Punjab Election 2022: ਚੋਣ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਦੀ ਮੰਤਰ ਉਚਾਰਣ ਦੀ ਵੀਡੀਓ ਹੋਈ ਵਾਇਰਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਦਾ ਮੰਗਲਵਾਰ ਨੂੰ ਬਣਾਇਆ ਇੱਕ ਵੀਡੀਓ ਸੁਰਖੀਆਂ ਵਿੱਚ ਆਇਆ ਹੈ।
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਦਾ ਮੰਗਲਵਾਰ ਨੂੰ ਬਣਾਇਆ ਇੱਕ ਵੀਡੀਓ ਸੁਰਖੀਆਂ ਵਿੱਚ ਆਇਆ ਹੈ। ਲੋਕਾਂ ਨੇ ਇਸ ਵੀਡੀਓ ਦਾ ਮੀਮ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਉਮੀਦਵਾਰ ਦੇ ਨਾਂਅ ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ ਆਪਣੇ ਹਲਕੇ 'ਚ ਹਨ। ਉਹ ਕੁਝ ਨਹੀਂ ਕਹਿ ਰਹੇ ਪਰ ਉਨ੍ਹਾਂ ਦਾ ਚਿਹਰਾ ਬਹੁਤ ਕੁਝ ਬਿਆਨ ਕਰ ਰਿਹਾ ਹੈ। ਮੰਗਲਵਾਰ ਨੂੰ ਉਹ ਜੋੜਾ ਫਾਟਕ ਨੇੜੇ ਦਸਮੇਸ਼ ਨਗਰ ਚੋਣ ਪ੍ਰਚਾਰ ਲਈ ਗਏ ਸਨ।
ਉੱਥੇ ਉਨ੍ਹਾਂ ਨੇ ਰਾਜਵਿੰਦਰ ਮੋਹਕਮਪੁਰਾ ਦੀ ਰਿਹਾਇਸ਼ 'ਤੇ ਲੋਕਾਂ ਨੂੰ ਸੰਬੋਧਨ ਕੀਤਾ ਪਰ ਜਿਸ ਸਮੇਂ ਰਾਜਵਿੰਦਰ ਖੁਦ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ, ਉਸ ਸਮੇਂ ਨਵਜੋਤ ਸਿੰਘ ਸਿੱਧੂ ਮੰਤਰ ਉਚਾਰਨ 'ਚ ਰੁੱਝੇ ਹੋਏ ਸਨ। ਜਿਸ ਦੀ ਵੀਡੀਓ ਕਿਸੇ ਨੇ ਰਿਕਾਰਡ ਕਰ ਲਈ ਅਤੇ ਵੀਡੀਓ ਦਾ ਮੀਮ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ।
ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਸਟੇਜ ਤੋਂ ਜਦੋਂ ਵੀ ਕੋਈ ਸਪੀਚ ਦੇਣੀ ਹੁੰਦੀ ਹੈ ਤਾਂ ਉਸ ਵੇਲੇ ਅਜਿਹਾ ਕੁਝ ਕਰ ਜਾਂਦੇ ਹਨ, ਜੋ ਬਾਅਦ ਦੇ ਵਿੱਚ Troll ਹੋਂਣ ਲੱਗ ਜਾਂਦਾ ਹੈ। ਅਜਿਹਾ ਹੀ ਵਾਕਿਆਂ ਨਵਜੋਤ ਸਿੱਧੂ ਨੇ ਉਸ ਦਿਨ ਕਰਇਆ ਸੀ ਜਿਸ ਦਿਨ ਉਨ੍ਹਾਂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾਂ ਸੀ, ਉਸ ਦਿਨ ਨਵਜੋਤ ਸਿੱਧੂ ਨੇ ਪਹਿਲਾਂ ਆਪਣੇ ਹੱਥਾਂ ਨੂੰ ਥੁੱਕ ਲਾਉਦੇ ਹਨ, ਤੇ ਫਿਰ ਤਾੜੀ ਮਾਰਦੇ ਹਨ ਤਾਂ ਬਾਅਦ ਦੇ ਵਿੱਚ ਸਪੀਚ ਆਪਣੀ ਸ਼ੁਰੂ ਕਰਦੇ ਹਨ। ਜੋ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਾ ਐਲਾਨ ਕਰਦਿਆਂ ਇੰਟਰਵਿਊ ਦੌਰਾਨ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਿਨ ਵਿੱਚ ਦੋ ਵਾਰ ਰੱਬ ਨਾਲ ਗੱਲਾਂ ਕਰਦੇ ਹਨ। ਪਰ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਨਵਜੋਤ ਸਿੰਘ ਸਿੱਧੂ ਦਾ ਮਜ਼ਾਕ ਉਡਾ ਰਿਹਾ ਹੈ।