Snatching Incident In Ludhiana: ਪੰਜਾਬ ਵਿਚ ਲੁੱਟ-ਖੋਹ ਦੀਆਂ ਖ਼ਬਰਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ। ਇਕ ਅਜਿਹਾ ਹੀ ਮਾਮਲਾ ਲੁਧਿਆਣਾ (Snatching Incident In Ludhiana) ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਕਿਟੀ ਪਾਰਟੀ ਤੋਂ ਘਰ ਵਾਪਸ ਜਾ ਰਹੀਆਂ ਔਰਤਾਂ ਨੂੰ (Woman chain snatched) ਨਿਸ਼ਾਨਾ ਬਣਾਇਆ। ਬਦਮਾਸ਼ਾਂ ਨੇ ਔਰਤ ਦੇ ਗਲੇ 'ਚ ਪਾਈ ਚੇਨ ਖੋਹ ਲਈ। ਇਹ ਘਟਨਾ ਥਾਣਾ ਹੈਬੋਵਾਲ ਅਧੀਨ ਪੈਂਦੀ ਦੁਰਗਾਪੁਰੀ ਗਲੀ ਨੰਬਰ 17 ਹੈਬੋਵਾਲ ਕਲਾਂ ਦੀ ਹੈ।


COMMERCIAL BREAK
SCROLL TO CONTINUE READING

ਜਿਵੇਂ ਹੀ ਬਦਮਾਸ਼ ਗਲੀ 'ਚ ਕੁਝ ਦੂਰੀ 'ਤੇ ਪੈਦਲ ਘਰ ਨੂੰ ਜਾਣ ਲੱਗੇ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਥਾਣਾ ਹੈਬੋਵਾਲ ਵਿੱਚ ਔਰਤ ਦੇ ਪਤੀ ਰਾਜੇਸ਼ ਨਰੂਲਾ ਨੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਚੋਰ ਕਾਫ਼ੀ ਦੇਰ ਤੱਕ ਗਲੀ ਵਿੱਚ ਘੁੰਮ ਰਹੇ ਸਨ।  ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕਰੀਬ 2 ਤੋਂ 3 ਵਾਰ ਗਲੀ 'ਚ ਚੱਕਰ ਲਗਾਏ। ਬਦਮਾਸ਼ਾਂ ਨੇ ਪਹਿਲਾਂ ਔਰਤਾਂ ਦੀ ਰੇਕੀ ਕੀਤੀ ਫਿਰ ਜਿਵੇ ਹੀ ਔਰਤਾਂ ਗਲੀ ਵਿਚ ਕੁਝ ਦੇਰ ਪੈਦਲ ਚੱਲਣ ਲੱਗੀਆਂ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਲਿਆ। ਥਾਣਾ ਹੈਬੋਵਾਲ ਵਿੱਚ ਔਰਤ ਦੇ ਪਤੀ ਰਾਜੇਸ਼ ਨਰੂਲਾ ਨੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।


ਇਹ ਵੀ ਪੜ੍ਹੋ: ਨੌਜਵਾਨ ਕੋਲੋ Apple ਦਾ ਫ਼ੋਨ ਛੱਡ ਕੇ OPPO ਲੈ ਕੇ ਫ਼ਰਾਰ ਹੋਏ ਲੁਟੇਰੇ, ਘਟਨਾ CCTV 'ਚ ਕੈਦ


ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਔਰਤ ਦੇ ਪਤੀ ਰਾਜੇਸ਼ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਸ ਦੀ ਪਤਨੀ ਦੋਸਤਾਂ ਨਾਲ ਕਿੱਟੀ ਤੋਂ ਘਰ ਵਾਪਸ ਆ ਰਹੀ ਸੀ ਤਾਂ ਲੁਟੇਰਿਆਂ ਨੇ ਉਸ ਦੀ ਚੇਨ ਖੋਹ ਲਈ। ਚੇਨ ਨਕਲੀ ਸੀ ਪਰ ਲਾਕੇਟ ਸੋਨੇ ਦਾ ਸੀ। ਪੁਲਿਸ ਨੇ ਇਲਾਕੇ 'ਚੋਂ ਫੁਟੇਜ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਥਾਨਕ ਪੁਲਿਸ ਮੁਤਾਬਕ ਬਦਮਾਸ਼ਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੀਤੇ ਦਿਨੀ ਵੀ ਲੁਧਿਆਣਾ ਵਿਚ ਹੀ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਘੇਰ ਲਿਆ ਹੈ। ਬਦਮਾਸ਼ਾਂ ਨੇ ਉਸ ਨੂੰ ਖੰਭੇ ਦੇ ਪਿੱਛੇ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਮੋਬਾਈਲ ਖੋਹ (Snatching Incident In Ludhiana) ਕੇ ਫਰਾਰ ਹੋ ਗਏ। ਨੌਜਵਾਨ ਸਾਈਕਲ ਚਲਾ ਰਿਹਾ ਸੀ।  ਇਕ ਘਟਨਾ ਦੀ ਗੱਲ ਕਰੀਏ ਜੇਕਰ ਲੁਧਿਆਣਾ ਵਿਚ ਹੀ ਹੌਜ਼ਰੀ ਆਈਟਮਾਂ ਵੇਚਣ ਵਾਲੀ ਮਹਿਲਾ ਤੋਂ ਬਦਮਾਸ਼ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ ਸੀ।