Virat Kohli performs Bhangra to celebrate Ishan Kishan's century: ਜਿੱਥੇ ਬੰਗਲਾਦੇਸ਼ ਨੇ ਭਾਰਤ ਦੇ ਖ਼ਿਲਾਫ਼ 3 ਮੈਚ ਵਿੱਚੋਂ 2 ਮੈਚ ਜਿੱਤ ਕੇ ਸੀਰੀਜ਼ ਨੂੰ ਆਪਣੇ ਨਾਮ ਕੀਤਾ ਹੈ ਉੱਥੇ ਤੀਸਰੇ ਵਨਡੇ ਵਿੱਚ ਇਸ਼ਾਨ ਕਿਸ਼ਨ (Ishan Kishan) ਨੇ ਤਾਬੜਤੋੜ ਪਾਰੀ ਖੇਲਦਿਆਂ ਦੋਹਰਾ ਸੈਂਕੜਾ ਜੜਿਆ ਅਤੇ ਉਨ੍ਹਾਂ ਦੀ ਸ਼ਾਨਦਾਰ ਪਾਰੀ ਦੇਖਦਿਆਂ ਵਿਰਾਟ ਕੋਹਲੀ (Virat Kohli) ਭੰਗੜਾ ਪਾਉਂਦੇ ਹੋਏ ਦਿਖਾਈ ਦਿੱਤੇ।  


COMMERCIAL BREAK
SCROLL TO CONTINUE READING

ਭਾਰਤ ਦੇ ਇਸ਼ਾਨ ਕਿਸ਼ਨ ਨੇ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ਵਿੱਚ ਤੀਸਰੇ ਵਨਡੇ ਮੈਚ ਦੌਰਾਨ ਬੰਗਲਾਦੇਸ਼ ਦੇ ਖਿਲਾਫ ਆਪਣਾ ਪਹਿਲਾ ਦੋਹਰਾ ਸੈਂਕੜਾ ਲਗਾਇਆ। 24 ਸਾਲਾ ਇਸ਼ਾਨ ਕਿਸ਼ਨ ਨੂੰ ਕਪਤਾਨ ਰੋਹਿਤ ਸ਼ਰਮਾ ਨੂੰ ਅੰਗੂਠੇ 'ਤੇ ਸੱਟ ਲੱਗਣ ਕਰਕੇ ਬਾਹਰ ਹੋਣ ਤੋਂ ਬਾਅਦ ਮੌਕਾ ਮਿਲਿਆ ਸੀ ਅਤੇ ਉਨ੍ਹਾਂ ਨੇ ਇਹ ਮੌਕਾ ਦੋਵੇਂ ਹੱਥਾਂ ਨਾਲ ਸਵੀਕਾਰ ਕੀਤਾ।


ਦੱਸਣਯੋਗ ਹੈ ਕਿ ਇਸ਼ਾਨ ਕਿਸ਼ਨ ਦਾ ਇਹ ਦੋਹਰਾ ਸੈਂਕੜਾ ਵਨਡੇ ਇਤਿਹਾਸ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਸਾਬਤ ਹੋਇਆ ਹੈ। ਕਿਸ਼ਨ ਨੇ ਮਹਿਜ਼ 126 ਗੇਂਦਾਂ 'ਚ ਦੋਹਰਾ ਸੈਂਕੜਾ ਜੜਿਆ ਅਤੇ ਵਨਡੇ ਵਿੱਚ ਭਾਰਤ ਲਈ ਦੋਹਰਾ ਸੈਂਕੜਾ ਲਗਾਉਣ ਵਾਲੇ ਕ੍ਰਿਕਟਰਾਂ ਦੀ ਉੱਚੀ ਸੂਚੀ ਵਿੱਚ ਆਪਣਾ ਨਾਮ ਦਰਜ ਕੀਤਾ। 


Virat Kohli performs Bhangra to celebrate Ishan Kishan's century: 


 



 


ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਰੋਹਿਤ ਸ਼ਰਮਾ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ। ਜਦੋਂ ਇਸ਼ਾਨ ਕਿਸ਼ਨ 199 'ਤੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਨ੍ਹਾਂ ਦਾ ਧਿਆਨ ਲੈਂਡਮਾਰਕ ਤੱਕ ਪਹੁੰਚਣ 'ਤੇ ਸੀ। ਇਸ ਦੌਰਾਨ ਇਸ਼ਾਨ ਨੇ ਇਕ ਯਾਰਕਰ ਗੇਂਦ ਨੂੰ ਕਵਰ ਦੇ ਖੇਤਰ ਮਾਰਿਆ। ਦੋਹਰਾ ਸ਼ਤਕ ਮਾਰਨ ਤੋਂ ਬਾਅਦ ਉਸਨੇ ਜਸ਼ਨ ਮਨਾਉਣਾ ਸ਼ੁਰੂ ਕੀਤਾ ਅਤੇ ਨਾਲ ਹੀ ਡਰੈਸਿੰਗ ਰੂਮ ਸਣੇ ਪੂਰਾ ਡਗਆਊਟ ਉਸਨੂੰ ਖੜਾ ਹੋ ਕੇ ਸ਼ਾਬਾਸ਼ੀ ਦੇ ਰਿਹਾ ਸੀ।  


ਹੋਰ ਪੜ੍ਹੋ: 510 ਰੁਪਏ ਦਾ ਆਨਲਾਈਨ ਸੂਟ ਲੈਣਾ ਵਿਦਿਆਰਥਣ ਨੂੰ ਪਿਆ ਮਹਿੰਗਾ! ਹੋਈ ਆਨਲਾਈਨ ਠੱਗੀ ਦਾ ਸ਼ਿਕਾਰ


ਇਸ ਦੌਰਾਨ ਵਿਰਾਟ ਕੋਹਲੀ ਨੇ ਇਸ਼ਾਨ ਕਿਸ਼ਨ ਦੇ ਦੋਹਰੇ ਸੈਂਕੜੇ 'ਤੇ ਖੁਸ਼ੀ ਜਤਾਉਂਦਿਆਂ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਦੋਵੇਂ ਬੱਲੇਬਾਜਾਂ ਨੂੰ ਆਪਣੇ ਬਾਲੀਵੁੱਡ ਡਾਂਸ ਮੂਵ ਕਰਦੇ ਦੇਖਿਆ ਗਿਆ ਹੈ ਅਤੇ ਕੋਹਲੀ ਕਿਸ਼ਨ ਲਈ ਬਹੁਤ ਖੁਸ਼ ਨਜ਼ਰ ਆ ਰਹੇ ਸਨ।


ਦੱਸ ਦਈਏ ਕਿ ਇਸ ਮੈਚ ਵਿੱਚ ਵਿਰਾਟ ਕੋਹਲੀ ਨੇ ਵੀ ਵਨਡੇ ਕ੍ਰਿਕੇਟ ਵਿੱਚ ਆਪਣਾ 72ਵਾਂ ਸ਼ਤਕ ਜੜਿਆ ਅਤੇ ਨਾਲ ਹੀ ਸੁਰਖੀਆਂ ਬਟੋਰੀਆਂ।


ਹੋਰ ਪੜ੍ਹੋ: Bigg Boss 16 ਦੇ ਸਟੇਜ 'ਤੇ Shehnaaz Gill ਨੇ Salman Khan ਦੇ ਨਾਲ ਮਚਾਈ ਧੂਮ