ਭਰਤ ਸ਼ਰਮਾ ਲੁਧਿਆਣਾ: ਲੁਧਿਆਣਾ ਦੇ ਪਿੰਡ ਭੱਟੀਆਂ ਦੀ ਚਿੱਟੀ ਕਲੋਨੀ ਅੰਦਰ ਨਸ਼ੇ ਦਾ ਗੋਰਖ ਧੰਦਾ ਸ਼ਰੇਆਮ ਚੱਲ ਰਿਹਾ ਹੈ ਅਤੇ ਨਸ਼ਾ ਤਸਕਰ ਸ਼ਰੇਆਮ ਨਸ਼ਾ ਵੇਚ ਰਹੇ ਹਨ। ਪਿੰਡ ਦੇ ਸਰਪੰਚ ਅਤੇ ਇਲਾਕਾ ਵਾਸੀਆਂ ਨੇ ਇਲਜ਼ਾਮ ਲਾਏ ਕੇ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਹੁਣ ਉਨ੍ਹਾਂ ਵਲੋਂ ਉਪਰਾਲੇ ਕਰਕੇ ਨਸ਼ੇ ਦੇ ਤਸਕਰਾਂ ਤੇ ਠੱਲ ਪਾਉਣ ਲਈ ਆਪ ਹੀ ਨਸ਼ੇ ਦੇ ਖਿਆਫ਼ ਮੁਹਿੰਮ ਚਲਾ ਕੇ ਸ਼ਰੇਆਮ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਹੈ।


COMMERCIAL BREAK
SCROLL TO CONTINUE READING

 


ਸਰਪੰਚ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ 2 ਨਸ਼ਾ ਤਸਕਰ ਪੁਲਿਸ ਨੂੰ ਫੜਾਏ ਸਨ ਉਨ੍ਹਾ ਤੇ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਛੋਟੀ ਛੋਟੀ ਉਮਰ ਦੇ ਕਈ ਨਸ਼ਾ ਵੇਚਣ ਵਾਲੇ ਉਨ੍ਹਾਂ ਨੇ ਕਾਬੂ ਕੀਤੇ ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿੱਚ ਨਸ਼ੇ ਦਾ ਬੋਲ ਬਾਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤੰਗ ਆ ਚੁੱਕੇ ਹਨ।


 


ਇਲਾਕਾ ਵਾਸੀਆਂ ਅਤੇ ਸਰਪੰਚ ਨੇ ਦੱਸਿਆ ਹੈ ਕਿ ਸਾਡਾ ਇਲਾਕਾ ਇਸ ਕਦਰ ਬਦਨਾਮ ਹੋ ਚੁੱਕਾ ਹੈ ਕਿ ਹੁਣ ਸਾਨੂੰ ਨੇੜੇ ਤੇੜੇ ਦੇ ਲੋਕ ਵੀ ਟਿੱਚਰਾਂ ਕਰਦੇ ਹਨ ਕਿ ਤੁਹਾਡੇ ਇਲਾਕੇ ਦੇ ਵਿਚ ਨਸ਼ੇ ਦਾ ਬੋਲਬਾਲਾ ਹੈ।  ਉਨ੍ਹਾਂ ਨੇ ਕਿਹਾ ਕਿ ਜੋ ਕੰਮ ਪੁਲਿਸ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਉਹ ਸਾਨੂੰ ਕਰਨਾ ਪੈ ਰਿਹਾ ਹੈ,  ਅਸੀਂ ਪਰੇਸ਼ਾਨ ਹੋ ਚੁੱਕੇ ਹਾਂ ਇਲਾਕੇ ਦੇ ਲੋਕ ਨਸ਼ੇ ਦੀ ਗ੍ਰਿਫ਼ਤ ਵਿਚ ਹਨ ਅਤੇ ਹੁਣ ਅੱਕ ਕੇ ਉਹਨਾਂ ਵੱਲੋਂ ਖੁਦ ਵੀ ਨਸ਼ੇ ਦੇ ਤਸਕਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ।  


 


ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭੱਟੀਆਂ ਦਾ ਫਿਲਹਾਲ ਸਾਡੇ ਕੋਲ ਵੱਡੀ ਤਦਾਦ ਅੰਦਰ ਨਸ਼ਾ ਵਿਕਣ ਦਾ ਮਾਮਲਾ ਸਾਹਮਣੇ ਨਹੀਂ ਆਇਆ। ਪਰ ਅਸੀਂ ਸਮੇਂ-ਸਮੇਂ ਤੇ ਨਸ਼ੇ ਦੇ ਸੌਦਾਗਰਾਂ ਤੇ ਕਾਬੂ ਪਾਉਣ ਲਈ ਮੁਹਿੰਮ ਚਲਾਉਂਦੇ ਰਹੇ ਹਾਂ ਖਾਸ ਕਰਕੇ ਜਿਨ੍ਹਾਂ ਇਲਾਕਿਆਂ ਦੇ ਵਿਚ ਸਾਨੂੰ ਨਸ਼ੇ ਸਬੰਧੀ ਜਾਣਕਾਰੀ ਮਿਲਦੀ ਹੈ।  ਉਸ ਇਲਾਕਿਆਂ ਦੇ ਵਿਚ ਪੁਲਿਸ ਸਰਚ ਅਪਰੇਸ਼ਨ ਚਲਾਉਂਦੀ, ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੁਝ ਹੁੰਦਾ ਅਸੀਂ ਇਸ ਸਬੰਧੀ ਜ਼ਰੂਰ ਕਾਰਵਾਈ ਕਰਾਂਗੇ।


 


WATCH LIVE TV