ਚੰਡੀਗੜ: ਬਰਸਾਤ ਦੇ ਮੌਸਮ 'ਚ ਨਮੀ ਦੇ ਕਾਰਨ ਵਾਲਾਂ 'ਤੇ ਵੀ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ। ਨਮੀ ਦੇ ਕਾਰਨ ਵਾਲ ਅਕਸਰ ਗਿੱਲੇ ਰਹਿੰਦੇ ਹਨ ਅਤੇ ਇਕੱਠੇ ਚਿਪਕ ਜਾਂਦੇ ਹਨ। ਇਸ ਕਾਰਨ ਕਈ ਲੋਕਾਂ ਦੇ ਵਾਲ ਜ਼ਿਆਦਾ ਝੜਨੇ ਸ਼ੁਰੂ ਹੋ ਜਾਂਦੇ ਹਨ ਜਾਂ ਉਨ੍ਹਾਂ ਨੂੰ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹੀ ਕਾਰਨ ਹੈ ਕਿ ਮੌਸਮ ਬਦਲਣ ਦੇ ਦੌਰਾਨ ਮਾਹਿਰ ਵਾਲਾਂ ਦੀ ਜ਼ਿਆਦਾ ਦੇਖਭਾਲ ਕਰਨ ਦੀ ਸਲਾਹ ਦਿੰਦੇ ਹਨ। ਸਭ ਤੋਂ ਪਹਿਲਾਂ ਵਾਲ ਝੜਨ ਦਾ ਕਾਰਨ ਜਾਣਨਾ ਚਾਹੀਦਾ ਹੈ ਜੇਕਰ ਵਾਲ ਝੜਨ ਦਾ ਕਾਰਨ ਪਤਾ ਲੱਗ ਜਾਵੇ ਤਾਂ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ.....


COMMERCIAL BREAK
SCROLL TO CONTINUE READING

 


ਕਿਉਂ ਝੜਦੇ ਹਨ ਵਾਲ


ਕੁਝ ਲੋਕਾਂ ਦੇ ਵਾਲ ਹਮੇਸ਼ਾ ਝੜਦੇ ਰਹਿੰਦੇ ਹਨ, ਜਦੋਂ ਕਿ ਕੁਝ ਲੋਕਾਂ ਦਾ ਇੱਕ ਖਾਸ ਮੌਸਮ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਲ ਭਰ ਵਿਚ ਸਭ ਤੋਂ ਵੱਧ ਵਾਲ ਕਿਸ ਮੌਸਮ ਵਿੱਚ ਝੜਦੇ ਹਨ? ਸ਼ਾਇਦ ਪਤਾ ਨਾ ਹੋਵੇ। ਪਰ ਹਾਲ ਹੀ ਵਿਚ ਮਾਹਿਰ ਨੇ ਦੱਸਿਆ ਕਿ ਸਾਲ ਦੇ ਕਿਸ ਮਹੀਨੇ ਵਿੱਚ ਸਭ ਤੋਂ ਵੱਧ ਵਾਲ ਝੜਦੇ ਹਨ।


 


ਇਸ ਮਹੀਨੇ ਝੜਦੇ ਹਨ ਸਭ ਤੋਂ ਜ਼ਿਆਦਾ ਵਾਲ


ਮਾਹਿਰਾਂ ਦੇ ਅਨੁਸਾਰ ਸਤੰਬਰ ਦੇ ਮਹੀਨੇ ਵਿਚ ਸਭ ਤੋਂ ਵੱਧ ਮੌਸਮੀ ਵਾਲ ਝੜਦੇ ਹਨ। ਇਸ ਦਾ ਕਾਰਨ ਪਤਝੜ ਦੇ ਤਾਪਮਾਨ ਵਿੱਚ ਗਿਰਾਵਟ ਅਤੇ ਤਣਾਅ ਨੂੰ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਤੰਬਰ ਵਿੱਚ ਸਭ ਤੋਂ ਵੱਧ ਵਾਲ ਝੜਦੇ ਹਨ ਅਤੇ ਜਨਵਰੀ ਤੱਕ ਵਾਲਾਂ ਦਾ ਝੜਨਾ ਹੌਲੀ-ਹੌਲੀ ਘੱਟ ਹੋ ਜਾਂਦਾ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਸਹੀ ਡਾਈਟ ਅਤੇ ਲਾਈਫ ਸਟਾਈਲ 'ਚ ਬਦਲਾਅ ਕਰਦੇ ਹੋ ਤਾਂ ਡਿੱਗੇ ਹੋਏ ਵਾਲ ਵਾਪਸ ਆ ਸਕਦੇ ਹਨ।


 


ਤਣਾਅ ਨਾਲ ਵੀ ਝੜਦੇ ਹਨ ਵਾਲ


ਖੋਜ ਮੁਤਾਬਕ ਤਣਾਅ ਲੈਣ ਨਾਲ ਵੀ ਵਾਲ ਝੜਦੇ ਹਨ ਜੇਕਰ ਕੋਈ 34 ਸਾਲ ਦਾ ਹੈ ਤਾਂ ਉਸ ਦੇ ਵਾਲ ਪਤਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਵਾਲ ਪਤਲੇ ਹੋਣ ਤੋਂ ਬਾਅਦ 41 ਫੀਸਦੀ ਲੋਕ ਆਪਣੇ ਵਾਲਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਲੋਕ ਉਨ੍ਹਾਂ ਦਾ ਮਜ਼ਾਕ ਨਾ ਉਡਾਉਣ। ਉਹ ਆਪਣੇ ਵਾਲਾਂ ਨੂੰ ਛੁਪਾਉਣ ਲਈ ਟੋਪੀਆਂ ਜਾਂ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੀਵਨ ਦੀਆਂ ਕੁਝ ਅਜਿਹੀਆਂ ਘਟਨਾਵਾਂ ਹਨ ਜੋ ਵਾਲ ਝੜਨ ਦਾ ਕਾਰਨ ਬਣ ਸਕਦੀਆਂ ਹਨ ਅਤੇ ਇਸ ਦੇ ਲਈ ਵਾਲਾਂ ਦੇ ਝੜਨ ਪਿੱਛੇ ਵਿਗਿਆਨ ਨੂੰ ਜਾਣਨਾ ਜ਼ਰੂਰੀ ਹੈ।


 


ਜੀਵਨਸ਼ੈਲੀ ਵੀ ਵਾਲਾਂ ਨੂੰ ਕਰਦੀ ਹੈ ਪ੍ਰਭਾਵਿਤ


ਵਾਲਾਂ ਦੇ ਝੜਨ ਵਿਚ ਜੈਨੇਟਿਕਸ, ਮਨੋਵਿਗਿਆਨ ਅਤੇ ਜੀਵਨਸ਼ੈਲੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਧੇਰੇ ਜਾਣਕਾਰੀ ਲਈ, ਟੋਕੀਓ ਮੈਡੀਕਲ ਅਤੇ ਡੈਂਟਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਚੂਹਿਆਂ 'ਤੇ ਖੋਜ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉੱਚ ਚਰਬੀ ਵਾਲੀ ਖੁਰਾਕ ਵਾਲਾਂ ਦੇ ਝੜਨ ਅਤੇ ਪਤਲੇ ਹੋਣ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ। ਇਸ ਤੋਂ ਇਲਾਵਾ ਭੋਜਨ ਵਿਚ ਵਿਟਾਮਿਨ ਬੀ, ਵਿਟਾਮਿਨ ਈ, ਵਿਟਾਮਿਨ ਸੀ, ਵਿਟਾਮਿਨ ਏ, ਪ੍ਰੋਟੀਨ ਅਤੇ ਆਇਰਨ ਵਾਲੇ ਭੋਜਨ ਖਾਓ।


 


WATCH LIVE TV