Mansa News: ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ ਸਰਪੰਚ ਦੀ ਜ਼ਿਮਨੀ ਚੋਣ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਪ੍ਰਕਿਰਿਆ ਹੋ ਰਹੀ ਹੈ। ਸ਼ਾਮ ਨੂੰ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਚੋਣ ਕਮਿਸ਼ਨ ਵੱਲੋਂ ਪਿੰਡ ਵਿੱਚ ਤਿੰਨ ਪੋਲਿੰਗ ਬੂਥ ਬਣਾਏ ਗਏ ਹਨ।


COMMERCIAL BREAK
SCROLL TO CONTINUE READING

ਪਿੰਡ ਵਿੱਚ ਲਗਭਗ 2900 ਵੋਟ ਹਨ ਜੋ ਕਿ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਕਾਬਿਲੇਗੌਰ ਹੈ ਕਿ ਪਿੰਡ ਭੰਮੇ ਕਲਾਂ ਦੀ ਸਰਪੰਚ ਦੀ ਸੀਟ ਮਹਿਲਾ ਲਈ ਰਾਖਵੀਂ ਹੈ। ਇਸ ਲਈ ਜਸਵਿੰਦਰ ਕੌਰ ਅਤੇ ਕਰਮਜੀਤ ਕੌਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿਚਾਲੇ ਫਸਵੀਂ ਟੱਕਰ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਹੋਏ ਹਨ।


ਕਾਬਿਲੇਗੌਰ ਹੈ ਕਿ ਕਿ 2018 ਦੌਰਾਨ ਸੂਬੇ ਵਿੱਚ ਹੋਈ ਸਰਪੰਚੀ ਚੋਣ ਵਿੱਚ ਪਿੰਡ ਭੰਮੇ ਕਲਾਂ ਦੀ ਉਮੀਦਵਾਰ ਜਸਵਿੰਦਰ ਕੌਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ ਤੇ ਦੂਜੀ ਉਮੀਦਵਾਰ ਨੇ ਕਾਗਜ਼ ਵਾਪਸ ਲੈ ਲਏ ਸਨ। ਪਿੰਡ ਵਿੱਚ ਸਿਰਫ਼ ਪੰਚਾਇਤ ਮੈਂਬਰਾਂ ਦੀ ਹੀ ਚੋਣ ਹੋਈ ਸੀ। ਪਿੰਡ ਵਿੱਚ ਸਰਪੰਚ ਦੀ ਚੋਣ ਕਰਵਾਉਣ ਲਈ ਜਸਵਿੰਦਰ ਕੌਰ ਨੇ ਹਾਈ ਕੋਰਟ ਵਿੱਚ ਮੁਕੱਦਮਾ ਦਾਇਰ ਕੀਤਾ ਸੀ।


ਇਹ ਵੀ ਪੜ੍ਹੋ : Fatehgarh Sahib News: ਫ਼ਤਹਿਗੜ੍ਹ ਸਾਹਿਬ ਵਿਖੇ ਸਟੀਮ ਨਾਲ ਲੰਗਰ ਬਣਾ ਕੇ ਪਿੰਡ ਰੌਣੀ ਦੀ ਸੁਸਾਇਟੀ ਦੇ ਰਹੀ ਹੈ ਵੱਖਰਾ ਸੁਨੇਹਾ


ਹਾਈ ਕੋਰਟ ਨੇ ਚੋਣ ਕਰਵਾਉਣ ਦਾ ਹੁਕਮ ਜਾਰੀ ਕੀਤਾ ਸੀ ਜੋ ਹੁਣ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ ਸੀ। ਹੁਕਮਾਂ ਦੀ ਅਣਦੇਖੀ ਦੇ ਮੱਦੇਨਜ਼ਰ ਹਾਈ ਕੋਰਟ ਨੇ ਬੀਤੀ 7 ਦਸੰਬਰ ਨੂੰ ਜ਼ਿਲ੍ਹਾ ਚੋਣ ਕਮਿਸ਼ਨ ਤੇ ਦੂਜੇ ਸਬੰਧਤ ਅਧਿਕਾਰੀਆਂ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਗਾਉਂਦਿਆਂ ਰਾਜ ਚੋਣ ਕਮਿਸ਼ਨ ਨੂੰ 24 ਦਸੰਬਰ ਤੱਕ ਚੋਣਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਗੌਰਤਲਬ ਹੈ ਕਿ ਹੁਣ ਦੋ ਮਹੀਨਿਆਂ ਲਈ ਪਿੰਡ ਦੀ ਸਰਪੰਚ ਦੇ ਅਹੁਦੇ ਲਈ ਚੋਣ ਹੋਵੇਗੀ।


ਰਾਖਵੇਂਕਰਨ ਲਈ ਕੱਢੇ ਗਏ ਲਾਟਰੀ ਡਰਾਅ ਤੋਂ ਬਾਅਦ ਭੰਮੇ ਕਲਾਂ ਵਿੱਚ ਸਰਪੰਚ ਦਾ ਅਹੁਦਾ ਔਰਤਾਂ ਦੇ ਹਿੱਸੇ ਚਲਾ ਗਿਆ ਸੀ। ਚੋਣਾਂ 'ਚ ਅਸਫਲਤਾ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਨੇ ਜ਼ਿਮਨੀ ਚੋਣਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਜਸਵਿੰਦਰ ਅਤੇ ਉਨ੍ਹਾਂ ਦੇ ਸਮਰਥਕ ਪੰਚਾਇਤੀ ਰਾਜ ਵਿਭਾਗ, ਚੋਣ ਵਿਭਾਗ, ਸੂਬਾ ਸਰਕਾਰ ਅਤੇ ਸਥਾਨਕ ਵਿਧਾਇਕ ਨੂੰ ਮੰਗ ਪੱਤਰ ਸੌਂਪਦੇ ਰਹੇ ਸਨ।


ਇਹ ਵੀ ਪੜ੍ਹੋ : Punjab News: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਰਲੇਵੇਂ ਜਾਂ ਗਠਜੋੜ ਲਈ ਸਾਰੇ ਅਧਿਕਾਰ ਸੁਖਦੇਵ ਢੀਂਡਸਾ ਨੂੰ ਸੌਂਪੇ