ਚੰਡੀਗੜ: ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਚ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਭੰਗ ਕੀਤੀ ਗਈ। ਜਿਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ।ਇਹ ਸਭ ਕੁਝ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ ਸਿੱਖ ਸੰਗਤ ਵੱਲੋਂ ਭਾਰੀ ਰੋਸ ਜਤਾਇਆ ਗਿਆ ਅਤੇ ਇਸਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ।


COMMERCIAL BREAK
SCROLL TO CONTINUE READING

 


ਮੁਸਲਿਮ ਕਲਾਕਾਰ ਕਰ ਰਹੇ ਸਨ ਸ਼ੂਟਿੰਗ


ਦੱਸਿਆ ਜਾ ਰਿਹਾ ਹੈ ਕਿ ਮੁਸਲਿਮ ਕਲਾਕਾਰ ਇਕ ਫਿਲਮ ਦੀ ਸ਼ੂਟਿੰਗ ਲਈ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਚ ਆਏ ਸੀ।ਉਹਨਾਂ ਨੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਵਿਚ ਪ੍ਰਵੇਸ਼ ਕੀਤਾ ਸੀ।ਜਦੋਂ ਸਿੱਖ ਸੰਗਤ ਨੇ ਅਜਿਹਾ ਵੇਖਿਆ ਤਾਂ ਉਹਨਾਂ ਨੇ ਇਸਦਾ ਵਿਰੋਧ ਕੀਤਾ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਗੁਰਦੁਆਰਾ ਸਾਹਿਬ ਅੰਦਰ ਡਿਊਟੀ ਦਿੰਦੇ ਹੋਏ ਸੇਵਾਦਾਰਾਂ ਨੇ ਉਹਨਾਂ ਮੁਸਲਿਮ ਕਲਾਕਾਰਾਂ ਨੂੰ ਸਿੱਖ ਸਿਧਾਂਤਾਂ ਦਾ ਪਾਠ ਪੜਾਇਆ। ਇਸ ਵੀਡੀਓ ਨੂੰ ਵਾਇਰਲ ਵੀ ਕੀਤਾ ਗਿਆ ਹੈ। ਸ਼ੂਟਿੰਗ ਕਰਨ ਆਏ ਕਲਾਕਾਰਾਂ ਨੇ ਸਿੱਖਾਂ ਦਾ ਪਹਿਰਾਵਾ ਤਾਂ ਧਾਰਨ ਕੀਤਾ ਹੋਇਆ ਸੀ ਪਰ ਅਸਲੀ ਸਿੱਖ ਸਿਧਾਂਤਾਂ ਤੋਂ ਬੇਖਬਰ ਸਨ। ਉਹਨਾਂ ਨੇ ਗੁਰਦੁਆਰਾ ਸਾਹਿਬ ਅੰਦਰ ਸਿਰ ਵੀ ਨਹੀਂ ਢੱਕਿਆ ਹੋਇਆ ਸੀ। ਜਿਸ ਕਰਕੇ ਉਹਨਾਂ ਦਾ ਪੁਰਜ਼ੋਰ ਵਿਰੋਧ ਹੋਇਆ।


 


ਵਿਰੋਧ ਤੋਂ ਬਾਅਦ ਸ਼ੂਟਿੰਗ ਰੁਕੀ


ਸਿੱਖ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ। ਸ਼ੂਟਿੰਗ ਵਿਚਕਾਰ ਛੱਡ ਕੇ ਕਲਾਕਾਰਾਂ ਨੂੰ ਵਾਪਸ ਮੁੜਨਾ ਪਿਆ। ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਦਾ ਇਹ ਮਾਮਲਾ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਹੁੰਦੇ ਵਿਤਕਰੇ ਵੱਲ ਵੀ ਇਸ਼ਾਰਾ ਕਰਦਾ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਪਾਕਿਤਸਤਾਨ ਸਰਕਾਰ ਵੱਲੋਂ ਆਖਿਰ ਸਿੱਖਾਂ ਦੇ ਧਾਰਮਿਕ ਅਸਥਾਨਾਂ ਲਈ ਗੰਭੀਰਤਾ ਕਿਉਂ ਨਹੀਂ ਵਿਖਾਈ ਜਾ ਰਹੀ।


 


WATCH LIVE TV