ਚੰਡੀਗੜ੍ਹ: ਵਿਆਹ ਸਮਾਗਮਾਂ ’ਚ ਬਰਾਤੀ ਸ਼ਰਾਬ ਪੀਣ ਤੋਂ ਬਾਅਦ ਅਕਸਰ ਹੀ ਲੜਦੇ ਨਜ਼ਰ ਆ ਜਾਂਦੇ ਹਨ। ਪਰ ਅੱਜ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸ਼ਰਾਬ ਨਾ ਪੀਣ ਕਾਰਨ ਦੋ ਗੁੱਟ ਆਪਸ ’ਚ ਭਿੜ ਗਏ। 


COMMERCIAL BREAK
SCROLL TO CONTINUE READING


ਦਰਅਸਲ ਮਾਮਲਾ ਜਲੰਧਰ ਦੇ ਲੱਧੇਵਾਲੀ ਇਲਾਕੇ ਦਾ ਹੈ, ਜਿੱਥੇ ਦਿਨੇਸ਼ ਦੇ ਦੋਸਤ ਦੇ ਵਿਆਹ ’ਚ ਉਸਦੇ ਨਾਲ ਗਏ ਐਲਬਰਟ ਦਾ ਸ਼ਰਾਬ ਦਾ ਪੈੱਗ ਨਾ ਪੀਣ ’ਤੇ ਪੰਗਾ ਪੈ ਗਿਆ।  ਸਮਾਗਮ ਦੌਰਾਨ ਸ਼ਰਾਬ ਦਾ ਦੌਰ ਚੱਲਿਆ, ਐਲਬਰਟ ਨੂੰ ਵੀ ਸ਼ਰਾਬ ਪਰੋਸੀ ਗਈ, ਪਰ ਉਸਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਸ਼ਰਾਬ ਦਾ ਸੇਵਨ ਨਹੀਂ ਕਰਦਾ।



ਐਲਬਰਟ ਦੇ ਇਨਕਾਰ ਕਰਨ ਤੋਂ ਗੁੱਸੇ ’ਚ ਆਏ ਦੂਸਰੇ ਦੋਸਤ ਨੇ ਪੈੱਗ ਉਸਦੇ ਮੂੰਹ ’ਤੇ ਮਾਰਿਆ। ਸ਼ਰਾਬ ਉਸਦੀਆਂ ਅੱਖਾਂ ’ਚ ਪੈ ਗਈ, ਐਲਬਰਟ ਨੇ ਕੁਝ ਦਿਨ ਪਹਿਲਾਂ ਹੀ ਅੱਖਾਂ ਦਾ ਆਪ੍ਰੇਸ਼ਨ ਕਰਵਾਇਆ ਸੀ। ਸ਼ਰਾਬੀ ਹਾਲਤ ’ਚ ਵਿਵਾਦ ਕਰਨ ਵਾਲੇ ਨੇ ਉਸ ’ਤੇ ਹਮਲਾ ਕਰ ਦਿੱਤਾ। ਐਲਬਰਟ ਦਾ ਬਚਾਅ ਕਰਨ ਆਏ ਸੁਖਪਾਲ ਅਤੇ ਦਿਵਾਂਸ਼ੂ ’ਤੇ ਵੀ ਤੇਜ਼ਧਾਰ ਹਥਿਆਰਾਂ ਨੂੰ ਹਮਲਾ ਕੀਤਾ ਗਿਆ। 



ਉੱਧਰ ਦੂਜੇ ਪਾਸੇ ਐਲਬਰਟ ’ਤੇ ਪੈੱਗ ਸੁੱਟਣ ਵਾਲੇ ਦਾ ਦੋਸ਼ ਹੈ ਕਿ ਦਿਨੇਸ਼ ਦੇ ਨਾਲ ਆਏ ਐਲਬਰਟ ਅਤੇ ਉਸਦੇ ਸਾਥੀ ਵਿਆਹ ਵਾਲੇ ਘਰ ਆਕੇ ਧੱਕੇ ਨਾਲ ਵਿਵਾਦ ਕਰਨ ਲੱਗੇ ਅਤੇ ਗੋਲ਼ੀਆਂ ਵੀ ਚਲਾਈਆਂ। 



ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਐੱਸ. ਐੱਚ. ਓ. ਅਜਾਇਬ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਜ਼ਖਮੀਆਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ’ਚ ਦਲਜੀਤ ਦੁਸਾਂਝ ਨੇ ਸਰਕਾਰ ਨੂੰ ਮੰਨਿਆ 100 ਫ਼ੀਸਦ ਜ਼ਿੰਮੇਵਾਰ, ਨਿੰਜਾ ਨੇ ਮਾਰਿਆ ਹਾਅ ਦਾ ਨਾਅਰਾ