ਸਿੱਧੂ ਮੂਸੇਵਾਲਾ ਦੇ ਕਤਲ ’ਚ ਦਲਜੀਤ ਦੁਸਾਂਝ ਨੇ ਸਰਕਾਰ ਨੂੰ ਮੰਨਿਆ 100 ਫ਼ੀਸਦ ਜ਼ਿੰਮੇਵਾਰ, ਨਿੰਜਾ ਨੇ ਮਾਰਿਆ ਹਾਅ ਦਾ ਨਾਅਰਾ
Advertisement
Article Detail0/zeephh/zeephh1471451

ਸਿੱਧੂ ਮੂਸੇਵਾਲਾ ਦੇ ਕਤਲ ’ਚ ਦਲਜੀਤ ਦੁਸਾਂਝ ਨੇ ਸਰਕਾਰ ਨੂੰ ਮੰਨਿਆ 100 ਫ਼ੀਸਦ ਜ਼ਿੰਮੇਵਾਰ, ਨਿੰਜਾ ਨੇ ਮਾਰਿਆ ਹਾਅ ਦਾ ਨਾਅਰਾ

ਉੱਧਰ Britasia ਦੁਆਰਾ ਸਿੱਧੂ ਮੂਸੇਵਾਲਾ ਦੀ ਮੌਤ ’ਚ ਇਨਸਾਫ਼ ਲਈ ਸ਼ੁਰੂ ਕੀਤੀ ਮੁਹਿੰਮ ਦੇ ਚੱਲਦਿਆਂ ਗਾਇਕ ਨਿੰਜਾ ਨੇ ਵੀ ਸਿੱਧੂ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟਾਈ ਹੈ। 

ਸਿੱਧੂ ਮੂਸੇਵਾਲਾ ਦੇ ਕਤਲ ’ਚ ਦਲਜੀਤ ਦੁਸਾਂਝ ਨੇ ਸਰਕਾਰ ਨੂੰ ਮੰਨਿਆ 100 ਫ਼ੀਸਦ ਜ਼ਿੰਮੇਵਾਰ, ਨਿੰਜਾ ਨੇ ਮਾਰਿਆ ਹਾਅ ਦਾ ਨਾਅਰਾ

Daljit Dosanjh on Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਪਹਿਲੀ ਵਾਰ ਗਾਇਕ ਦਲਜੀਤ ਦੁਸਾਂਝ ਨੇ ਚੁੱਪੀ ਤੋੜੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 'ਲੈਟਰ ਟੂ ਸੀਐੱਮ' ਜ਼ਰੀਏ ਮੂਸੇਵਾਲਾ ਦੇ ਕਤਲ ਕੇਸ ’ਚ ਇਨਸਾਫ਼ ਦੀ ਮੰਗ ਕੀਤੀ ਸੀ। 

ਜੈਨੀ ਜੌਹਲ ਨੇ CM ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ? ਇਹ ਗੀਤ ਰਿਲੀਜ਼ ਹੁੰਦਿਆ ਹੀ ਸੁਰਖੀਆਂ ’ਚ ਆ ਗਿਆ ਸੀ, ਜਿਸ ਤੋਂ ਬਾਅਦ ਕਾਪੀ ਰਾਈਟ (Copy right) ਵਿਵਾਦ ਦਾ ਹਵਾਲਾ ਦੇਕੇ ਯੂ-ਟਿਊਬ (YouTube) ਤੋਂ ਹਟਾ ਦਿੱਤਾ ਗਿਆ ਸੀ।

ਹੁਣ ਦਲਜੀਤ ਦੁਸਾਂਝ (Daljit Dosanjh) ਨੇ ਪਿਛਲੇ ਦਿਨੀਂ ਪੰਜਾਬ ਦੇ ਨਾਮਵਰ ਹਸਤੀਆਂ ਦੇ ਕਤਲ ਮਾਮਲੇ ’ਚ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਕਲਾਕਾਰ ਹੋਣ ਦੇ ਨਾਤੇ ਮੈਂ ਕਹਿ ਸਕਦਾ ਹਾਂ ਕਿ ਇੱਕ ਕਲਾਕਾਰ ਕਿਸੇ ਦਾ ਵੀ ਮਾੜਾ ਨਹੀਂ ਕਰ ਸਕਦਾ। ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਸਰਕਾਰ ਦੁਆਰਾ ਗਾਇਕ ਦੀ ਸੁਰੱਖਿਆ ਵਾਪਸ ਲੈਣ ਦੀ ਗੱਲ ਕਰਦਿਆਂ ਦਲਜੀਤ ਨੇ ਕਿਹਾ ਕਿ ਸਰਕਾਰ ਦੀ 100 ਫ਼ੀਸਦ ਨਾਕਾਮੀ ਹੈ, ਸਿੱਧੂ ਦੇ ਮਾਮਲੇ ’ਚ ਸਿਰਫ਼ ਸਿਆਸਤ ਹੋਈ ਹੈ। 

ਸਿੱਧੂ ਮੂਸੇਵਾਲਾ ਦੇ ਮਾਪਿਆਂ ਬਾਰੇ ਗੱਲ ਕਰਦਿਆਂ ਗਾਇਕ ਨੇ ਕਿਹਾ ਕਿ ਪੁੱਤ ਦੇ ਦੁਨੀਆਂ ਤੋਂ ਜਾਣ ਦਾ ਦੁੱਖ ਉਸਦੇ ਮਾਂ-ਪਿਓ ਨੂੰ ਹੀ ਪਤਾ ਹੁੰਦਾ ਹੈ। ਦਲਜੀਤ ਨੇ ਕਿਹਾ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਇਸ ਸਮੇਂ ਉਹ ਕਿਹੜੇ ਹਲਾਤਾਂ ’ਚੋਂ ਲੰਘ ਰਹੇ ਹੋਣਗੇ। 

ਦੱਸ ਦੇਈਏ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ’ਚ ਅੰਤਰ-ਰਾਸ਼ਟਰੀ ਪੱਧਰ (International Level) ’ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।  

ਉੱਧਰ Britasia ਦੁਆਰਾ ਸਿੱਧੂ ਮੂਸੇਵਾਲਾ ਦੀ ਮੌਤ ’ਚ ਇਨਸਾਫ਼ ਲਈ ਸ਼ੁਰੂ ਕੀਤੀ ਮੁਹਿੰਮ ਦੇ ਚੱਲਦਿਆਂ ਗਾਇਕ ਨਿੰਜਾ ਨੇ ਵੀ ਸਿੱਧੂ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟਾਈ ਹੈ। ਗਾਇਕ ਨੇ ਕਿਹਾ ਕੀ ਸਿੱਧੂ ਗੀਤਾਂ ਰਾਹੀਂ ਸਾਡੇ ’ਚ ਹਮੇਸ਼ਾ ਜਿਊਂਦਾ ਹੈ ਅਤੇ ਜਿਊਂਦਾ ਰਹੇਗਾ। 

ਵੇਖੋ, ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਕੀ ਬੋਲੇ ਦਲਜੀਤ ਦੁਸਾਂਝ

 

 

Trending news