Bhagat Puran Singh News: ਅੰਮ੍ਰਿਤਸਰ ਦੁਨੀਆ ਦੇ ਨਕਸ਼ੇ 'ਤੇ ਇਸ ਲਈ ਵੀ ਵੱਖਰਾ ਹੈ ਕਿਉਂਕਿ ਇੱਥੇ ਮਹਾਨ ਭਗਤ ਪੂਰਨ ਸਿੰਘ (Bhagat Puran Singh) ਦਾ 'ਪਿੰਗਲਵਾੜਾ' ਹੈ। ਇਹ ਪਿੰਗਲਵਾੜਾ ਮਨੁੱਖਤਾ ਲਈ ਮਹਾਨ ਤੀਰਥ ਸਥਾਨ ਦਾ ਦਰਜਾ ਰੱਖਦਾ ਹੈ। ਇਹ ਭਾਰਤ ਵਿੱਚ ਆਪਣੀ ਕਿਸਮ ਦੀ ਇੱਕੋ ਇੱਕ ਸੰਸਥਾ ਹੈ ਅਤੇ ਇਸ ਦੇ ਮੋਢੀ ਹੋਰ ਕੋਈ ਨਹੀਂ ਬਲਕਿ ਭਗਤ ਪੂਰਨ ਸਿੰਘ ਸਨ।  ਭਗਤ ਪੂਰਨ ਸਿੰਘ  4 ਜੂਨ 1904 ਨੂੰ ਲੁਧਿਆਣਾ ਦੀ ਖੰਨਾ ਤਹਿਸੀਲ ਦੇ ਪਿੰਡ ਰਾਜੋਵਾਲ ਵਿੱਚ ਜਨਮੇ ਅਤੇ 5 ਅਗਸਤ 1992 ਨੂੰ ਅਕਾਲ ਚਲਾਣਾ ਕਰ ਗਏ ਸੀ। ਭਗਤ ਪੂਰਨ ਸਿੰਘ ਦੀ ਜੀਵਨੀ ਵਿਲੱਖਣ ਅਤੇ ਮਹਾਨ ਹੈ।


COMMERCIAL BREAK
SCROLL TO CONTINUE READING

ਅੱਜ ਭਗਤ ਪੂਰਨ ਸਿੰਘ (Bhagat Puran Singh) ਦੀ ਬਰਸੀ ਅੰਮ੍ਰਿਤਸਰ ਦੇ ਪਿੰਗਲਵਾੜਾ ਵਿਖੇ ਮਨਾਈ ਜਾ ਰਹੀ ਹੈ। ਇਸ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੀਆ ਨੇ ਸ਼ਿਰਕਤ ਕੀਤੀ ਅਤੇ ਭਗਤ ਪੂਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਨੇ ਕਿ ਕਿ ਸਾਨੂੰ ਉਨ੍ਹਾਂ ਤੋਂ ਸਿੱਖਿਆ ਲੈ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।


ਇਹ ਵੀ ਪੜ੍ਹੋ: Sunny Deol News: ਗਦਰ-2 ਦੇ ਪ੍ਰੋਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਸੰਨੀ ਦਿਓਲ, ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ

ਜਾਣੋ ਭਗਤ ਪੂਰਨ ਸਿੰਘ ਦੇ ਜੀਵਨ ਬਾਰੇ 


ਮਨੁੱਖਤਾ ਦਾ ਇਹ ਘਰ ਬਣਾਉਣ ਵਾਲੇ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਦੀ ਖੰਨਾ ਤਹਿਸੀਲ ਦੇ ਪਿੰਡ ਰਾਜੋਵਾਲ ਵਿੱਚ ਹੋਇਆ। ਪਿਤਾ ਛਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਨੇ ਉਸ ਦਾ ਨਾਂ 'ਰਾਮਜੀ ਦਾਸ' ਰੱਖਿਆ। ਬਾਅਦ ਵਿਚ ਰਾਮਜੀ ਦਾਸ ਭਗਤ ਪੂਰਨ ਸਿੰਘ ਬਣ ਕੇ ਲੋਕ ਸੇਵਾ ਦੀ ਸ਼ਾਨਦਾਰ ਸਿੱਖ ਪਰੰਪਰਾ ਦਾ ਅਹਿਮ ਹਿੱਸਾ ਬਣ ਗਏ। 


ਮੁੱਢਲੀ ਸਿੱਖਿਆ
ਉਨ੍ਹਾਂ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਹੋਈ। ਉਹ ਦਸਵੀਂ ਜਮਾਤ ਵਿੱਚ ਪੜ੍ਹਦੇ ਸੀ, ਜਦੋਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ। ਉਹ ਗਰੀਬੀ ਦੀ ਹਾਲਤ ਵਿਚ ਆਪਣੀ ਮਾਂ ਨਾਲ ਲਾਹੌਰ ਚਲੇ ਗਏ। ਉਹਨਾਂ ਦੀ ਮਾਂ ਉੱਥੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਧੋਣ ਦਾ ਕੰਮ ਕਰਨ ਲੱਗੀ।


-ਨੌਕਰੀ ਲਈ ਉਹ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਬਣੇ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਗਏ। ਇੱਥੇ ਉਨ੍ਹਾਂ ਨੇ 24 ਸਾਲ ਕੰਮ ਕੀਤਾ ਅਤੇ ਇੱਥੇ ‘ਭਗਤ ਪੂਰਨ ਸਿੰਘ’ ਦਾ ਜਨਮ ਹੋਇਆ। ਇਹ 1934 ਦੀ ਗੱਲ ਹੈ, ਇਕ ਦਿਨ ਗੁਰਦੁਆਰੇ ਦੇ ਦਰਵਾਜ਼ੇ 'ਤੇ ਉਹਨਾਂ ਨੂੰ ਇਕ ਅਪਾਹਜ ਅਤੇ ਗੂੰਗੇ-ਬੋਲੇ ਬੱਚਾ ਇੱਧੇ ਛੱਡਿਆ ਹੋਇਆ ਮਿਲਿਆ। ਜਿਵੇਂ ਹੀ ਉਹਨਾਂ ਨੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ, ਰਾਮਜੀ ਦਾਸ ਦੀ ਜ਼ਿੰਦਗੀ ਦੀ ਹਾਲਤ ਹੀ ਬਦਲ ਗਈ। ਉਨ੍ਹਾਂ ਨੇ ਇਸ ਬੱਚੇ ਦਾ ਨਾਂ ਪਿਆਰਾ ਸਿੰਘ ਰੱਖਿਆ ਅਤੇ ਪੂਰੇ 14 ਸਾਲ ਤੱਕ ਇਸ ਬੱਚੇ ਨੂੰ ਗੋਦੀ ਅਤੇ ਮੋਢਿਆਂ 'ਤੇ ਚੁੱਕ ਕੇ ਰੱਖਿਆ। ਮਾਂ ਬਾਪ ਦਾ ਪਿਆਰ ਦਿੱਤਾ। 


ਪਿੰਗਲਵਾੜਾ ਦੀ ਨੀਂਹ 
ਪੂਰੇ ਦਿਲ ਨਾਲ ਉਸ ਦੀ ਦੇਖਭਾਲ ਕੀਤੀ। ਪਿਆਰਾ ਸਿੰਘ ਦੀ ਦੇਖ-ਰੇਖ ਤੋਂ ਪਿੰਗਲਵਾੜਾ ਵਰਗੀ ਮਹਾਨ ਸੰਸਥਾ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੀ। ਪਿੰਗਲਵਾੜੇ ਦੀ ਨੀਂਹ 1948 ਦੇ ਆਸ-ਪਾਸ ਇਸੇ ਪਿਆਰਾ ਸਿੰਘ ਨੇ ਰੱਖੀ ਸੀ। ਭਗਤ ਤਾਉਮਰ ਆਪ ਰਿਕਸ਼ਾ ਚਲਾ ਕੇ ਪਿਆਰਾ ਸਿੰਘ ਨੂੰ ਆਲੇ-ਦੁਆਲੇ ਲੈ ਜਾਂਦੇ ਰਹੇ। ਅੰਮ੍ਰਿਤਸਰ ਦੇ ਅਨੇਕਾਂ ਵਸਨੀਕ ਅਤੇ ਸਾਰੀਆਂ ਸੜਕਾਂ ਅਜਿਹੀ ਅਨੋਖੀ ‘ਸੇਵਾ-ਯਾਤਰਾ’ ਦੀਆਂ ਗਵਾਹ ਹਨ।


1947 ਦੀ ਵੰਡ ਤੋਂ ਬਾਅਦ ਜਦੋਂ ਭਗਤ ਜੀ ਲਾਹੌਰ ਤੋਂ ਅੰਮ੍ਰਿਤਸਰ ਆਏ ਤਾਂ ਸ਼ਹਿਰ ਭਿਆਨਕ ਦੰਗਿਆਂ ਦੀ ਲਪੇਟ ਵਿਚ ਸੀ। ਉਹ ਬੇਸਹਾਰਾ ਅਤੇ ਅਪਾਹਜ ਦੰਗਾ ਪੀੜਤਾਂ ਦੀ ਹਾਲਤ ਦੇਖ ਕੇ ਡੂੰਘਾ ਸਦਮਾ ਪਹੁੰਚਿਆ। ਉਨ੍ਹਾਂ ਦੀ ਸੇਵਾ ਸੰਭਾਲ ਲਈ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੇ ਸਾਹਮਣੇ ਤੰਬੂ ਬਣਵਾਇਆ ਅਤੇ ਇਸ ਦਾ ਨਾਂ ‘ਪਿੰਗਲਵਾੜਾ’ ਰੱਖਿਆ।


-ਉਹ ਸਾਰੀ ਉਮਰ ਬ੍ਰਹਮਚਾਰੀ ਰਹੇ। ਉਨ੍ਹਾਂ ਦਾ ਸਾਰਾ ਜੀਵਨ ਅੰਗਹੀਣਾਂ, ਮਰੀਜ਼ਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਬੀਤਿਆ ਅਤੇ ਇਹ ਉਨ੍ਹਾਂ ਦਾ ਪਰਿਵਾਰ ਸੀ। ਉਨ੍ਹਾਂ ਨੂੰ 1981 ਵਿੱਚ ਪਦਮ ਸ਼੍ਰੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਰਾਸ਼ਟਰੀ-ਅੰਤਰਰਾਸ਼ਟਰੀ ਸਨਮਾਨ ਵੀ ਮਿਲਦੇ ਰਹੇ। ਸਹੀ ਅਰਥਾਂ ਵਿਚ ਉਹ ਮਾਨਵ ਸੇਵਾ ਦੇ ਸੱਚੇ ਪੈਰੋਕਾਰ ਅਤੇ ਵਾਤਾਵਰਨ ਪ੍ਰੇਮੀ ਸਨ। ਲੋਕ ਸੇਵਾ ਦੇ ਇਸ ਨਾਇਕ ਦਾ 5 ਅਗਸਤ 1992 ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਵੱਲੋਂ ਬਣਾਇਆ ਮਾਨਵ ਸੇਵਾ ਦਾ ਮੰਦਰ ਪਿੰਗਲਵਾੜਾ ਅੱਜ ਵੀ ਉਨ੍ਹਾਂ ਦੀ ਸੇਵਾ ਦਾ ਪ੍ਰਗਟਾਵਾ ਬਣਿਆ ਹੋਇਆ ਹੈ।


ਇਹ ਵੀ ਪੜ੍ਹੋ: Punjabi Youth Death In Canada: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ; 16 ਦਿਨਾਂ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ