cVIGIL App: ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਦੀ ਤੁਰੰਤ ਕਰੋ ਰਿਪੋਰਟ, cVIGIL ਐਪ ਦੀ ਇੰਝ ਕਰੋ ਵਰਤੋ
cVIGIL App: ਤੁਸੀਂ ਆਪਣੇ ਐਂਡਰਾਇਡ/ਐਪਲ ਫੋਨ `ਚ ਗੂਗਲ/ਐਪ ਸਟੋਰ ਤੋਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਐਪ `ਚ ਮੋਬਾਇਲ ਨੰਬਰ ਦੇ ਨਾਲ ਕੁਝ ਜਾਣਕਾਰੀ ਸਾਂਝੀ ਕਰ ਤੁਹਾਨੂੰ ਰਜਿਸਟ੍ਰੇਸ਼ਨ ਕਰਨਾ ਹੋਵੇਗਾ।
cVIGIL App: ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2024 ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ 7 ਪੜਾਵਾਂ 'ਚ ਹੋਣਗੀਆਂ। ਚੋਣਾਂ ਦੌਰਾਨ ਅਕਸਰ ਗੜਬੜੀਆਂ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਵੀ ਇੱਕ-ਦੂਜੇ ਉੱਤੇ ਗੜਬੜੀ ਦੇ ਵੱਡੇ ਇਲਜ਼ਾਮ ਵੀ ਲਗਾਉਂਦੀਆਂ ਹਨ।
ਚੋਣਾਂ ਦੌਰਾਨ ਹੁੰਦੀਆਂ ਗੜਬੜੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸ ਸਬੰਧੀ ਕਿੱਥੇ ਸ਼ਿਕਾਇਤ ਕੀਤੀ ਜਾਵੇ,ਕੀ ਤੁਹਾਡੀ ਵੱਲੋਂ ਕੀਤੀ ਸ਼ਿਕਾਇਤ ਤੇ ਕਾਰਵਾਈ ਹੋਵੇਗੀ? ਕਾਰਵਾਈ ਕਿੰਨੇ ਵਕਤ ਅੰਦਰ ਹੋਵੇਗੀ ? ਤੁਹਾਡੇ ਦਿਮਾਗ ਵਿੱਚ ਆ ਰਹੇ ਇਨ੍ਹਾਂ ਸਾਰੇ ਸਾਵਲਾਂ ਦੇ ਜਵਾਬ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ।
ਚੋਣ ਕਮਿਸ਼ਨ ਦੇਸ਼ ਵਿੱਚ ਚੋਣਾਂ ਨੂੰ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਹਰ ਸੰਭਵ ਯੰਤਨ ਕਰਦਾ ਹੈ। ਸਾਰੇ ਵੋਟਿੰਗ ਕੇਂਦਰ ਉੱਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਅਮਲਾ ਹੁੰਦਾ ਹੈ ਇਸ ਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵੀ ਹੁੰਦੀ ਹੈ। ਇਸ ਦੇ ਨਾਲ-ਨਾਲ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਗੜਬੜੀ ਨੂੰ ਰੋਕਣ ਲਈ ਤਕਨੋਲਜੀ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ।
cVIGILਐਪ ਲਾਂਚ
ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ cVIGIL ਨਾਂਅ ਦਾ ਐਪ ਨੂੰ ਲਾਂਚ ਕੀਤਾ ਗਿਆ ਸੀ। ਜਿਸ ਰਾਹੀ ਤੁਸੀਂ ਆਪਣੇ ਘਰ ਬੈਠੇ ਹੀ ਚੋਣਾਂ ਦੌਰਾਨ ਹੋ ਰਹੀ ਗੜਬੜੀ, ਪੈਸੇ ਬਦਲੇ ਵੋਟ, ਨਸ਼ੇ ਦੀ ਵੰਡ ਆਦਿ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹੋ।ਜਿਸ ਤੇ ਚੋਣ ਕਮਿਸ਼ਨ ਉਸਨੂੰ ਵੈਰੀਫਾਈ ਕਰਨ ਤੋਂ ਉਸ ਉਮੀਦਵਾਰ ਤੇ ਚੋਣ ਜਾਪਤੇ ਦੀ ਉਲੰਘਣਾ ਕਰਨ ਸਬੰਧੀ ਕਾਰਵਾਈ ਕਰਦਾ ਹੈ।
ਐਪ ਕਿਵੇਂ ਕਰਦਾ ਕੰਮ?
ਤੁਸੀਂ ਆਪਣੇ ਐਂਡਰਾਇਡ/ਐਪਲ ਫੋਨ 'ਚ ਗੂਗਲ/ਐਪ ਸਟੋਰ ਤੋਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਐਪ 'ਚ ਮੋਬਾਇਲ ਨੰਬਰ ਦੇ ਨਾਲ ਕੁਝ ਜਾਣਕਾਰੀ ਸਾਂਝੀ ਕਰ ਤੁਹਾਨੂੰ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਐਪ ਨਾਲ ਤੁਸੀਂ ਸਿੱਧੇ ਤੌਰ 'ਤੇ ਆਪਣੇ ਫੋਨ ਦਾ ਕੈਮਰਾ ਓਪਨ ਕਰ ਸਕਦੇ ਹੋ ਅਤੇ ਵੀਡੀਓ ਰਿਕਾਰਡ ਕਰ ਸਕਦੇ ਹੋ ਅਤੇ ਫੋਟੋ ਕਲਿੱਕ ਕਰ ਸਕਦੇ ਹੋ। ਇਸ ਐਪ 'ਚ ਤੁਸੀਂ ਲੋਕੇਸ਼ਨ ਦੀ ਵੀ ਜਾਣਕਾਰੀ ਦੇ ਸਕਦੇ ਹੋ ਕਿ ਕਿਹੜੇ ਜਗ੍ਹਾ 'ਤੇ ਚੋਣਾਂ ਨੂੰ ਲੈ ਕੇ ਗੜਬੜੀ ਹੋ ਰਹੀ ਹੈ।
ਉਦਾਹਰਣ ਦੇ ਤੌਰ 'ਤੇ ਕਿਸੇ ਨੂੰ ਪੈਸੇ ਦੇ ਕੇ ਵੋਟ ਖਰੀਦਿਆ ਜਾ ਰਿਹਾ ਹੈ। ਇਸ ਵਿਚ ਤੁਹਾਨੂੰ ਇਕ ਡਿਸਕ੍ਰਿਪਸ਼ਨ ਬਾਕਸ ਵੀ ਮਿਲਦਾ ਹੈ, ਜਿਸ ਵਿਚ ਤੁਸੀਂ ਪੂਰੀ ਜਾਣਕਾਰੀ ਟਾਈਪ ਕਰ ਸਕਦੇ ਹੋ। ਕਿਸੇ ਘਟਨਾ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਤੁਸੀਂ ਉਸਨੂੰ ਸਬਮਿਟ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਦਸੇਗਾ ਕਿ ਕੁੱਲ ਕਿੰਨੀਆਂ ਸ਼ਿਕਾਇਤਾਂ ਕੀਤੀਆਂ ਹਨ ਅਤੇ ਉਨ੍ਹਾਂ 'ਚੋਂ ਕਿੰਨੀਆਂ 'ਤੇ ਕਾਰਕਵਾਈ ਹੋਈ ਹੈ ਅਤੇ ਕਿੰਨੀਆਂ ਫੇਲ੍ਹ ਹੋਈਆਂ ਹਨ। ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਤੁਹਾਡੀ ਸ਼ਿਕਾਇਤ ਦੀ ਜਾਂਚ ਦਾ ਕੰਮ ਕਿਸਨੂੰ ਸੌਂਪਿਆ ਗਿਆ ਹੈ।