ਚੰਡੀਗੜ: ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਕਰੀਬ 11 ਮਹੀਨੇ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਵਿਚ ਗੈਂਗਸਟਰ ਭੂਪੀ ਰਾਣਾ ਸਮੇਤ ਛੇ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 302, 120ਬੀ ਅਤੇ 34 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

 


11 ਮਹੀਨਿਆ ਤੋਂ ਚੱਲ ਰਹੀ ਸੀ ਜਾਂਚ


11 ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੁਲਸ ਖੁਦ ਹੀ ਸਾਰੇ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਆਈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਇਸ਼ਾਰੇ 'ਤੇ ਕਤਲ 'ਚ ਸ਼ਾਮਲ ਗੱਡੀ ਤੋਂ ਲੈ ਕੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਹਾਲਾਂਕਿ ਗਾਇਕ ਸਿੱਧੂ ਮੂਸੇਵਾਲਾ ਦੀ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਮੇਤ ਕਈ ਮੁਲਜ਼ਮਾਂ ਦਾ ਨਾਂ ਨਹੀਂ ਹੈ ਕਿਉਂਕਿ ਉਹ ਹਾਲੇ ਪੁਲੀਸ ਦੀ ਪਕੜ ਤੋਂ ਬਾਹਰ ਹੈ। ਦੱਸ ਦਈਏ ਕਿ ਇਸ ਕੇਸ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਨਾਂ ਇਸ ਕੇਸ ਵਿਚ ਲਿਆ ਜਾ ਰਿਹਾ ਹੈ।


 


ਪਿਛਲੇ ਸਾਲ 7 ਅਗਸਤ ਨੂੰ ਮੁਹਾਲੀ 'ਚ ਹੋਇਆ ਸੀ ਮਿੱਡੂਖੇੜਾ ਦਾ ਕਤਲ


ਵਿੱਕੀ ਮਿੱਡੂਖੇੜਾ ਦਾ ਪਿਛਲੇ ਸਾਲ 7 ਅਗਸਤ ਨੂੰ ਮੁਹਾਲੀ ਵਿਚ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਦੋਸਤ ਨੂੰ ਮਿਲਣ ਸੈਕਟਰ-71 ਦੀ ਮਾਰਕੀਟ ਗਿਆ ਸੀ। ਇਸ ਦੌਰਾਨ ਕਾਤਲ ਕਾਰ ਵਿਚ ਆਏ ਸਨ ਜਿਵੇਂ ਹੀ ਵਿੱਕੀ ਆਪਣੇ ਦੋਸਤ ਦੇ ਪ੍ਰਾਪਰਟੀ ਡੀਲਰ ਦੇ ਦਫਤਰ 'ਚੋਂ ਬਾਹਰ ਨਿਕਲਿਆ ਤਾਂ ਦੋਸ਼ੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਵਿੱਕੀ ਕਰੀਬ ਇਕ ਕਿਲੋਮੀਟਰ ਤੱਕ ਦੌੜਿਆ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕਿਆ। ਉਸ ਨੂੰ ਕਾਤਲਾਂ ਨੇ ਨੌਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।


 


WATCH LIVE TV