Punjab News: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ
Punjab News: ਵਿਧਾਨ ਸਭਾ ਵੱਲੋਂ 20 ਜੂਨ ਨੂੰ ਦੋਵਾਂ ਸੰਸਦ ਮੈਂਬਰ ਨੂੰ ਨੋਟਿਸ ਜਾਰੀ ਹੋਇਆ ਸੀ। ਜਿਸ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਤੁਸੀਂ ਹੁਣ ਵਿਧਾਨ ਸਭਾ ਮੈਂਬਰ ਨਹੀਂ ਹੋ ਜਿਸ ਕਰਕੇ ਉਹ ਸਰਕਾਰੀ ਰਿਹਾਇਸ਼ ਨੂੰ ਜਲਦ ਤੋਂ ਜਲਦ ਖਾਲੀ ਕਰ ਦੇਣ। ਜਿਸ ਤੋਂ ਬਾਅਦ ਵੀ ਦੋਵਾਂ ਸੰਸਦ ਮੈਂਬਰਾਂ ਵੱਲੋਂ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ ਗਈ।
Punjab News: ਪੰਜਾਬ ਵਿਧਾਨ ਸਭਾ ਵੱਲੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਧਾਇਕ ਵਜੋਂ ਮਿਲੀ ਆਪਣੀ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ ਗਈ। ਵਿਧਾਨ ਸਭਾ ਦੇ ਤੈਅ ਨਿਯਮਾਂ ਅਨੁਸਾਰ ਇਨ੍ਹਾਂ ਦੋਵਾਂ ਸੰਸਦ ਮੈਂਬਰ ਨੂੰ ਵਿਧਾਨ ਸਭਾ ਦੇ ਸਰਕਾਰੀ ਫਲੈਟ ਨੂੰ 29 ਜੂਨ ਤੱਕ ਖ਼ਾਲੀ ਕਰਨਾ ਸੀ ਪਰ 4 ਜੁਲਾਈ ਬੀਤਣ ਤੱਕ ਵੀ ਇਨ੍ਹਾਂ ਵੱਲੋਂ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕੀਤਾ ਗਿਆ ਹੈ।
ਇਸ ਸਬੰਧੀ ਵਿਧਾਨ ਸਭਾ ਵੱਲੋਂ 20 ਜੂਨ ਨੂੰ ਦੋਵਾਂ ਸੰਸਦ ਮੈਂਬਰ ਨੂੰ ਨੋਟਿਸ ਜਾਰੀ ਹੋਇਆ ਸੀ। ਜਿਸ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਤੁਸੀਂ ਹੁਣ ਵਿਧਾਨ ਸਭਾ ਮੈਂਬਰ ਨਹੀਂ ਹੋ ਜਿਸ ਕਰਕੇ ਉਹ ਸਰਕਾਰੀ ਰਿਹਾਇਸ਼ ਨੂੰ ਜਲਦ ਤੋਂ ਜਲਦ ਖਾਲੀ ਕਰ ਦੇਣ। ਜਿਸ ਤੋਂ ਬਾਅਦ ਵੀ ਦੋਵਾਂ ਸੰਸਦ ਮੈਂਬਰਾਂ ਵੱਲੋਂ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ ਗਈ।
ਜੇਕਰ ਅਗਲੇ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ 14 ਜੁਲਾਈ ਤੱਕ ਇਹ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕਰਦੇ ਹਨ ਤਾਂ ਦੋਵਾਂ ਮੈਂਬਰਾਂ ਦੇ ਖ਼ਿਲਾਫ਼ ਵਿਧਾਨ ਸਭਾ ਵੱਲੋਂ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਵਿਧਾਨ ਸਭਾ ਦੇ ਤੈਅ ਨਿਯਮਾਂ ਅਨੁਸਾਰ ਇਨ੍ਹਾਂ ਸਰਕਾਰੀ ਫਲੈਟ ਨੂੰ ਵਿਧਾਨ ਸਭਾ ਮੈਂਬਰ ਨਾ ਰਹਿਣ ਦੀ ਹਾਲਤ ਵਿੱਚ 15 ਦਿਨਾਂ ਦੇ ਅੰਦਰ ਖਾਲੀ ਸਰਕਾਰੀ ਫਲੈਟ ਨੂੰ ਖਾਲੀ ਹੁੰਦਾ ਹੈ।
ਇਹ ਵੀ ਪੜ੍ਹੋ: Tarn Taran News: ਨਸ਼ਾ ਤਸਕਰ ਖਿਲਾਫ ED ਦੀ ਵੱਡੀ ਕਾਰਵਾਈ, ਸਤਕਾਰ ਸਿੰਘ ਲਾਡੀ ਨੂੰ ਕੀਤਾ ਗ੍ਰਿਫਤਾਰ
ਵਿਧਾਨ ਸਭਾ ਦੇ ਨਿਯਮ ਮੁਤਾਬਿਕ ਇੱਕ ਵਿਧਾਇਕ ਨੂੰ ਕਿਫਾਇਤੀ ਕਿਰਾਇਆ 240 ਰੁਪਏ ਦੇਣਾ ਹੁੰਦਾ ਹੈ। ਜੇਕਰ ਕੋਈ ਵੀ ਵਿਅਕਤੀ ਵਿਧਾਨ ਸਭਾ ਦਾ ਮੈਂਬਰ ਨਹੀਂ ਰਹਿੰਦਾ ਅਤੇ ਤੈਅ ਮਿਤੀ ਤੋਂ ਪਹਿਲਾਂ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕਰਦਾ ਤਾਂ ਉਸ ਨੂੰ 160 ਗੁਣਾ ਅਨੁਸਾਰ 240 ਰੁਪਏ ਦੀ ਥਾਂ 'ਤੇ 38 ਹਜ਼ਾਰ 400 ਰੁਪਏ ਕਿਰਾਇਆ ਦੇਣਾ ਪਏਗਾ। ਇਸ ਤੋਂ ਇਲਾਵਾ ਕਾਨੂੰਨੀ ਕਾਰਵਾਈ ਵੱਖਰੀ ਚੱਲੇਗੀ।
ਇਹ ਵੀ ਪੜ੍ਹੋ: Punjab Weather Update: ਸੂਬੇ ਵਿੱਚ ਅਗਲੇ 5 ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਔਰੇਂਜ ਅਲਰਟ ਕੀਤਾ ਜਾਰੀ