COMMERCIAL BREAK
SCROLL TO CONTINUE READING

ਚੰਡੀਗੜ: ਇਸ ਵਾਰ ਗਰਮੀਆਂ ਨੇ ਮਾਰਚ-ਅਪ੍ਰੈਲ ਮਹੀਨੇ ਵਿੱਚ ਰਿਕਾਰਡ ਤੋੜ ਦਿੱਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਹਰ ਰੋਜ਼ ਤਾਪਮਾਨ 40 ਜਾਂ ਇਸ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਦੇ 5-6 ਜ਼ਿਲ੍ਹਿਆਂ ਦਾ ਤਾਪਮਾਨ ਵੀ 40 ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਬੀਤੇ ਦਿਨ ਇੱਥੇ ਗਰਮੀ ਤੋਂ ਰਾਹਤ ਮਿਲੀ ਹੈ। ਕੁਝ ਇਲਾਕਿਆਂ 'ਚ ਮੀਂਹ ਵੀ ਪਿਆ। ਇਸ ਤੋਂ ਇਲਾਵਾ ਪੰਜਾਬ ਦੇ ਇਕ ਜ਼ਿਲੇ 'ਚ ਤਾਂ ਤਾਪਮਾਨ ਇੰਨਾ ਡਿੱਗ ਗਿਆ, ਜਿਵੇਂ ਸਰਦੀ ਹੋਵੇ। ਜੀ ਹਾਂ ਪਠਾਨਕੋਟ 17.3 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਦਿਨ ਰਿਹਾ।


 


 


ਪੱਛਮੀ ਗੜਬੜੀ ਕਾਰਨ ਮੀਂਹ ਪੈਣ ਦੀ ਸੰਭਾਵਨਾ


ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਰਾਜ ਵਿੱਚ 24 ਅਪ੍ਰੈਲ ਤੋਂ ਇੱਕ ਨਵਾਂ ਪੱਛਮੀ ਗੜਬੜ ਵਿਕਸਤ ਹੋ ਰਿਹਾ ਹੈ। ਇਹ ਹੌਲੀ-ਹੌਲੀ ਫੈਲ ਰਿਹਾ ਹੈ, ਜੋ ਪਾਕਿਸਤਾਨ ਅਤੇ ਰਾਜਸਥਾਨ ਦੇ ਖੇਤਰ ਵਿੱਚ ਵਧਿਆ ਹੈ। ਇਸ ਕਾਰਨ ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ। ਇਸ ਕਾਰਨ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲੀਆਂ ਅਤੇ ਗਰਮੀ ਤੋਂ ਰਾਹਤ ਮਿਲੀ। ਵੈਸੇ ਬਠਿੰਡਾ 38.3 ਡਿਗਰੀ ਦੇ ਨਾਲ ਇਸ ਦੌਰਾਨ ਸਭ ਤੋਂ ਗਰਮ ਰਿਹਾ। ਮੰਨਿਆ ਜਾ ਰਿਹਾ ਹੈ ਕਿ 2-3 ਦਿਨ ਹੋਰ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ। ਬੀਤੇ ਦਿਨ ਬਠਿੰਡਾ ਵਿੱਚ 2.4 ਮਿਲੀਮੀਟਰ, ਪਠਾਨਕੋਟ ਵਿੱਚ 0.8 ਮਿਲੀਮੀਟਰ, ਮੋਗਾ ਵਿੱਚ 1.5 ਮਿਲੀਮੀਟਰ ਅਤੇ ਮੁਕਤਸਰ ਵਿੱਚ 1.0 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ, ਚੰਡੀਗੜ੍ਹ ਅਤੇ ਪਟਿਆਲਾ 'ਚ ਅੰਸ਼ਕ ਤੌਰ 'ਤੇ ਬਾਰਿਸ਼ ਹੋਈ।


 


WATCH LIVE TV