Machhiwara News (ਧਰਮਿੰਦਰ ਸਿੰਘ) : ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਦੇ ਇਲਾਕੇ ਵਿੱਛ ਕਾਂਗਰਸ ਦੀ ਚੋਣ ਸਭਾ ਵਿੱਚ ਸ਼ਰਾਬ ਵੰਡਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਉਤੇ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਧਿਰਾਂ ਨੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੂੰ ਘੇਰ ਲਿਆ ਹੈ। ਆਮ ਆਦਮੀ ਪਾਰਟੀ ਨੇ ਇਸ ਦੀ ਨਿੰਦਾ ਕਰਦੇ ਹੋਏ ਚੋਣ ਕਮਿਸ਼ਨ ਤੋਂ ਸ਼ਿਕਾਇਤ ਕਰਨ ਦੀ ਗੱਲ ਕਹੀ।


COMMERCIAL BREAK
SCROLL TO CONTINUE READING

ਦੂਜੇ ਪਾਸੇ ਭਾਜਪਾ ਦਾ ਦੋਸ਼ ਹੈ ਕਿ ਖੰਨਾ ਦੇ ਬਾਹੋਮਾਜਰਾ ਪਿੰਡ ਵਿੱਚ ਜੋ ਨਕਲੀ ਸ਼ਰਾਬ ਦੀ ਫੈਕਟਲੀ ਗਈ ਸੀ ਉਸ ਦਾ ਜ਼ਹਿਰ ਹੁਣ ਕਾਂਗਰਸ ਗਰੀਬਾਂ ਵਿੱਚ ਵੰਡ ਰਹੀ ਹੈ। ਇਸ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਵਾਇਰਲ ਵੀਡੀਓ ਵਿੱਚ ਚੋਣ ਸਭਾ ਵਿੱਚ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਸੰਬੋਧਨ ਕਰਦੇ ਹੋਏ ਦਿਖਾਈ ਦੇ ਰਹੇ ਹਨ, ਉਥੇ ਇਸ ਤੋਂ ਬਾਅਦ ਸਭਾ ਤੋਂ ਬਾਹਰ ਆਉਂਦੇ ਵਿਅਕਤੀ ਕੋਲ ਸ਼ਰਾਬ ਦੀਆਂ ਬੋਤਲਾਂ ਦਿਖਾਈ ਦੇ ਰਹੀਆਂ ਹਨ।


ਇੱਕ ਬੋਤਲ ਹੱਥ ਵਿੱਚ ਫੜੀ ਹੋਈ ਅਤੇ ਦੂਜੀ ਡਬ ਵਿੱਚ ਪਾਈ ਹੋਈ। ਇਸ ਵਿਅਕਤੀ ਨੂੰ ਪੁੱਛਿਆ ਕਿ ਸ਼ਰਾਬ ਕਿਥੋਂ ਲੈ ਕੇ ਆਏ ਹੋ। ਇਸ ਤੋਂ ਬਾਅਦ ਇਸ ਵਿਅਕਤੀ ਨੇ ਜੇਬ ਵਿੱਚ ਪਾਇਆ ਕਾਂਗਰਸੀ ਉਮੀਦਵਾਰ ਦਾ ਪੰਫਲੇਟ ਦਿਖਾਈ ਦਿੱਤਾ। ਖੰਨਾ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਏ ਕਿ ਡਾ. ਅਮਰ ਸਿੰਘ ਨਸ਼ਾ ਵੇਚ ਕੇ ਵੋਟ ਲੈਣਾ ਚਾਹੁੰਦੇ ਹਨ। ਨਸ਼ੇ ਅਤੇ ਪੈਸਾ ਵੰਡਣਾ ਸ਼ੁਰੂ ਤੋਂ ਹੀ ਕਾਂਗਰਸ ਅਤੇ ਅਕਾਲੀ ਦੋਵਾਂ ਦਾ ਕੰਮ ਰਿਹਾ ਹੈ। ਪਰ ਆਮ ਆਦਮੀ ਪਾਰਟੀ ਵੋਟਰਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਦੇਵੇਗੀ। ਜੇਕਰ ਲੋਕਾਂ ਨੂੰ ਸਰਕਾਰ ਦਾ ਕੰਮ ਪਸੰਦ ਹੈ ਤਾਂ ਉਹ ਵੋਟ ਪਾਉਣਗੇ।


ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ।  ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਵੀਡੀਓ ਸਾਹਮਣੇ ਆਉਣ 'ਤੇ ਫ਼ਤਹਿਗੜ੍ਹ ਸਾਹਿਬ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਖੰਨਾ ਨੇੜਲੇ ਪਿੰਡ ਬਾਹੋਮਾਜਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ ਗਈ ਸੀ।


ਕੋਰੋਨਾ ਦੌਰਾਨ ਕਾਂਗਰਸੀਆਂ ਨੇ ਕਰੋੜਾਂ ਰੁਪਏ ਦੀ ਸ਼ਰਾਬ ਉਸੇ ਫੈਕਟਰੀ ਵਿੱਚ ਸੰਭਾਲ ਕੇ ਰੱਖੀ ਹੈ ਜਿਸ ਨੂੰ ਕਾਂਗਰਸ ਚੋਣਾਂ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਭਾਜਪਾ ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਕਾਂਗਰਸ ਗਰੀਬਾਂ ਨੂੰ ਜ਼ਹਿਰੀਲੀ ਸ਼ਰਾਬ ਵੰਡ ਰਹੀ ਹੈ। ਕਾਂਗਰਸ ਸਰਕਾਰ ਵੇਲੇ ਪੰਜਾਬ ਵਿੱਚ ਕਈ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ।


ਕਈ ਗਰੀਬ ਲੋਕ ਸ਼ਰਾਬ ਪੀ ਕੇ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਦੇ ਬਾਵਜੂਦ ਵੀ ਕਾਂਗਰਸੀ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਲੋਕਾਂ ਨੂੰ ਅਪੀਲ ਹੈ ਕਿ ਉਹ ਚੋਣਾਂ ਦੌਰਾਨ ਕਿਸੇ ਤੋਂ ਵੀ ਸ਼ਰਾਬ ਲੈ ਕੇ ਵੋਟ ਨਾ ਪਾਉਣ। ਇਹ ਮੌਤ ਨੂੰ ਸੱਦਾ ਹੈ। ਗੇਜਾ ਰਾਮ ਨੇ ਕਿਹਾ ਕਿ ਭਾਜਪਾ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਇਸ ਦੇ ਨਾਲ ਹੀ ਚੋਣ ਮੀਟਿੰਗ ਕਰ ਰਹੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਵੀ ਸ਼ਰਾਬ ਨਹੀਂ ਵੰਡੀ। ਸਾਰੇ ਦੋਸ਼ ਬੇਬੁਨਿਆਦ ਹਨ। ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ