Derabassi News: ਲਿਫਟ ਦੀ ਤਾਰ ਟੁੱਟਣ ਨਾਲ 40 ਫੁੱਟ ਹੇਠਾਂ ਡਿੱਗਾ ਕਾਰੀਗਰ; ਮੌਕੇ `ਤੇ ਤੋੜਿਆ ਦਮ
Derabassi News: ਡੇਰਾਬੱਸੀ ਦੇ ਮੁਬਾਰਕਪੁਰ ਫੋਕਲ ਪੁਆਇੰਟ ਏਰੀਆ ਵਿੱਚ ਸਥਿਤ ਫੈਕਟਰੀ ਵਿੱਚ ਸ਼ੈਡ ਦੀ ਮੁਰੰਮਤ ਕਰਨ ਆਏ ਕਾਰੀਗਰ ਦੀ ਲਿਫਟ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਹੈ।
Derabassi News: ਡੇਰਾਬੱਸੀ ਦੇ ਮੁਬਾਰਕਪੁਰ ਫੋਕਲ ਪੁਆਇੰਟ ਏਰੀਆ ਵਿੱਚ ਸਥਿਤ ਫੈਕਟਰੀ ਵਿੱਚ ਸ਼ੈਡ ਦੀ ਮੁਰੰਮਤ ਕਰਨ ਆਏ ਕਾਰੀਗਰ ਦੀ ਲਿਫਟ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਹੈ। ਲਿਫਟ ਦੀ ਤਾਰ ਟੁੱਟਣ ਕਾਰਨ ਵੈਲਡਿੰਗ ਕਰਨ ਵਾਲਾ ਕਾਰੀਗਰ 40 ਫੁੱਟ ਹੇਠਾਂ ਡਿੱਗ ਗਿਆ। ਪਰਿਵਾਰ ਨੇ ਫੈਕਟਰੀ ਮਾਲਕ ਖਿਲਾਫ਼ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਕਾਰਵਾਈ ਲਈ ਸ਼ਿਕਾਇਤ ਕੀਤੀ ਹੈ। ਗੌਰਤਲਬ ਹੈ ਕਿ ਵੈਲਡਿੰਗ ਕਾਰੀਗਰ ਮੁਬਾਰਕਪੁਰ ਫੋਕਲ ਪੁਆਇੰਟ ਵਿੱਚ ਮੁਰੰਮਤ ਲਈ ਗਿਆ, ਜਿਥੇ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ 42 ਸਾਲਾਂ ਦਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ।
ਫੋਕਲ ਪੁਆਇੰਟ ਸਥਿਤ ਫੈਕਟਰੀ ਵਿੱਚ ਸ਼ੈੱਡ ਦੀ ਮੁਰੰਮਤ ਕਰਨ ਲਈ ਪਟਿਆਲਾ ਤੋਂ ਦੋ ਕਾਰੀਗਰ ਪੁੱਜੇ ਹੋਏ ਸਨ। ਇਨ੍ਹਾਂ ਵਿੱਚੋਂ 42 ਸਾਲਾ ਦਵਿੰਦਰ ਸਿੰਘ ਵਾਸੀ ਸੰਤ ਅਤਰ ਸਿੰਘ ਕਲੋਨੀ ਪਟਿਆਲਾ ਆਪਣੇ ਇੱਕ ਦੋਸਤ ਨਾਲ ਸ਼ੈੱਡ ਦੀ ਮੁਰੰਮਤ ਕਰਵਾਉਣ ਆਇਆ ਹੋਇਆ ਸੀ। ਦੋਵੇਂ 80 ਫੁੱਟ ਉੱਪਰ ਚੜ੍ਹ ਕੇ ਸ਼ੈੱਡ ਦੀ ਮੁਰੰਮਤ ਲਈ ਵੈਲਡਿੰਗ ਕਰ ਰਹੇ ਸਨ।
ਦੁਪਹਿਰ ਸਮੇਂ ਦਵਿੰਦਰ ਸਿੰਘ ਲਿਫਟ ਵਿੱਚ ਹੇਠਾਂ ਆ ਰਿਹਾ ਸੀ ਤੇ ਕਰੀਬ 40 ਫੁੱਟ ਦੀ ਉਚਾਈ 'ਤੇ ਲਿਫਟ ਦੀ ਤਾਰ ਅਚਾਨਕ ਟੁੱਟ ਗਈ। ਇਸ ਕਾਰਨ ਉਹ ਹੇਠਾਂ ਡਿੱਗ ਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਲਿਫਟ ਦਾ ਬੰਦ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਮੁਬਾਰਕਪੁਰ ਵਿੱਚ ਇਕੱਠੇ ਹੋ ਕੇ ਦੋਸ਼ ਲਗਾਇਆ ਕਿ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ 'ਚ ਦੇਰੀ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਮ੍ਰਿਤਕ ਦੇ ਦੋਸਤ ਵਰਿੰਦਰ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਉਹ ਆਪਣੇ ਮਾਲਕ ਨਾਲ ਸ਼ੈੱਡ ਦੀ ਮੁਰੰਮਤ ਕਰਵਾਉਣ ਆਇਆ ਸੀ। ਜਿਥੇ ਇਹ ਹਾਦਸਾ ਵਾਪਰ ਗਿਆ। ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਬਾਰਕਪੁਰ ਥਾਣਾ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਜ਼ੀਰਕਪੁਰ ਦੇ ਨਿੱਜੀ ਹਸਪਤਾਲ ਤੋਂ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ : Arvind kejriwal News: ਕੇਜਰੀਵਾਲ ਨੇ SC 'ਚ ਦਾਇਰ ਕੀਤੀ ਨਵੀਂ ਅਰਜ਼ੀ, ਅੰਤਰਿਮ ਜ਼ਮਾਨਤ 7 ਦਿਨ ਵਧਾਉਣ ਦੀ ਕੀਤੀ ਮੰਗ!