Flight Late: ਸੰਘਣੀ ਧੁੰਦ ਕਰਕੇ Flights ਅਤੇ ਰੇਲ ਗੱਡੀਆਂ ਹੋ ਰਹੀਆਂ ਪ੍ਰਭਾਵਿਤ, ਦਰਜਨਾਂ ਫਲਾਈਟਸ ਰੱਦ
Flight Late Dense Fog Alert: ਪੰਜਾਬ `ਚ ਸੰਘਣੀ ਧੁੰਦ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੁਕਤਸਰ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਵਿਜ਼ੀਬਿਲਟੀ ਜ਼ੀਰੋ ਰਹੀ, ਜਿਸ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ।
Weather Update Flight late: ਪਹਾੜੀ ਇਲਾਕਿਆਂ 'ਚ ਲਗਾਤਾਰ ਬਰਫਬਾਰੀ ਜਾਰੀ ਹੈ। ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਬਹੁਤ ਵੱਧ ਗਈ ਹੈ ਜਿਸ ਕਰਕੇ ਵਿਜ਼ੀਬਿਲਟੀ ਜ਼ੀਰੋ 'ਤੇ ਆ ਗਈ। ਸੰਘਣੀ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਹਰਿਆਣਾ 'ਚ ਸ਼ੁੱਕਰਵਾਰ ਰਾਤ 10:30 ਵਜੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ 'ਤੇ ਆ ਗਈ। ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਸੰਘਣੀ ਧੁੰਦ ਵਧ ਗਈ ਹੈ।
ਸੈਂਕੜੇ ਉਡਾਣਾਂ ਅਤੇ ਰੇਲ ਗੱਡੀਆਂ ਪ੍ਰਭਾਵਿਤ
ਸ਼ੁੱਕਰਵਾਰ ਨੂੰ ਸੰਘਣੀ ਧੁੰਦ ਕਾਰਨ ਸੈਂਕੜੇ ਉਡਾਣਾਂ ਅਤੇ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਕਾਰਨ 202 ਉਡਾਣਾਂ 'ਚ ਦੇਰੀ ਹੋਈ। ਦਿੱਲੀ ਅਤੇ ਆਗਰਾ ਤੋਂ ਆਉਣ ਵਾਲੀਆਂ ਕਈ ਟਰੇਨਾਂ ਦੇਰੀ ਨਾਲ ਚੱਲੀਆਂ। ਦਿੱਲੀ ਦੇ ਨਾਲ-ਨਾਲ 14 ਰਾਜਾਂ ਵਿੱਚ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਅਤੇ ਖਰਾਬ ਮੌਸਮ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ। ਸਵੇਰੇ ਦੋਹਾ ਤੋਂ ਆਉਣ ਵਾਲੀ ਕਤਰ ਏਅਰਲਾਈਨਜ਼ ਅਤੇ ਮਿਲਾਨ ਤੋਂ ਆਉਣ ਵਾਲੀ ਏਅਰਲਾਈਨਜ਼ ਦੀਆਂ ਦੋਵੇਂ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 7 ਘੰਟੇ ਦੀ ਦੇਰੀ ਨਾਲ ਪਹੁੰਚ ਰਹੀਆਂ ਹਨ। ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ
ਇਸ ਤੋਂ ਇਲਾਵਾ ਵਿਜ਼ੀਬਿਲਟੀ ਅਤੇ ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਫਲਾਈਟ ਸੰਚਾਲਨ ਨੂੰ ਵੀ ਰੋਕ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੀਤ ਲਹਿਰ ਕਾਰਨ ਅੱਠਵੀਂ ਜਮਾਤ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਬਿਹਾਰ ਦੀ ਰਾਜਧਾਨੀ ਪਟਨਾ 'ਚ ਵੀ ਠੰਡ ਕਾਰਨ ਸਾਰੇ ਸਕੂਲਾਂ ਅਤੇ ਸਾਰੀਆਂ ਜਮਾਤਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ 6 ਜਨਵਰੀ ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਹੱਡ ਚੀਰਵੀਂ ਠੰਡ ਦਾ ਦੌਰ ਸ਼ੁਰੂ, ਸੰਘਣੀ ਧੁੰਦ ਕਰਕੇ ਵਿਜ਼ੀਬਿਲਟੀ ਘਟੀ
ਪਹਾੜਾਂ 'ਤੇ ਬਰਫਬਾਰੀ ਜਾਰੀ ਹੈ ਅਤੇ ਇਸ ਨਾਲ ਠੰਡ ਵਧ ਗਈ ਹੈ। ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਤੋਂ ਬਾਅਦ ਸੂਬੇ ਦੇ ਪੰਜ ਇਲਾਕਿਆਂ 'ਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ। ਟੈਬੋ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 15 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਮਦੋ ਵਿੱਚ ਜ਼ੀਰੋ ਤੋਂ 9.3 ਡਿਗਰੀ, ਕੁਕੁਮਸਾਈਰੀ ਵਿੱਚ ਮਨਫ਼ੀ 6.9 ਡਿਗਰੀ, ਕਲਪਾ ਵਿੱਚ ਜ਼ੀਰੋ ਤੋਂ ਦੋ ਡਿਗਰੀ ਅਤੇ ਮਨਾਲੀ ਵਿੱਚ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।