Ludhiana Crime: ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦੇ ਹੋਏ ਲੁਧਿਆਣਾ ਪਾਸਪੋਰਟ ਦੇ ਦਫਤਰ ਦੇ ਨਾਲ 20 ਹਜ਼ਾਰ ਰਿਸ਼ਵਤ ਲੈ ਕੇ ਪਾਸਪੋਰਟ ਬਣਾਉਣ ਵਾਲੇ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਨੇ ਇਹ ਕਾਰਵਾਈ ਪੀੜਤ ਮਹਿਲਾ ਦੀ ਸ਼ਿਕਾਇਤ ਮਗਰੋਂ ਕੀਤੀ।


COMMERCIAL BREAK
SCROLL TO CONTINUE READING

ਵਿਜੀਲੈਂਸ ਨੇ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਦੀ ਟੀਮ ਨੇ ਇੱਕ ਪ੍ਰਿੰਟਰ ਤੇ 2000 ਦੀ ਨਕਦੀ ਵੀ ਬਰਾਮਦ ਕੀਤੀ ਹੈ। ਵਿਜੀਲੈਂਸ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਟਰੈਵਲ ਏਜੰਟ ਪਹਿਲਾਂ ਵੀ ਕਈ ਪਾਸਪੋਰਟ ਬਣਵਾ ਚੁੱਕਿਆ ਹੈ। ਵਿਜੀਲੈਂਸ ਅਧਿਕਾਰੀ ਮਾਮਲੇ ਦੀ ਜਾਂਚ ਤੋਂ ਬਾਅਦ ਹੋਰ ਖ਼ੁਲਾਸੇ ਕਰ ਸਕਦੇ ਹਨ।


ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਦੋਸ਼ੀ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ। ਟੀਮ ਨੇ ਪਾਸਪੋਰਟ ਦਫ਼ਤਰ ਦੇ ਬਾਹਰ ਸਥਿਤ ਟਰੈਵਲ ਕਲੱਬ ਨਾਮ ਦੇ ਦਫ਼ਤਰ 'ਤੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਸੀਐਮ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਸੀ।


ਇਹ ਵੀ ਪੜ੍ਹੋ : Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ, ਵਾਲੀਬਾਲ ਦਾ ਖੇਡਣਗੇ ਮੈਚ CM ਭਗਵੰਤ ਮਾਨ


ਵਿਜੀਲੈਂਸ ਲੁਧਿਆਣਾ ਦੀ ਟੀਮ ਨੇ ਮੰਗਲਵਾਰ ਨੂੰ ਜਾਲ ਵਿਛਾ ਕੇ ਏਜੰਟ ਨੂੰ ਕਾਬੂ ਕਰ ਲਿਆ। ਏਜੰਟ 'ਤੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਹੋਰ ਏਜੰਟ ਆਪਣਾ ਦਫਤਰ ਬੰਦ ਕਰਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿੱਚ ਅੱਜ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦੇ ਸਕਦੇ ਹਨ। ਸੂਤਰਾਂ ਅਨੁਸਾਰ ਇਹ ਏਜੰਟ ਪਾਸਪੋਰਟ ਬਣਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਦੱਸਦਾ ਸੀ ਕਿ ਦਫ਼ਤਰ ਵਿੱਚ ਉਸ ਦੀ ਚੰਗੀ ਸਾਖ ਹੈ। ਇਸ ਲਈ ਉਹ ਆਸਾਨੀ ਨਾਲ ਉਨ੍ਹਾਂ ਨੂੰ ਅਪਾਇੰਟਮੈਂਟ ਲੈ ਦਵੇਗਾ। ਇਸ ਦੇ ਬਦਲੇ ਉਹ ਲੋਕਾਂ ਤੋਂ ਪੈਸੇ ਲੈਂਦਾ ਸੀ।


ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਪਾਸਪੋਰਟ ਦੇ ਦਫ਼ਤਰ 'ਚ ਕੰਮ ਕਰਨ ਵਾਲਾ ਕੋਈ ਅਧਿਕਾਰੀ ਸ਼ਾਮਲ ਹੈ ਜਾਂ ਨਹੀਂ। ਕਾਬਿਲੇਗੌਰ ਹੈ ਕਿ ਜ਼ਿਆਦਾਤਰ ਪਾਸਪੋਰਟ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਾਂ ਨੂੰ ਦਫ਼ਤਰ ਤੋਂ ਕਾਫੀ ਦੇਰੀ ਨਾਲ ਅਪੁਆਇੰਟਮੈਂਟ ਦਿੰਦੇ ਹਨ ਪਰ ਕਈ ਸਰਗਰਮ ਏਜੰਟ ਪਾਸਪੋਰਟ ਬਣਾਉਣ ਦਾ ਕਹਿ ਕੇ ਮੋਟੀ ਰਕਮ ਵਸੂਲ ਕਰ ਰਹੇ ਹਨ। ਫਿਲਹਾਲ ਮਾਮਲੇ ਨੂੰ ਲੈ ਕੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Punjab News: ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ! ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਲਈ ਰਾਹ ਪੱਧਰਾ!


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ