ਚੰਡੀਗੜ੍ਹ-  ਸਿਹਤ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਹਰੀ ਮਿਰਚ ਵਧੇਰੇ ਵਧੀਆ ਹੁੰਦੀ ਹੈ। ਮਿਰਚ ਵਿੱਚ ਵਿਟਾਮਿਨ-ਸੀ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਬਹੁਤ ਫਾਇਦੇਮੰਦ ਹੈ। ਰਿਸਰਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਖਾਣ-ਪੀਣ ਦੀਆਂ ਵਸਤੂਆਂ ‘ਚ ਵਿਟਾਮਿਨ-ਸੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਸ਼ਰੀਰ ਨੂੰ ਬੀਮਾਰਿਆਂ ਨਾਲ ਲੜਾਈ ਕਰਨ ਦੀ ਤਾਕਤ ਦਿੰਦਾ ਹੈ। ਦੇਸ਼ ਵਿੱਚ ਪੁਰਾਣੇ ਸਮੇਂ ਤੋਂ ਹੀ ਦਵਾਈਆਂ ਵਿੱਚ ਹਰੀ ਮਿਰਚ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ। ਉਂਝ ਤਾਂ ਲਾਲ ਵੀ ਚੰਗੀ ਹੁੰਦੀ ਹੈ।


COMMERCIAL BREAK
SCROLL TO CONTINUE READING

ਹਰੀ ਮਿਰਚ ਖਾਣ ਨੂੰ ਕੀ ਹੁੰਦਾ


ਮਿਰਚ ਖਾਣ ਨਾਲ ਸ਼ਰੀਰ ਵਿੱਚ ਗਰਮੀ ਬਣਦੀ ਹੈ ਜਿਸ ਨਾਲ ਸ਼ਰੀਰ ਵਿੱਚ ਕੈਲੋਰੀ ਖ਼ਰਚ ਕਰਨ ਦੀ ਤਾਕਤ ਆਉਂਦੀ ਹੈ. ਇਸ ਨਾਲ ਮੋਟਾਪਾ ਵੀ ਘੱਟਦਾ ਹੈ. ਰਿਸਰਚ ਦੇ ਮੁਤਾਬਿਕ ਮਿਰਚ ਦੇ ਇਸਤੇਮਾਲ ਨਾਲ ਪ੍ਰੋਸਟੇਟ ਕੈੰਸਰ ਵੀ ਨਹੀਂ ਹੁੰਦਾ।ਬਹੁਤ ਲੋਕਾਂ ਨੂੰ ਹਰੀ ਮਿਰਚ ਤੋਂ ਪਰਹੇਜ਼ ਹੁੰਦਾ ਹੈ ਅਤੇ ਕਈ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਹਰੀ ਮਿਰਚ ਤੋਂ ਬਿਨ੍ਹਾਂ ਖਾਣਾ ਚੰਗਾ ਨਹੀਂ ਲਗਦਾ. ਮਿਰਚ ਵਿੱਚ ਪਾਇਆ ਜਾਣ ਵਾਲਾ ਕੈਪਸੇਸਿਨ ਨਾਂਅ ਦਾ ਪਦਾਰਥ ਖਾਣੇ ਦੇ ਸੁਆਦ ਨੂੰ ਤਿੱਖਾ ਤਾਂ ਬਣਾਉਂਦਾ ਹੈ ਪਰ ਇਹ ਸਿਹਤ ਲਈ ਵੀ ਚੰਗਾ ਹੁੰਦਾ ਹੈ।


ਮਿਰਚਾ ਦੀ ਕਿਸਮ


ਮਿਰਚ ਦੀ ਹੀ ਇੱਕ ਹੋਰ ਕਿਸਮ ਹੈ ਸ਼ਿਮਲਾ ਮਿਰਚ. ਸ਼ਿਮਲਾ ਮਿਰਚ ਵਿੱਚ ਤਿੱਖਾਪਣ ਨਹੀਂ ਹੁੰਦਾ. ਪਰੰਤੂ ਇਸ ਵਿੱਚ ਬੀਟਾ ਕੈਰੋਟੀਨ ਅਤੇ ਲਿਉਟੀਨ ਜਿਹੇ ਏਂਟੀ ਆਕਸੀਡੇਂਟ ਹੁੰਦੇ ਹਨ। ਇਨ੍ਹਾਂ ਨਾਲ ਸ਼ਰੀਰ ਦੀ ਕੋਸ਼ਿਕਾਵਾਂ ਦੀ ਉਮਰ ਵਧਦੀ ਹੈ. ਇਹ ਕੋਲੇਸਟ੍ਰਾਲ ਘੱਟ ਕਰਨ ਵਿੱਚ ਵੀ ਸਹਾਇਕ ਹੈ। ਮਿਰਚ ਵਿੱਚ ਪੋਟੇਸ਼ੀਅਮ, ਮੈਗਨੇਸ਼ੀਅਮ ਅਤੇ ਆਇਰਨ ਜਿਹੇ ਮਿਨਰਲ ਹੁੰਦੇ ਹਨ ਜਿਨ੍ਹਾਂ ਨਾਲ ਦਿਲ ਦੀ ਬੀਮਾਰਿਆਂ ਤੋਂ ਬਚਿਆ ਜਾ ਸਕਦਾ ਹੈ।


WATCH LIVE TV