VB enquiry against Gurpreet Kangar: ਵਿਜੀਲੈਂਸ ਬਿਓਰੋ ਵਲੋਂ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਗਈ ਹੈ। ਕਾਂਗੜ ਖ਼ਿਲਾਫ਼ ਜਾਂਚ ਤਾਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਤੇ ਹੁਣ ਇਹ ਮਾਮਲਾ ਵਿਜੀਲੈਂਸ (Vigilace Bureau) ਦੇ ਮੁੱਖ ਦਫ਼ਤਰ ’ਚ ਇੱਕ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ। 


COMMERCIAL BREAK
SCROLL TO CONTINUE READING


ਵਿਜੀਲੈਂਸ ਦੀ ਟੀਮ ਨੇ ਕਾਂਗੜ ਦੇ ਪੰਜਾਬ ਅਤੇ ਦੂਜੇ ਸੂਬਿਆਂ ’ਚ ਨਾਮੀ ਅਤੇ ਬੇਨਾਮੀ ਸੰਪਤੀ (disproportionate assets) ਦਾ ਬਿਓਰਾ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੌਰਾਨ ਕਾਫ਼ੀ ਅਹਿਮ ਸੁਰਾਗ ਵੀ ਏਜੰਸੀ ਦੇ ਹੱਥ ਲੱਗੇ ਹਨ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਾਲ ਵਿਭਾਗ ਤੋਂ ਮੰਤਰੀ ਦੇ ਪਰਿਵਾਰ ਦੀ ਜਾਇਦਾਦ ਦਾ ਵੇਰਵਾ ਵੀ ਹਾਸਲ ਕੀਤਾ ਗਿਆ ਹੈ। 



ਗੁਰਪ੍ਰੀਤ ਕਾਂਗੜ ਦੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਸਰਕਾਰ ਦੌਰਾਨ ਮਾਲ ਮੰਤਰੀ ਰਹਿਣ ਵੇਲੇ ਦੇ ਰਿਕਾਰਡ ਦੀ ਖ਼ਾਸ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੂਸਰੇ ਵਿਭਾਗਾਂ ਤੋਂ ਉਨ੍ਹਾਂ ਨਾਲ ਤਾਇਨਾਤ ਕੀਤੇ ਗਏ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਵੀ ਵਿਜੀਲੈਂਸ ਵਲੋਂ ਅੱਖ ਰੱਖੀ ਜਾ ਰਹੀ ਹੈ, ਜਿਸਦੇ ਚੱਲਦਿਆਂ ਮਾਲ ਵਿਭਾਗ ਦੇ ਇੱਕ-ਦੋ ਸ਼ੱਕੀ ਅਧਿਕਾਰੀਆਂ ’ਤੇ ਗਾਜ ਡਿੱਗ ਸਕਦੀ ਹੈ। 



ਵਿਜੀਲੈਂਸ ਵਿਭਾਗ ਦੁਆਰਾ ਹੰਡਿਆਇਆ ’ਚ ਬਣੇ ਖੁੱਲ੍ਹੇ ਆਲੀਸ਼ਾਨ 'ਆਊਟਲੈੱਟ' ਵਿੱਚ ਸਾਬਕਾ ਮੰਤਰੀ ਕਾਂਗੜ ਦੀ ਹਿੱਸੇਦਾਰੀ ਸਬੰਧੀ ਤੱਥ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ’ਚ ਇੱਕ ਪ੍ਰਾਈਵੇਟ ਕਲੋਨੀ ਦਾ ਰਿਕਾਰਡ ਵੀ ਕਬਜ਼ੇ ’ਚ ਲਿਆ ਗਿਆ ਹੈ। ਕਾਂਗੜ ਉਸ ਵੇਲੇ ਵੀ ਸੁਰਖੀਆਂ ’ਚ ਆਏ ਸਨ ਜਦੋਂ ਆਬਕਾਰੀ ਮਹਿਕਮੇ ’ਚ ਉਨ੍ਹਾਂ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਤਰਸ ਦੇ ਅਧਾਰ ’ਤੇ ਆਬਕਾਰੀ ਅਤੇ ਕਰ ਇੰਕਪੈਕਟਰ ਦੇ ਤੌਰ ’ਤੇ ਨੌਕਰੀ ਦੇ ਦਿੱਤੀ ਗਈ ਸੀ। 



ਗੁਰਪ੍ਰੀਤ ਕਾਂਗੜ ਦੁਆਰਾ ਚੋਣ ਕਮਿਸ਼ਨ (Election Commission) ਕੋਲ ਜਮ੍ਹਾ ਕਰਵਾਏ ਗਏ ਵੇਰਵਿਆਂ ਅਨੁਸਾਰ ਸਾਲ 2007 ’ਚ ਕਾਂਗੜ ਪਰਿਵਾਰ ਕੋਲ ਕਰੋੜਾਂ ਦੀ ਸੰਪਤੀ ਨਹੀਂ ਸੀ। ਜਦੋਂ ਕਾਂਗੜ 2017 ’ਚ ਚੋਣ ਜਿੱਤੇ ਸਨ ਤਾਂ ਉਸ ਸਮੇਂ ਉਨ੍ਹਾਂ ਕੋਲ 9.36 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ 10 ਲੱਖ ਰੁਪਏ ਦਾ ਕਰਜ਼ਾ ਸੀ। ਮੰਤਰੀ ਰਹਿਣ ਮਗਰੋਂ ਜਦੋਂ ਸਾਲ 2022 ’ਚ ਚੋਣ ਲੜੀ ਤਾਂ ਉਸ ਵਕਤ ਉਨ੍ਹਾਂ ਦੀ ਜਾਇਦਾਦ 14.77 ਕਰੋੜ ਰੁਪਏ ਅਤੇ ਕਰਜ਼ਾ ਵੱਧ ਕੇ 1.89 ਕਰੋੜ ਰੁਪਏ ਹੋ ਗਿਆ ਸੀ। 


ਇਹ ਵੀ ਪੜ੍ਹੋ: ਰਿਸ਼ਵਤਖੋਰੀ ਦੇ ਕੋਹੜ ਨੂੰ ਪੰਜਾਬ ’ਚੋਂ ਖ਼ਤਮ ਕਰਕੇ ਹੀ ਦਮ ਲਿਆ ਜਾਵੇਗਾ: ਬ੍ਰਹਮ ਸ਼ੰਕਰ ਜਿੰਪਾ