Malout News: ਸੜਕ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਦਿੱਤਾ ਧਰਨਾ
Malout News: ਮਲੋਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਪਿੰਡ ਵਾਸੀਆਂ ਨੇ ਪਿੰਡ ਤੋਂ ਨੈਸ਼ਨਲ ਹਾਈਵੇ ਬਾਈਪਾਸ ਨੂੰ ਜੋੜਨ ਵਾਲੀ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਮੁਤਾਬਿਕ ਲੰਬੇ ਸਮੇਂ ਤੋਂ ਉਨ੍ਹਾਂ ਦੇ ਪਿੰਡ ਦੀ ਸੜਕ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੋ ਚੁੱਕੀ ਹੈ। ਜਿਸ ਕਰਕੇ ਪਿੰਡ ਵਾਸੀਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਪ੍ਰਦਰਸ਼ਨ ਤੋਂ ਬਾਅਦ NHIA ਦੇ ਮੁਲਾਜਮਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਇਸ ਬਾਬਤ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸੜਕ ਨੂੰ ਜਲਦ ਬਣਾਉਣਗੇ।
ਇਹ ਧਰਨਾ ਦੇ ਰਹੇ ਪਿੰਡ ਦਾਨੇਵਾਲਾ ਦੇ ਵਸਨੀਕ ਹਨ। ਜਿਨ੍ਹਾਂ ਦਾ ਆਰੋਪ ਹੈ ਉਨ੍ਹਾਂ ਦੇ ਪਿੰਡ ਵਿਚੋਂ ਜੰਡਵਾਲਾ ਨੂੰ ਜੋੜਨ ਵਾਲੀ ਸੜਕ ਗੁਜਰਦੀ ਹੈ। ਜੋ ਬਿਲੱਕੁਲ ਵਧੀਆ ਬਣੀ ਸੀ। ਜਦੋਂ ਤੋਂ ਡੱਬਵਾਲੀ ਅਬੋਹਰ ਨੂੰ ਜਾਣ ਵਾਲੀ ਨੈਸ਼ਨਲ ਹਾਈਵੇ ਦਾ ਬਾਈ ਪਾਸ ਬਣਨ ਲੱਗਿਆ ਉਦੋਂ ਤੋਂ ਇਸ ਰੋਡ ਉਪਰੋਂ ਲੰਘਦੇ ਠੇਕੇਦਾਰਾਂ ਦੇ ਮਿੱਟੀ ਵਾਲੇ ਲੋਡਰਾਂ ਨਾਲ ਸੜਕ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਆਸ ਪਾਸ ਦੇ ਘਰਾਂ ਵਿਚ ਮਿੱਟੀ ਉੱਡ ਕੇ ਜਾਣ ਕਾਰਨ ਅਤੇ ਸੜਕ ਵਿਚ ਪਏ ਵੱਡੇ- ਵੱਡੇ ਖੱਡੇਆ ਕਾਰਨ ਕਾਫੀ ਮੁਸ਼ਕਲਾਂ ਵਿਚੋਂ ਗੁਜਰਨਾ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦਾ ਸੜਕ 'ਤੇ ਆਣਾ- ਜਾਣਾ ਅਤੇ ਗਡੀਆਂ ਦਾ ਸੜਕ ਤੋਂ ਗੁਜਰਨਾ ਮੁਸ਼ਕਿਲ ਹੋਇਆ ਪਿਆ ਹੈ। ਠੇਕੇਦਾਰਾਂ ਵਲੋਂ ਸੜਕ ਵਿੱਚ ਮਿਟੀ ਪਾਏ ਜਾਣ ਕਰਕੇ ਸ਼ੜਕ ਹੋਰ ਵੀ ਖ਼ਰਾਬ ਹੋ ਗਈ ਹੈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਮਜਬੂਰਨ ਧਰਨਾ ਦੇਣਾ ਪਿਆ। ਉਨ੍ਹਾਂ ਦੀ ਮੰਗ ਹੈ ਕਿ ਜਲਦ ਇਸ ਸੜਕ ਨੂੰ ਬਣਾਇਆ ਜਾਵੇ।
ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਕਈ ਤਰ੍ਹਾਂ ਦੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਇਸ ਸਥਿਤੀ ਤੋਂ ਬੇਹੱਦ ਦੁਖੀ ਹਨ। ਪ੍ਰਸ਼ਾਸਨ ਅਤੇ ਠੇਕੇਦਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਮਾਮਲੇ ਵਿੱਚ ਧਿਆਨ ਨਹੀਂ ਦਿੱਤਾ ਗਿਾ। ਪਿੰਡ ਵਾਸੀ ਇਸ ਮਾਮਲੇ ਨੂੰ ਲੈ ਕੇ ਬੇਹੱਦ ਖਫ਼ਾ ਹਨ ਅਤੇ ਪੂਰੀ ਤਰ੍ਹਾਂ ਨਾਲ ਗੁੱਸੇ ਵਿੱਚ ਹਨ। ਜਿਸ ਕਾਰਨ ਅੱਗ ਪਿੰਡ ਵਾਸੀਆਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਨੈਸ਼ਨਲ ਹਾਈਵੇ ਦੇ ਮੁਲਾਜ਼ਮ ਨੇ ਮੌਕੇ ਉੱਤੇ ਜਾ ਕੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਉੱਚ ਅਧਕਾਰੀਆ ਨਾਲ ਗੱਲਬਾਤ ਕਰ ਇਸ ਸੜਕ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਉਣਗੇ।