Weather Update- ਪੰਜਾਬ ਵਿਚ ਛੇਤੀ ਬਦਲਣ ਵਾਲਾ ਹੈ ਮੌਸਮ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
15 ਜੂਨ ਤੱਕ ਮੌਸਮ ਬਦਲ ਜਾਵੇਗਾ। 15 ਜੂਨ ਨੂੰ ਲੁਧਿਆਣਾ ਵਿੱਚ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 16 ਜੂਨ ਨੂੰ ਮੀਂਹ ਪੈ ਸਕਦਾ ਹੈ ਅਤੇ ਬੱਦਲ ਛਾਏ ਰਹਿਣਗੇ।
ਚੰਡੀਗੜ : Weather Update- ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ ਜਲਦੀ ਹੀ ਲੂ ਤੋਂ ਛੁਟਕਾਰਾ ਮਿਲ ਜਾਵੇਗਾ। ਤਾਪਮਾਨ ਵੀ ਘੱਟ ਜਾਵੇਗਾ। ਮੌਮਮ ਵਿਭਾਗ ਚੰਡੀਗੜ ਦੇ ਅਨੁਸਾਰ 14 ਜੂਨ ਤੋਂ ਬਾਅਦ ਮੌਸਮ ਬਦਲ ਜਾਵੇਗਾ। ਰਾਜ ਵਿੱਚ ਬੱਦਲ ਛਾਏ ਰਹਿਣਗੇ ਅਤੇ ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ। 15 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਹਨੇਰੀ ਹੋ ਸਕਦੀ ਹੈ, ਜਦਕਿ 16 ਜੂਨ ਨੂੰ ਪੰਜਾਬ ਦੇ ਕਈ ਜ਼ਿਲਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਮੀਂਹ ਮਾਨਸੂਨ ਦਾ ਹੋਵੇਗਾ ਜਾਂ ਵੈਸਟਰਨ ਡਿਸਟਰਬੈਂਸ ਦਾ।
ਗਰਮੀ ਨੇ ਕਰਵਾਈ ਤੌਬਾ
ਦੂਜੇ ਪਾਸੇ ਪੰਜਾਬ ਵਿਚ ਮੌਸਮ ਖਰਾਬ ਰਿਹਾ। ਬਠਿੰਡਾ 45.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਪਟਿਆਲਾ ਦਾ ਤਾਪਮਾਨ 45.4 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਦਾ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਗੁਰਦਾਸਪੁਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹੁਸ਼ਿਆਰਪੁਰ, ਚੰਡੀਗੜ੍ਹ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ।
ਅੱਜ ਵੀ ਗਰਮੀ ਵਿਖਾਏਗੀ ਕਹਿਰ
ਕਹਿਰ ਦੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਅੱਜ ਵੀ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ। ਸਵੇਰੇ ਹੀ ਸੂਰਜ ਦੇਵਤਾ ਨੇ ਭਿਆਨਕ ਰੂਪ ਦਿਖਾਇਆ। ਸਵੇਰੇ 8 ਵਜੇ ਪਾਰਾ 26 ਡਿਗਰੀ ਸੈਲਸੀਅਸ ਸੀ। ਗਰਮੀ ਦਾ ਅਸਰ ਸ਼ਾਮ ਨੂੰ ਵੀ ਹੋਵੇਗਾ। ਕੱਲ੍ਹ ਵੀ ਮੌਸਮ ਖੁਸ਼ਕ ਰਹੇਗਾ। ਪਰ 15 ਤੱਕ ਮੌਸਮ ਬਦਲ ਜਾਵੇਗਾ। 15 ਜੂਨ ਨੂੰ ਲੁਧਿਆਣਾ ਵਿੱਚ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 16 ਜੂਨ ਨੂੰ ਮੀਂਹ ਪੈ ਸਕਦਾ ਹੈ ਅਤੇ ਬੱਦਲ ਛਾਏ ਰਹਿਣਗੇ।
WATCH LIVE TV