ਮਜੀਠੀਆ ਨੂੰ ਜ਼ਮਾਨਤ `ਤੇ ਮਾਨ-ਬਿੱਟੂ ਕਿਉਂ ਆਹਮੋਂ-ਸਾਹਮਣੇ?
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ। ਇਸ ਵਿਸ਼ੇ ਤੇ ਸਿਆਸਤ ਤਾਂ ਉਸ ਵੇਲੇ ਭਖੀ ਜਦੋਂ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਮੌਜੂਦਾ ਸਰਕਾਰ ਦੀ ਅਕਾਲੀਆਂ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਕਿ ਅਦਾਲਤਾਂ ਵਿੱਚ ਕੇਸ ਦੀ ਸਹੀ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਗਈ। ਬਿੱਟੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਹੀ ਮਜੀਠੀਆ ਤੇ ਪਰਚਾ ਦਰਜ ਹੋਇਆ ਸੀ ਪਰ ਮੁੱਖ ਮੰਤਰੀ ਮਾਨ ਨੇ ਪੁਰਾਣੀ ਸਰਕਾਰ ਦੇ ਸਿਰ ਹੀ ਭਾਂਡਾ ਭੰਨ ਚਾਚੇ ਭਤੀਜੇ ਦਾ ਜ਼ਿਕਰ ਕੀਤਾ।
ਚੰਡੀਗੜ੍ਹ (ਕ੍ਰਿਸ਼ਨ ਸਿੰਘ): ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ। ਜਸਟਿਸ ਐੱਮ.ਐੱਸ. ਰਾਮਚੰਦਰ ਰਾਓ ਅਤੇ ਜਸਟਿਸ ਸੁਰੇਸ਼ਵਰ ਠਾਕੁਰ ਦੇ ਡਿਵੀਜ਼ਨ ਬੈਂਚ ਨੇ NDPS ਨਾਲ ਸਬੰਧਤ ਕੇਸ ’ਚ ਮਜੀਠੀਆ ਨੂੰ ਜ਼ਮਾਨਤ ਦੇਣ ਦਾ ਫ਼ੈਸਲਾ ਸੁਣਾਇਆ ਸੀ।
ਦੱਸ ਦਈਏ ਕਿ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਮਜੀਠੀਆ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਵੇਲੇ ਮੁਹਾਲੀ ਦੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ …ਪੰਜਾਬ ਵਿਧਾਨ ਸਭਾ ਚੋਣਾ ਵੇਲੇ ਸੁਪਰੀਮ ਕੋਰਟ ਨੇ ਪੰਜਾਬ ਪੁਲੀਸ ਨੂੰ ਨਿਰਦੇਸ਼ ਦਿੱਤੇ ਸਨ ਕਿ ਮਜੀਠੀਆ ਨੂੰ 23 ਫਰਵਰੀ ਤੱਕ ਗ੍ਰਿਫ਼ਤਾਰ ਨਾ ਕੀਤਾ ਜਾਵੇ। ਚੋਣਾਂ ਮਗਰੋਂ 24 ਫਰਵਰੀ ਨੂੰ ਮਜੀਠੀਆ ਨੇ ਆਤਮ ਸਮਰਪਣ ਕਰ ਦਿੱਤਾ ਸੀ।
ਰਿਹਾਈ ਤੋਂ ਬਾਅਦ ਮਜੀਠੀਆ ਦਾ ਬਿਆਨ-
ਪਟਿਆਲਾ ਜੇਲ੍ਹ ਬਾਹਰ ਖੜ ਬਿਕਰਮ ਸਿੰਘ ਮਜੀਠੀਆ ਨੇ ਬਿਆਨ ਦਿੱਤਾ ਕਿ ਸਰਕਾਰ ਦੀ ਧੱਕਾਸ਼ਾਹੀ ਨੂੰ ਸਹਿਣ ਦੀ ਸ਼ਕਤੀ ਸੱਚੇ ਪਾਤਸ਼ਾਹ ਨੇ ਦਿੱਤੀ ਹੈ।ਇਸ ਦੇ ਨਾਲ ਹੀ ਸਾਬਕਾ ਮੁਖ ਮੰਤਰੀ ਚਰਨਜੀਤ ਚੰਨੀ ਦਾ ਵੀ ਜ਼ਿਕਰ ਕੀਤਾ ਕਿ ਸਾਜ਼ਿਸ਼ ਤਹਿਤ ਫਸਾਇਆ ਗਿਆ ਸੀ ਨਾਲ ਪਟਿਆਲ਼ਾ ਜੇਲ੍ਹ ਚ ਬੰਦ ਨਵਜੋਤ ਸਿੱਧੂ ਤੇ ਤੰਜ ਕੰਸ ਕੇ ਲੰਬੀ ਉਮਰ ਦੀ ਕਾਮਨਾ ਕੀਤੀ। ਇਹਨਾ ਹੀ ਨਹੀਂ
ਉਨ੍ਹਾਂ ਨੇ STF ਚੀਫ਼ ਹਰਪ੍ਰੀਤ ਸਿੰਘ ਸਿੱਧੂ ਤੇ ਵੀ ਇਲਜ਼ਾਮ ਲਗਾਇਆ ਕਿ ਸਾਰਿਆਂ ਦੀਆਂ ਸਾਜਿਸ਼ਾਂ ਕੋਰਟ ਨੇ ਨਾਕਾਮ ਕੀਤੀਆਂ। ਮਜੀਠੀਆ ਨੇ 6 ਮਹੀਨੇ ਜੇਲ੍ਹ ਵਿੱਚ ਰੱਖਣ ਲਈ ਵਿਰੋਧੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ਵੱਡ-ਵਡੇਰੇ ਅਤੇ ਗੁਰੂਆਂ ਰਸਤਾ ਦਿਖਾ ਕੇ ਗਏ ਹਨ ਕਿ ਜ਼ੁਲਮ ਦਾ ਟਾਕਰਾ ਕਿਵੇਂ ਕਰਨਾ ਹੈ। ਮਜੀਠੀਆ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਵੀ ਮੰਗ ਕੀਤੀ। ਖੁਸ਼ੀ ਚ
ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ CM ਬਣਨ ਅਤੇ ਨਵੇਂ ਵਿਆਹ ਦੀ ਵੀ ਦੂਹਰੀ ਵਧਾਈ ਦਿੱਤੀ।
ਵਿਰੋਧੀਆਂ ਦੇ ਸਵਾਲ ਕਿਹੜੇ ?
ਇਸ ਵਿਸ਼ੇ ਤੇ ਸਿਆਸਤ ਤਾਂ ਉਸ ਵੇਲੇ ਭਖੀ ਜਦੋਂ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਮੌਜੂਦਾ ਸਰਕਾਰ ਦੀ ਅਕਾਲੀਆਂ ਨਾਲ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਕਿ ਅਦਾਲਤਾਂ ਵਿੱਚ ਕੇਸ ਦੀ ਸਹੀ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਗਈ। ਬਿੱਟੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਹੀ ਮਜੀਠੀਆ ਤੇ ਪਰਚਾ ਦਰਜ ਹੋਇਆ ਸੀ ਜਿਸ ਦਾ ਨਤੀਜਾ ਅਕਾਲੀ ਦਲ ਦੇ ਲੀਡਰ ਨੂੰ ਇਹਨਾ ਸਮਾਂ ਜੇਲ੍ਹ ਚ ਰਹਿਣਾ ਪਿਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਿਆਨ ਤੇ ਪ੍ਰ੍ਤੀਕਰਨ ਦਿੰਦਿਆ ਚਾਚੇ ਭਤੀਜ ਦਾ ਜ਼ਿਕਰ ਕੀਤਾ ਕਿ ਖੁਦ ਕਾਂਗਰਸੀ ਕਹਿੰਦੇ ਰਹੇ ਹਨ ਕਿ ਕਾਂਗਰਸ ਦੇ ਕਾਰਜਕਾਲ 'ਚ ਇਸੇ ਕਰਕੇ ਹੀ ਮਜੀਠੀਆ ਤੇ ਕਾਰਵਾਈ ਨਹੀਂ ਹੋਈ ਕਿਉਂਕਿ ਮਿਲੀਭੁਗਤ ਆਪ ਦੀ ਨਹੀਂ ਬਲਕਿ ਕਾਂਗਰਸ ਦੀ ਸੀ। ਖੈਰ ਅਕਾਲੀ ਦਲ ਇਸ ਨੂੰ ਆਪਣੀ ਉਪਲਬਧੀ ਦੱਸ ਰਿਹਾ ਅਤੇ ਪਾਰਟੀ ਮਜ਼ਬੂਤ ਦੀਆਂ ਗੱਲਾਂ ਹੋ ਰਹੀਆਂ ਹਨ।
WATCH LIVE TV