ਵਿਧਾਨ ਸਭਾ ਵਲੋਂ 80 ਤੋਂ ਵੱਧ ਸਾਬਕਾ ਵਿਧਾਇਕਾ ਨੂੰ ‘MLA Stciker’ ਵਾਪਸ ਕਰਨ ਦੇ ਨਿਰਦੇਸ਼
ਵੱਡੀ ਗਿਣਤੀ ’ਚ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਾਬਕਾ ਵਿਧਾਇਕਾਂ ਵਲੋਂ ਉਨ੍ਹਾਂ ਨੂੰ ਜਾਰੀ ਹੋਏ (MLA Stikcers) ਸਟਿੱਕਰਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਸੀ।
Notice to Former MLAs: ਪੰਜਾਬ ਸਰਕਾਰ ਵਲੋਂ ਸਾਬਕਾ ਵਿਧਾਇਕਾਂ ਨੂੰ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਇੱਕ ਮਾਮਲਾ ਸਾਹਮਣੇ ਆਇਆ ਜਿਸ ’ਚ ਇੱਕ ਸਾਬਕਾ ਵਿਧਾਇਕ ਟੌਲ ਪਲਾਜ਼ਾ (Toll Plaza) ’ਤੇ ਟੌਲ ਟੈਕਸ ਤੋਂ ਬਚਣ ਲਈ ਆਪਣੇ ਅਹੁਦੇ ਦਾ ਰੋਹਬ ਦਿਖਾ ਰਿਹਾ ਸੀ, ਜਦਕਿ ਉਹ ਮੌਜੂਦ ਸਮੇਂ ’ਚ ਵਿਧਾਇਕ ਨਹੀਂ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਵਲੋਂ 90 ਵਿਧਾਇਕਾਂ ਸਟਿੱਕਰ ਵਾਪਸ ਕਰਨ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ(Parkash Singh Badal), ਸਾਬਕਾ CM ਚਰਨਜੀਤ ਸਿੰਘ ਚੰਨੀ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਵੀ ਇਸ ਲਿਸਟ ’ਚ ਸ਼ਾਮਲ ਹੈ।
ਵਿਧਾਨ ਸਭਾ ਦੁਆਰਾ ਸਟਿੱਕਰ ਵਾਪਸ ਕਰਨ ਲਈ 15 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਵੱਡੀ ਗਿਣਤੀ ’ਚ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਾਬਕਾ ਵਿਧਾਇਕਾਂ ਵਲੋਂ ਉਨ੍ਹਾਂ ਨੂੰ ਜਾਰੀ ਹੋਏ ਸਟਿੱਕਰਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਸੀ। ਜਿਸ ’ਤੇ ਕਾਰਵਾਈ ਕਰਦਿਆਂ 80 ਤੋਂ ਵੱਧ ਸਾਬਕਾ ਵਿਧਾਇਕਾਂ ਨੂੰ ਸਟਿੱਕਰ ਵਾਪਸ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਹੈਰਾਨੀ ਗੱਲ ਹੈ ਕਿ ਵੱਖ-ਵੱਖ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ ਵਲੋਂ ਟੌਲ ਟੈਕਸ (Toll Tax) ਤੋਂ ਬੱਚਣ ਲਈ ਵਿਧਾਇਕ ਦੇ ਅਹੁਦੇ ਦਾ ਰੋਹਬ ਵਿਖਾਇਆ ਜਾਂਦਾ ਸੀ। ਜਦਕਿ ਮੌਜੂਦਾ ਸਮੇਂ ’ਚ ਵਿਧਾਇਕ ਨਾ ਹੁੰਦਿਆ ਵੀ ਉਨ੍ਹਾਂ ਵਲੋਂ ਅਜਿਹਾ ਕੀਤਾ ਜਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਸਾਲ 2017 ’ਚ ਵਿਧਾਇਕਾਂ ਨੂੰ ਵਿਧਾਨ ਸਭਾ ਦੁਆਰਾ ‘MLA Sticker’ ਜਾਰੀ ਕੀਤੇ ਗਏ ਸਨ। ਹੁਣ ਚੰਡੀਗੜ੍ਹ ਪੁਲਿਸ (Chandigarh Police) ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਧਾਨ ਸਭਾ ਸਪੀਕਰ ਦੁਆਰਾ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ ਲੀਡਰ ਹੀ ਨਹੀਂ ਕੁਝ ਕਾਂਗਰਸੀ ਵੀ ਨਵਜੋਤ ਸਿੱਧੂ ਤੋਂ ਡਰਦੇ ਹਨ: ਦੂਲੋਂ