Punjab News: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ; 16 ਦਿਨਾਂ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ
Advertisement
Article Detail0/zeephh/zeephh1811428

Punjab News: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ; 16 ਦਿਨਾਂ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ

Punjabi Youth Death In Canada: ਅੰਤਿਮ ਸੰਸਕਾਰ 'ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਸੰਨੀ ਦਿਓਲ ਨੇ ਮਦਦ ਕੀਤੀ ਪਰ ਪੰਜਾਬ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। 

 

Punjab News: ਵਿਦੇਸ਼ੀ ਧਰਤੀ 'ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ; 16 ਦਿਨਾਂ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ

Punjabi Youth Death In Canada:  ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਕੈਨੇਡਾ (Canada) ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋ ਗਈ।  ਦੱਸ ਦਈਏ ਕਿ ਬੀਤੀ 26 ਜੁਲਾਈ ਨੂੰ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਕੈਨੇਡਾ ਪੜ੍ਹਨ ਲਈ ਗਏ ਰਜਤ ਮਹਿਰਾ ਪੁੱਤਰ ਅਸ਼ਵਨੀ ਮਹਿਰਾ ਦੀ ਕੈਨੇਡਾ 'ਚ ਦੌਰਾ ਪੈਣ ਕਾਰਨ 21 ਦਿਨਾਂ ਬਾਅਦ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ 16 ਦਿਨਾਂ ਬਾਅਦ ਅੱਜ ਗੁਰਦਾਸਪੁਰ ਉਸ ਦੇ ਘਰ ਪਹੁੰਚੀ ਜਿਸ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ। 

ਰਜਤ ਮਹਿਰਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਅਤੇ ਭੈਣਾਂ ਦੀ ਤਰਫੋਂ, ਉਨ੍ਹਾਂ ਨੂੰ ਸੇਹਰਾ ਸਜਾਇਆ ਗਿਆ ਸੀ ਜਦਕਿ ਭੈਣਾਂ ਨੇ ਰੱਖੜੀ ਬੰਧਨ ਦੀ ਰਸਮ ਵੀ ਨਿਭਾਈ। ਮ੍ਰਿਤਕ ਦੇ ਪਿਤਾ ਅਸ਼ਵਨੀ ਮਹਿਰਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦਾ ਲੜਕਾ 26 ਜੁਲਾਈ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਪੜ੍ਹਨ ਗਿਆ ਸੀ, ਹੋਸਟਲ ਵਿੱਚ ਉਹ ਆਪਣੇ ਇੱਕ ਦੋਸਤ ਨਾਲ ਕਮਰੇ ਵਿੱਚ ਰਹਿੰਦਾ ਸੀ ਅਤੇ ਜਦ ਰਾਤ ਸੁੱਤਾ ਤਾਂ ਉਹ ਸਵੇਰੇ ਨਹੀਂ ਉਠਿਆ ਅਤੇ 27 ਜੁਲਾਈ ਨੂੰ ਸੂਚਨਾ ਮਿਲੀ ਕਿ ਉਸਦੀ ਦੌਰਾ ਪੈਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: Punjabi Death in Canada: 10 ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ

ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਬੀਜੇਪੀ ਸਾਂਸਦ ਸੰਨੀ ਦਿਓਲ ਦੇ ਓਐਸਡੀ ਨੇ ਬੇਟੇ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਹੈ ਜਦਕਿ ਸਥਾਨਕ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਵੀ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ: Australia News: ਪੰਜਾਬ ਦੇ ਨੌਜਵਾਨ ਨੂੰ ਵਿਦੇਸ਼ 'ਚ ਹੋਈ 22 ਸਾਲ ਦੀ ਸਜ਼ਾ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਜਾਣੋ ਪੂਰਾ ਮਾਮਲਾ

ਗੌਰਤਲਬ ਹੈ ਕਿ ਕੈਨੇਡਾ ਦੇ ਸਰੀ 'ਚ ਪੜ੍ਹਨ ਗਏ 20 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਅਤੇ ਇਸਦਾ ਨਾਮ ਈਸ਼ਵਰਪਾਲ ਸਿੰਘ ਹੈ। ਇਸ ਦੌਰਾਨ ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ ਹੈ।

(ਗੁਰਦਾਸਪੁਰ ਤੋਂ  ਭੋਪਾਲ ਸਿੰਘ ਦੀ ਰਿਪੋਰਟ)

Trending news