Woman Shocking News: ਚਮਤਕਾਰ ਜਾਂ ਕੁਝ ਹੋਰ..ਇਕ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਲੋਕਾਂ ਦੇ ਹੋਸ਼ ਉੱਡਾ ਦਿੱਤੇ ਹੈ। ਦੱਸ ਦੇਈਏ ਕਿ ਇੱਕ ਔਰਤ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਪਰ ਸ਼ਮਸ਼ਾਨਘਾਟ ਲਿਜਾਉਣ ਤੋਂ ਬਾਅਦ ਅਜਿਹਾ ਚਮਤਕਾਰ ਹੋਇਆ ਕਿ ਉਥੇ ਮੌਜੂਦ ਲੋਕਾਂ ਦੀਆਂ ਅੱਖਾਂ ਅਡੀਆਂ ਹੀ ਰਹਿ ਗਈਆਂ। ਲੋਕਾਂ ਦਾ ਕਹਿਣਾ ਸੀ ਇਹ ਕਿਵੇਂ ਹੋ ਸਕਦਾ ਹੈ ਕਿ ਬੰਦਾ ਮਾਰ ਜਾਵੇ ਤਾਂ ਫਿਰ ਜਿੰਦਾ ਹੋ ਜਾਵੇ। 


COMMERCIAL BREAK
SCROLL TO CONTINUE READING

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦਾ ਜਿਥੇ ਬੀਤੇ ਦਿਨੀ ਇੱਕ ਔਰਤ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਪਰ ਸ਼ਮਸ਼ਾਨਘਾਟ ਲਿਜਾਏ ਜਾਣ ਦੌਰਾਨ ਉਹ ਜ਼ਿੰਦਾ ਹੋ ਗਈ। ਇਹ ਹੈਰਾਨ ਕਰਨ ਵਾਲੀ ਘਟਨਾ ਫ਼ਿਰੋਜ਼ਾਬਾਦ ਦੀ ਹੈ ਜਿੱਥੇ ਹਰੀਭੇਜੀ ਨਾਮ ਦੀ 81 ਸਾਲਾ ਔਰਤ ਨੂੰ ਬ੍ਰੇਨ ਹੈਮਰੇਜ ਹੋਣ ਕਾਰਨ ਡਾਕਟਰਾਂ ਨੇ ਬਰੇਨ ਡੈੱਡ ਐਲਾਨ ਦਿੱਤਾ ਸੀ ਪਰ ਉਸ ਤੋਂ ਬਾਅਦ ਜਦੋ ਸ਼ਮਸ਼ਾਨਘਾਟ ਲਿਜਾਉਣ ਲੱਗੇ ਤਾਂ ਉਹ ਰਸਤੇ ਵਿਚ ਹੀ ਜਿੰਦਾ ਹੋ ਗਈ ਹੈ। 


ਪਰਿਵਾਰਕ ਮੈਂਬਰ ਨੇ ਦੱਸਿਆ ਜਦੋਂ 81 ਸਾਲਾ ਔਰਤ ਨੂੰ ਅੰਤਿਮ ਸਸਕਾਰ ਲਈ ਲਿਜਾ ਰਹੇ ਸਨ ਕਿ ਅਚਾਨਕ ਉਸ (Woman Shocking News) ਦੀ ਅੱਖ ਖੁੱਲ੍ਹ ਗਈ ਅਤੇ ਸਭ ਨੂੰ ਹੈਰਾਨ ਕਰ ਦਿੱਤਾ। ਲੋਕ ਕਹਿ ਰਹੇ ਸੀ ਕਿ ਬਜ਼ੁਰਗ ਔਰਤ ਮੌਤ ਦੇ ਮੂੰਹ ਵਿੱਚੋਂ ਪਰਤ ਆਈ ਹੈ। ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਜਦੋਂ ਘਰ ਲਿਆਂਦਾ ਗਿਆ ਪਰ ਅਗਲੇ ਦਿਨ ਉਸ ਦੀ ਮੌਤ ਹੋ ਗਈ। 


ਇਹ ਵੀ ਪੜ੍ਹੋ: PSSSB Recruitment: ਡਿਪਲੋਮਾ ਤੇ 12ਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ, ਜਲਦ ਕਰੋ ਅਪਲਾਈ 
 
ਬੇਟੇ ਨੇ  ਦੱਸਿਆ ਕਿ ਉਸ ਦੀ ਮਾਂ ਹਰਭੇਜੀ (81) ਦੀ ਤਬੀਅਤ ਖਰਾਬ ਹੋਣ ਕਾਰਨ 23 ਦਸੰਬਰ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮੰਗਲਵਾਰ ਨੂੰ ਡਾਕਟਰਾਂ ਨੇ ਉਸ ਦੀ ਮਾਂ ਹਰਭੇਜੀ ਨੂੰ ਬ੍ਰੇਨ ਡੈੱਡ ਹੋਣ ਦੀ ਗੱਲ ਕਹਿ ਕੇ ਘਰ ਲੈ ਜਾਣ ਲਈ ਕਿਹਾ। ਸੁਗਰੀਵ ਨੇ ਦੱਸਿਆ ਕਿ ਉਸ ਨੇ ਇਸ ਦੀ ਸੂਚਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਵੀ ਕੀਤੀਆਂ। ਉਸੇ ਦਿਨ ਜਦੋਂ ਮਾਤਾ ਨੂੰ ਅੰਤਿਮ ਸੰਸਕਾਰ (Woman Shocking News) ਕਰਨ ਲਈ ਲੈ ਕੇ ਜਾ ਰਹੇ ਸਨ ਉਸ ਦੌਰਾਨ ਰਸਤੇ ਵਿਚ ਹੀ ਮਾਂ ਹਰਭੇਜੀ ਨੇ ਅੱਖਾਂ ਖੋਲ੍ਹ ਦਿੱਤੀਆਂ। ਇਸ ਤੋਂ ਬਾਅਦ ਉਹ ਮਾਂ ਨੂੰ ਘਰ ਲੈ ਆਏ। ਘਰ ਆ ਕੇ ਮਾਂ ਨੂੰ ਚਾਹ ਵੀ ਪਿਲਾਈ। 


ਮਾਂ ਨੂੰ ਜ਼ਿੰਦਾ ਦੇਖ ਕੇ ਪਰਿਵਾਰ ਵਾਲਿਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਸੁਗਰੀਵ ਨੇ ਦੱਸਿਆ ਕਿ ਹਾਲਾਂਕਿ ਇਹ ਖੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ। ਅਗਲੇ ਦਿਨ ਬੁੱਧਵਾਰ ਨੂੰ ਮਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਨੇ ਆਰੋਪ ਲਾਇਆ ਕਿ ਡਾਕਟਰ ਵੱਲੋਂ ਉਸ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ ਗਿਆ। ਹਾਲਾਂਕਿ ਰਿਸ਼ਤੇਦਾਰਾਂ ਨੇ ਲਾਸ਼ ਦਾ ਸਸਕਾਰ ਕਰ ਦਿੱਤਾ।