Ludhiana News: ਲੁਧਿਆਣਾ ਦੇ ਪਿੰਡ ਤਲਵੰਡੀ ਵਿੱਚ ਨਸ਼ਾ ਤਸਕਰ ਬੇਖੌਫ ਆਪਣਾ ਕਾਲਾ ਧੰਦਾ ਕਰ ਰਹੇ ਹਨ।  ਇਸ ਕਾਰਨ ਪਿੰਡ ਵਾਸੀ ਕਾਫੀ ਪਰੇਸ਼ਾਨ ਹਨ ਅਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਪਿੰਡ ਦੇ ਜ਼ਿਆਦਾਤਰ ਨੌਜਵਾਨ ਚਿੱਟੇ ਦੇ ਨਸ਼ੇ ਵਿੱਚ ਡੁੱਬਦੇ ਜਾ ਰਹੇ ਹਨ ਇੱਥੇ ਤੱਕ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚੋਂ ਨੌਜਵਾਨ ਨਸ਼ਾ ਖਰੀਦਣ ਵਾਸਤੇ ਵੀ ਪਿੰਡ ਤਲਵੰਡੀ ਆਉਂਦੇ ਹਨ।


COMMERCIAL BREAK
SCROLL TO CONTINUE READING

ਇੱਥੇ ਤੱਕ ਕਿ ਪਿੰਡ ਵਾਲਿਆਂ ਵੱਲੋਂ ਜਦੋਂ ਉਨ੍ਹਾਂ ਨਸ਼ੇੜੀਆਂ ਨੂੰ ਫੜਿਆ ਜਾਂਦਾ ਹੈ ਅਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤਾਂ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ। ਪੁਲਿਸ ਦੀ ਇਸ ਢਿੱਲੀ ਕਾਰਵਾਈ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਚੀਜ਼ ਨੂੰ ਦੇਖਦੇ ਹੋਏ ਹੁਣ ਪਿੰਡ ਵਾਸੀਆਂ ਨੇ ਆਪਣੇ ਤੌਰ ਉਤੇ ਪਿੰਡ ਵਿੱਚ ਨਸ਼ੇ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।


ਇਸ ਤਹਿਤ ਪਿਛਲੇ 24 ਘੰਟਿਆਂ ਵਿੱਚ ਉਨ੍ਹਾਂ ਪੱਖੋਂ 25 ਤੋਂ 30 ਨਸ਼ੇੜੀ ਨੌਜਵਾਨਾਂ ਨੂੰ ਫੜ ਕੇ ਸਮਝਾਇਆ ਜਾ ਰਿਹਾ ਹੈ ਤਾਂ ਕਿ ਉਹ ਨਸ਼ੇ ਦੀ ਲਪੇਟ ਵਿੱਚੋਂ ਬਾਹਰ ਨਿਕਲ ਸਕਣ ਉਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਪੰਜਾਬ ਪੁਲਿਸ ਦੇ ਉੱਤੇ ਸ਼ਿਕੰਜਾ ਕੱਸਣ ਤਾਂ ਕਿ ਪੰਜਾਬ ਪੁਲਿਸ ਸਖਤੀ ਨਾਲ ਨਸ਼ੇ ਦੇ ਉੱਤੇ ਨੱਥ ਪਾ ਸਕੇ।


ਉੱਥੇ ਦੂਜੇ ਪਾਸੇ ਪਿੰਡ ਵਾਲਿਆ ਵੱਲੋਂ ਕਾਬੂ ਕੀਤੇ ਨਸ਼ੇੜੀ ਨੌਜਵਾਨਾਂ ਨੂੰ ਜਦ ਪੁਲਿਸ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਪੁਲਿਸ ਦਾ ਰਵੱਈਆ ਸੰਜੀਦਾ ਨਹੀਂ ਹੁੰਦਾ ਹੈ।  ਜੇਕਰ ਪੁਲਿਸ ਸਖ਼ਤ ਰਵੱਈਆ ਅਪਣਾਏ ਤਾਂ ਨਸ਼ੇੜੀ ਨੌਜਵਾਨ ਪਿੰਡ ਵਿੱਚ ਆਉਣਾ ਬੰਦ ਕਰ ਸਕਦੇ ਹਨ। ਇਥੇ ਤੱਕ ਕਿ ਜਦ ਇਸ ਸਬੰਧੀ ਲੁਧਿਆਣਾ ਦੇ ਲਾਡੋਵਾਲ ਪੁਲਿਸ ਥਾਣੇ ਐਸਐਚਓ ਨਾਲ ਗੱਲ ਕਰਨੀ ਚਾਹੀ ਤਾਂ ਐਸਐਚਓ ਨੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਹਨ।


ਜ਼ਿਕਰਯੋਗ ਹੈ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਪੁਲਿਸ ਸਖਤ ਰਵੱਈਆ ਅਪਣਾਏ ਤਾਂ ਨਸ਼ੇ ਉੱਤੇ ਨੱਥ ਪਾਈ ਜਾ ਸਕਦੀ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਦੀ ਤਸਵੀਰ ਵੱਖਰੀ ਨਜ਼ਰ ਆ ਰਹੀ ਹੈ।