Vikramjit Singh Chaudhary Resigned: ਫਿਲੌਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਵਿਕਰਮਜੀਤ ਸਿੰਘ ਚੌਧਰੀ ਨੇ ਇਹ ਕਦਮ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਲੋਕ ਸਭਾ ਸੀਟ ਤੋਂ ਸੰਭਾਵਿਤ ਉਮੀਦਵਾਰੀ ਦੇ ਵਿਰੋਧ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਉਨ੍ਹਾਂ ਆਪਣਾ ਅਸਤੀਫਾ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਭੇਜ ਦਿੱਤਾ ਹੈ। ਚੌਧਰੀ ਨੇ ਆਪਣੇ ਅਸਤੀਫੇ ਦਾ ਕਾਰਨ ਆਪਣੇ ਹਲਕੇ ਪ੍ਰਤੀ ਵਚਨਬੱਧਤਾਵਾਂ ਨੂੰ ਦੱਸਿਆ।


COMMERCIAL BREAK
SCROLL TO CONTINUE READING

ਜਨਮ ਦਿਨ ਮੌਕੇ ਕੱਟਿਆ ਕੇਕੇ


ਹਾਲ ਹੀ 'ਚ ਚਰਨਜੀਤ ਸਿੰਘ ਚੰਨੀ ਦੇ ਜਨਮ ਦਿਨ 'ਤੇ ਕੇਕ ਕੱਟਿਆ ਗਿਆ। ਜਿਸ 'ਤੇ ਲਿਖਿਆ ਸੀ ਸਾਡਾ ਚੰਨੀ ਜਲੰਧਰ। ਇਹ ਕੇਕ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਕ ਕੋਟਲੀ ਲਿਆਏ ਸਨ। ਇਸ ਕਾਰਨ ਚੰਨੀ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਇਸ ਦਾ ਜਵਾਬ ਦਿੰਦਿਆਂ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਚੰਨੀ ਬਹੁਤ ਵਧੀਆ ਕਲਾਕਾਰ ਹੈ। ਉਹ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹਨ, ਅਜਿਹਾ ਕੁਝ ਨਹੀਂ ਹੈ ਜੋ ਉਹ ਨਹੀਂ ਕਰ ਸਕਦੇ।


ਵਿਕਰਮਜੀਤ ਸਿੰਘ ਚੌਧਰੀ ਕਰ ਰਹੇ ਵਿਰੋਧ


ਇਹ ਵੀ ਪੜ੍ਹੋ: Nainital Accident: ਨੈਨੀਤਾਲ 'ਚ ਭਿਆਨਕ ਸੜਕ ਹਾਦਸਾ, ਕਾਰ ਖਾਈ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ


ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਚੰਨੀ ਦੀ ਸੰਭਾਵਿਤ ਉਮੀਦਵਾਰੀ ਦੇ ਵਿਰੋਧ ਵਿੱਚ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਚੰਨੀ ਦੀ ਪਿਛਲੀ ਚੋਣ ਹਾਰ 'ਤੇ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਜਲੰਧਰ ਸੀਟ ਲਈ ਉਨ੍ਹਾਂ ਦੀ ਯੋਗਤਾ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਚੰਨੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਅਹੁਦਿਆਂ 'ਤੇ ਹੋਣ ਦੇ ਬਾਵਜੂਦ ਚਮਕੌਰ ਸਾਹਿਬ ਅਤੇ ਭਦੌੜ ਸੀਟ ਤੋਂ ਜਿੱਤਣ ਵਿਚ ਅਸਮਰੱਥਾ ਰਹੇ ਸਨ, ਚੌਧਰੀ ਨੇ ਚੰਨੀ ਦੇ ਟਰੈਕ ਰਿਕਾਰਡ ਨੂੰ ਪਾਰਟੀ ਸਹਾਮਣੇ ਰੱਖ ਕੇ ਚਿੰਤਾ ਜਾਹਿਰ ਕੀਤੀ ਹੈ।


ਇਹ ਵੀ ਪੜ੍ਹੋ: Amritsar News: ਸਟੇਜ 'ਤੇ ਇੱਕ ਬੱਚੇ ਨੇ ਗਾਇਕ ਮਾਸਟਰ ਸਲਿਮ ਦੇ ਸਾਹਮਣੇ ਵਜਾਈ ਬੰਸਰੀ, ਵੀਡੀਓ ਆਈ ਸਾਹਮਣੇ