Congress Meeting in Delhi: ਮਲਿਕਾਰੁਜਨ ਖੜਗੇ ਦੀ ਅਗਵਾਈ ’ਚ ਕਾਂਗਰਸ ਸਟੀਅਰਿੰਗ ਕਮੇਟੀ (CSC) ਦੀ ਬੈਠਕ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ ’ਚ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕੇ. ਸੀ. ਵੇਣੁਗੋਪਾਲ, ਪੀ. ਚਿਦੰਬਰਮ ਤੋਂ ਇਲਾਵਾ ਪਾਰਟੀ ਦੇ ਹੋਰ ਸੀਨੀਅਰ ਆਗੂ ਮੌਜੂਦ ਹਨ। 
ਪਿਛਲੇ ਮਹੀਨੇ ਕਾਂਗਰਸ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਕਾਂਗਰਸ ਨੇ ਕਾਰਜਕਾਰੀ ਕਮੇਟੀ ਦੀ ਥਾਂ ਕਾਂਗਰਸ ਸੰਚਾਲਨ ਸਮਿਤੀ (Congress Steering committee) ਦਾ ਗਠਨ ਕੀਤਾ ਹੈ, ਜੋ ਪਾਰਟੀ ’ਚ ਫ਼ੈਸਲੇ ਲੈਣ ਵਾਲੀ ਮੁੱਖ ਇਕਾਈ ਹੈ। ਕਾਰਜਕਾਰੀ ਕਮੇਟੀ ਵੀ ਇਸ ਸਮਿਤੀ ਦਾ ਹਿੱਸਾ ਹੋਵੇਗੀ। 


COMMERCIAL BREAK
SCROLL TO CONTINUE READING


ਦੱਸ ਦੇਈਏ ਕਿ ਖੜਗੇ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕਾਰਜਕਾਰੀ ਕਮੇਟੀ ਦੇ ਮੈਬਰਾਂ ਨੂੰ ਸੰਚਾਲਨ ਸਮਿਤੀ ਦਾ ਹਿੱਸਾ ਬਣਾਇਆ ਸੀ।  



ਇਸ ਬੈਠਕ ’ਚ ਪਾਰਟੀ ਦੇ ਅਧਿਵੇਸ਼ਨ ਸੈਸ਼ਨ ਦੀ ਤਰੀਕ ਅਤੇ ਸਥਾਨ ਤੈਅ ਕਰਨ ਦੇ ਨਾਲ ਹੀ ਸੰਗਠਨ ਨਾਲ ਜੁੜੇ ਹੋਰਨਾ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਭਾਰਤ ਜੋੜੋ' ਯਾਤਰਾ ’ਚ ਰੁਝੇ ਹੋਣ ਕਾਰਨ ਇਸ ਬੈਠਕ ’ਚ ਹਿੱਸਾ ਨਹੀਂ ਲੈ ਰਹੇ ਹਨ। 



ਇਸ ਬੈਠਕ ’ਚ ਬੋਲਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਨੇ ਕਿਹਾ ਕਿ ਸੰਗਠਨ ’ਚ ਉੱਪਰ ਤੋਂ ਲੈਕੇ ਹੇਠਾਂ ਤੱਕ ਆਗੂਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਜਨਰਲ ਸਕੱਤਰ ਅਤੇ ਸੂਬਾ ਇੰਚਾਰਜ ਪਹਿਲਾਂ ਆਪਣੀ ਜ਼ਿੰਮੇਵਾਰੀ ਤੈਅ ਕਰਨ, ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਥੇਬੰਦੀ ’ਚ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹਨ, ਉਹ ਨਵੇਂ ਲੋਕਾਂ ਲਈ ਰਾਹ ਛੱਡ ਦੇਣ।