ਹੂਰ ਅਦਾਕਾਰਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।