Abhishek Sharma News(ਭਰਤ ਸ਼ਰਮਾ):  ਅਭਿਸ਼ੇਕ ਸ਼ਰਮਾ ਨੂੰ ਜਿੰਬਾਬਵੇ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਚੁਣਿਆ ਗਿਆ। ਅਭਿਸ਼ੇਕ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨਗੇ।


COMMERCIAL BREAK
SCROLL TO CONTINUE READING

ਪਰਿਵਾਰ ਦੀ ਖੁਸ਼ੀ ਦੀ ਟਿਕਾਣਾ ਨਹੀਂ


ਭਾਰਤੀ ਕ੍ਰਿਕਟ ਟੀਮ ਦੇ ਵਿੱਚ ਸਿਲੈਕਸ਼ਨ ਹੋਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਮਾਤਾ-ਪਿਤਾ ਨੇ ਕਿਹਾ ਕਿ ਪਹਿਲੀ ਵਾਰ ਤਿੰਨ ਸਾਲ ਦੀ ਉਮਰ ਵਿੱਚ ਅਭਿਸ਼ੇਕ ਸ਼ਰਮਾ ਨੇ ਕ੍ਰਿਕਟ ਦਾ ਬੱਲਾ ਖਰੀਦਿਆ ਸੀ। ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਨੂੰ ਬੀਸੀਸੀਆਈ ਵੱਲੋਂ ਭਾਰਤੀ ਟੀਮ ਵਿੱਚ ਚੁਣਿਆ ਗਿਆ।


ਜੁਲਾਈ ਵਿੱਚ ਭਾਰਤੀ ਟੀਮ ਜਿੰਬਾਬਵੇ ਟੀਮ ਦੇ ਨਾਲ ਪੰਜ ਟੀ-20 ਖੇਡੇਗੀ, ਜਿਸ ਵਿੱਚ ਅਭਿਸ਼ੇਕ ਸ਼ਰਮਾ ਨੂੰ ਵੀ ਚੁਣਿਆ ਗਿਆ ਹੈ। ਕਾਬਿਲੇਗੌਰ ਹੈ ਕਿ ਆਈਪੀਐਲ ਵਿੱਚ ਅਭਿਸ਼ੇਕ ਸ਼ਰਮਾ ਸਨਰਾਈਜ਼ਰ ਹੈਦਰਾਬਾਦ ਦੀ ਟੀਮ ਵੱਲੋਂ ਖੇਡਦੇ ਹਨ। ਆਈਪੀਐਲ ਵਿੱਚ ਵੀ ਮਹਾਨ ਕ੍ਰਿਕਟਰ ਵਿਰਾਟ ਕੋਹਲੀ ਦਾ ਛੱਕਿਆ ਦਾ ਰਿਕਾਰਡ ਅਭਿਸ਼ੇਕ ਸ਼ਰਮਾ ਨੇ ਤੋੜਿਆ ਸੀ।


ਜਦੋਂ ਤੋ ਅਭਿਸ਼ੇਕ ਸ਼ਰਮਾ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਹੈ ਉਸ ਤੋਂ ਬਾਅਦ ਹੀ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਅਭਿਸ਼ੇਕ ਸ਼ਰਮਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇੱਕ ਦਿਨ ਉਨ੍ਹਾਂ ਦਾ ਲੜਕਾ ਜ਼ਰੂਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਖੇਡੇਗਾ ਤੇ ਭਾਰਤ ਦਾ ਨਾਮ ਰੌਸ਼ਨ ਕਰੇਗਾ।


ਤਿੰਨ ਸਾਲ ਦੀ ਉਮਰ ਵਿੱਚ ਖਰੀਦਿਆ ਸੀ ਬੱਲਾ


ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਨੂੰ ਅਸੀਂ ਤਿੰਨ ਸਾਲ ਦੀ ਉਮਰ ਵਿੱਚ ਪਹਿਲਾ ਬੈਟ ਲਿਆ ਕੇ ਦਿੱਤਾ ਸੀ। ਅਭਿਸ਼ੇਕ ਸ਼ਰਮਾ ਦੇ ਪਿਤਾ ਨੇ ਕਿਹਾ ਕਿ ਬਚਪਨ ਤੋਂ ਹੀ ਅਭਿਸ਼ੇਕ ਸ਼ਰਮਾ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਅਤੇ ਉਸ ਨੂੰ ਮੈਂ ਹੀ ਕ੍ਰਿਕਟ ਖੇਡਣਾ ਬਚਪਨ ਵਿਚ ਸਿਖਾਇਆ ਸੀ।


ਯੁਵਰਾਜ ਸਿੰਘ ਤੇ ਬਰਾਇਨ ਲਾਰਾ ਨੂੰ ਦਿੱਤਾ ਸਿਹਰਾ


ਉਨ੍ਹਾਂ ਨੇ ਕਿਹਾ ਕਿ ਅੱਜ ਉਹ ਜੋ ਕੁਝ ਵੀ ਹੈ ਉਹ ਮੇਰੇ, ਯੁਵਰਾਜ ਸਿੰਘ ਅਤੇ ਬਰਾਇਨ ਲਾਰਾ ਦੀ ਬਦੌਲਤ ਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਵਧਾਈ ਦੇ ਫੋਨ ਆ ਰਹੇ ਹਨ। ਅਭਿਸ਼ੇਕ ਸ਼ਰਮਾ ਦੀ ਮਾਤਾ ਨੇ ਕਿਹਾ ਕਿ ਬਚਪਨ ਵਿੱਚ ਉਹ ਅਭਿਸ਼ੇਕ ਨੂੰ ਬੋਲਿੰਗ ਵੀ ਕਰਵਾਉਂਦੇ ਸੀ। ਅਭਿਸ਼ੇਕ ਸ਼ਰਮਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਭਾਰਤ ਲਈ ਵੀ ਚੰਗਾ ਕ੍ਰਿਕਟ ਖੇਡੇਗਾ ਅਤੇ ਭਾਰਤ ਦਾ ਨਾਮ ਰੌਸ਼ਨ ਕਰੇਗਾ।