ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 7 ਦਿਨਾਂ ਤੋਂ ਜਰਮਨ ਦੌਰੇ 'ਤੇ ਸੀ। ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਉਨ੍ਹਾਂ ਵੱਲੋਂ ਜਰਮਨੀ ਵਿੱਚ ਕਈਆਂ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ। ਜਿੰਨਾਂ ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨ ਦਾ ਭਰੋਸਾ ਵੀ ਦਵਾਇਆ ਗਿਆ ਹੈ। ਪਰ ਇਸ ਵਿਚਾਲੇ ਸੀਐਮ ਮਾਨ ਦੀ ਇਹ ਫੇਰੀ ਵਿਵਾਦਾਂ ਨਾਲ ਵੀ ਘਿਰ ਗਈ ਹੈ।


COMMERCIAL BREAK
SCROLL TO CONTINUE READING

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਕੌਮੀ ਕਨਵੈਨਸ਼ਨ ਵਿੱਚ ਹਿਸਾ ਲਿਆ ਜਾਣਾ ਸੀ ਪਰ ਫਲਾਈਟ ਦੀ ਦੇਰੀ ਹੋਣ ਕਾਰਨ ਉਹ ਉੱਥੇ ਪਹੁੰਚ ਨਾ ਸਕੇ। ਭਗਵੰਤ ਮਾਨ ਵੱਲੋਂ ਵੀਡੀਓ ਕਾਲ ਰਾਹੀ ਇਸ ਵਿੱਚ ਹਿੱਸਾ ਲਿਆ ਗਿਆ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਫਲਾਈਟ ਵਿੱਚ ਦੇਰੀ ਹੋਣ ਕਾਰਨ ਵੱਡੇ ਇਲਜ਼ਾਮ ਲਗਾਏ ਗਏ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਵੱਧ ਸ਼ਰਾਬ ਪੀਤੀ ਹੋਣ ਕਾਰਨ ਉਨ੍ਹਾਂ ਨੂੰ ਜਰਮਨ 'ਚ ਫਲਾਈਟ ਤੋਂ ਉਤਾਰਿਆ ਗਿਆ ਸੀ ਜਿਸ ਕਾਰਨ ਉਹ ਆਪ ਦੀ ਕੌਮੀ ਕਨਵੈਨਸ਼ਨ 'ਚ ਨਹੀਂ ਪਹੁੰਚੇ।


ਸੁਖਬੀਰ ਬਾਦਲ ਦਾ ਟਵੀਟ


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ 'ਤੇ ਟਵੀਟ ਕਰਕੇ ਕਿਹਾ ਕਿ ਪਰੇਸ਼ਾਨ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬੀ ਸੀ। ਅਤੇ ਇਸ ਨਾਲ 4 ਘੰਟੇ ਦੀ ਫਲਾਈਟ ਲੇਟ ਹੋਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਬੰਧੀ ਅਜਿਹੀਆਂ ਰਿਪੋਟਾਂ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ।



ਪ੍ਰਤਾਪ ਬਾਜਵਾ ਦਾ ਬਿਆਨ


ਦੂਸਰੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇਕਰ ਦੋਸ਼ ਸੱਚ ਹਨ ਤਾਂ ਇਹ ਪੰਜਾਬ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤੁਰੰਤ ਭਗਵੰਤ ਮਾਨ ਖਿਲਾਫ਼ ਐਕਸ਼ਨ ਲੈਣ ਚਾਹੀਦਾ ਹੈ।


ਅਕਾਲੀ ਆਗੂ ਬਿਕਰਮ ਮਜੀਠੀਆ ਦਾ ਬਿਆਨ 


ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਜਰਮਨੀ ਫੇਰੀ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਹੈ ਕਿਉਂਕਿ ਪਹਿਲਾਂ ਬੀਐਮਡਬਲਿਊ ਨੇ ਪੰਜਾਬ ‘ਚ ਨਿਵੇਸ਼ ਕਰਨ ਤੋਂ ਸਾਫ ਮਨਾ ਕਰ ਦਿੱਤਾ। ਹੁਣ ਜਰਮਨੀ ਏਅਰਪੋਰਟ ‘ਤੇ ਹੰਗਾਮੇ ਦੀ ਚਰਚਾ ਹੈ। 


ਲੁਫਤਾਂਸਾ ਕੰਪਨੀ ਨੇ ਦੱਸਿਆ ਦੇਰੀ ਦਾ ਕਾਰਨ


ਵਿਰੋਧੀਆਂ ਦੇ ਇਲਜ਼ਾਮਾਂ ਤੋਂ ਬਾਅਦ ਲੁਫਤਾਂਸਾ ਕੰਪਨੀ ਦਾ ਵੀ ਬਿਆਨ ਸਾਮਹਣੇ ਆਇਆ ਹੈ। ਕੰਪਨੀ ਨੇ ਫਲਾਈਟ ਵਿੱਚ ਦੇਰੀ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਏਅਰਕਰਾਫਟ ਬਦਲਨ ਦੀ ਪ੍ਰਕਿਰਿਆ ਕਾਰਨ ਇਹ ਸਭ ਦੇਰੀ ਹੋਈ ਹੈ। 


WATCH LIVE TV