ਰਿਸ਼ੀਕੇਸ਼ `ਚ ਵਿਰਾਟ ਕੋਹਲੀ ਨਾਲ ਗੁਰੂ ਆਸ਼ਰਮ ਪਹੁੰਚੀ ਅਨੁਸ਼ਕਾ, ਕੀਤੇ ਦਰਸ਼ਨ
Kohli-Anushka Sharma: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਪ੍ਰਧਾਨ ਮੰਤਰੀ ਮੋਦੀ ਦੇ ਅਧਿਆਤਮਕ ਗੁਰੂ ਨੂੰ ਮਿਲਣ ਲਈ ਸ਼ੀਸ਼ਮ ਝੜੀ ਆਸ਼ਰਮ ਪਹੁੰਚੇ।
Kohli-Anushka Sharma: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਰਿਸ਼ੀਕੇਸ਼ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਆਤਮਕ ਗੁਰੂ ਸਵਾਮੀ ਦਯਾਨੰਦ ਸਰਸਵਤੀ ਦੇ ਆਸ਼ਰਮ ਪਹੁੰਚੇ। ਇੱਥੇ ਉਨ੍ਹਾਂ ਗੁਰੂ ਜੀ ਦੀ ਸਮਾਧ ’ਤੇ ਫੁੱਲ ਚੜ੍ਹਾਏ। ਇਸ ਦੌਰਾਨ ਵਿਰਾਟ ਅਤੇ ਉਨ੍ਹਾਂ ਦੀ ਪਤਨੀ ਨੇ ਇੱਥੇ ਰਾਤ ਕੱਟੀ।
ਇੱਥੇ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਤੇ ਮਾਂ ਸਰੋਜ ਕੋਹਲੀ ਦੇ ਨਾਲ ਸਵਾਮੀ ਦਯਾਨੰਦ ਸਰਸਵਤੀ ਦੀ ਸਮਾਧੀ ਸਥਲ ਦੇ ਦਰਸ਼ਨ ਕੀਤੇ। ਇਸ ਦੌਰਾਨ ਵਿਰਾਟ ਕੋਹਲੀ ਨੇ ਸਮਾਧ 'ਤੇ 20 ਮਿੰਟ ਤੱਕ ਮੈਡੀਟੇਸ਼ਨ ਵੀ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਵਾਮੀ ਦਯਾਨੰਦ ਆਸ਼ਰਮ 'ਚ ਸੁਪਰਸਟਾਰ ਰਜਨੀਕਾਂਤ ਸਮੇਤ ਕਈ ਐਕਟਰ ਅਤੇ ਰਾਜਨੀਤੀ ਨਾਲ ਜੁੜੇ ਲੋਕ ਵੀ ਸਮਾਧੀ ਸਥਲ 'ਤੇ ਦਰਸ਼ਨ (Kohli-Anushka Sharma) ਕਰਨ ਲਈ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: Punjab news: ਮੋਗਾ 'ਚ ਖੁਦਾਈ ਦੌਰਾਨ ਖੇਤ 'ਚੋਂ 2 ਹੈਂਡ ਗ੍ਰਨੇਡ ਅਤੇ 37 ਕਾਰਤੂਸ ਹੋਏ ਬਰਾਮਦ
ਦੱਸ ਦੇਈਏ ਕਿ ਸਵਾਮੀ ਦਯਾਨੰਦ ਸਰਸਵਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਆਤਮਕ ਗੁਰੂ ਸਨ। ਪ੍ਰਧਾਨ ਮੰਤਰੀ ਖੁਦ 11 ਸਤੰਬਰ 2015 ਨੂੰ ਉਨ੍ਹਾਂ (Kohli-Anushka Sharma) ਨੂੰ ਮਿਲਣ ਆਏ ਸਨ। ਇਸ ਤੋਂ ਬਾਅਦ ਸਵਾਮੀ ਦਯਾਨੰਦ ਸਰਸਵਤੀ ਬ੍ਰਹਮਲੀਨ ਬਣ ਗਏ। ਇਸ ਦੇ ਨਾਲ ਹੀ ਆਸ਼ਰਮ ਪਹੁੰਚ ਕੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਸਮਾਧ 'ਤੇ ਸਵਾਮੀ ਦਯਾਨੰਦ ਸਰਸਵਤੀ ਦੀ ਮੂਰਤੀ 'ਤੇ ਫੁੱਲ ਚੜ੍ਹਾਏ। ਇਸ ਤੋਂ ਬਾਅਦ ਉਹ ਕਰੀਬ ਅੱਧਾ ਘੰਟਾ ਆਸ਼ਰਮ ਵਿੱਚ ਸਥਿਤ ਭਗਵਾਨ ਸ਼ੰਕਰ ਦੇ ਮੰਦਰ ਵਿੱਚ ਵੀ ਬੈਠ ਕੇ ਭਗਤੀ ਵਿੱਚ ਲੀਨ ਨਜ਼ਰ ਆਏ।
ਆਸ਼ਰਮ ਦੇ ਮੈਨੇਜਰ ਗੁਣਾਨੰਦ ਰਾਇਲ ਨੇ ਦੱਸਿਆ ਕਿ ਵਿਰਾਟ, ਉਨ੍ਹਾਂ ਦੀ ਪਤਨੀ ਅਤੇ ਮਾਂ ਆਸ਼ਰਮ ਆਏ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਆਸ਼ਰਮ (Kohli-Anushka Sharma) ਵਿੱਚ ਹੀ ਰਾਤ ਕੱਟੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਰਾਟ ਕੋਹਲੀ ਅਤੇ ਉਨ੍ਹਾਂ ਦਾ ਪਰਿਵਾਰ ਵਿਸ਼ੇਸ਼ ਰਸਮਾਂ 'ਚ ਹਿੱਸਾ ਲੈਣ ਲਈ ਆਸ਼ਰਮ ਪਹੁੰਚਿਆ ਹੈ।